Quiz

ਨਵਾਬ ਕਪੂਰ ਸਿੰਘ ਜੀ (Quiz)

ਪ੍ਰ:੧ – ਨਵਾਬ ਕਪੂਰ ਸਿੰਘ ਦੀ ਮਾਤਾ ਜੀ ਨੇ ਸੇਵਾ ਦਾ ਕੀ ਸਹੀ ਢੰਗ ਦੱਸਿਆ?
ੳ: ਤਨ, ਮਨ ਤੇ ਧੰਨ ਗੁਰੂ ਜੀ ਨੂੰ ਅਰਪਣ ਕਰਕੇ ਹੀ ਸੇਵਾ ਥਾਇ ਪੈਂਦੀ ਹੈ।
ਪ੍ਰ:੨ – ਨਵਾਬ ਕਪੂਰ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ?
ੳ: ਸੰਨ ੧੬੯੭ ਈ: ਨੂੰ ਪਿੰਡ ਕਾਲੇਕੇ।
ਪ੍ਰ:੩ – ਸਰਦਾਰ ਕਪੂਰ ਸਿੰਘ ਦੇ ਪਿਤਾ ਜੀ ਦਾ ਕੀ ਨਾਮ ਸੀ?
ੳ: ਚੌਧਰੀ ਦਲੀਪ ਸਿੰਘ।
ਪ੍ਰ:੪ – ਕਪੂਰ ਸਿੰਘ ਨੇ ਅੰਮ੍ਰਿਤ ਕਿਸ ਦੀ ਜਥੇਦਾਰੀ ਚ ਛੱਕਿਆ ਸੀ?
ੳ: ਭਾਈ ਮਨੀ ਸਿੰਘ ਦੀ ਜਥੇਦਾਰੀ ਚ।
ਪ੍ਰ:੫ – ਤਾਰਾ ਵਾ ਦੀ ਸ਼ਹੀਦੀ ਕੀ ਰੰਗ ਲਿਆਈ ਸੀ?
ੳ: ਖਾਲਸੇ ਨੇ ਅੰਮ੍ਰਿਤਸਰ ਇਕੱਠੇ ਹੋ ਕੇ ਭਵਿੱਖ ਦਾ ਪ੍ਰੋਗਰਾਮ ਉਲਿਕਿਆ।
ਪ੍ਰ:੬- ਅੰਮ੍ਰਿਤਸਰ ਦੇ ਇਕੱਠ ਵਿੱਚ ਖਾਲਸੇ ਨੇ ਕੀ ਫ਼ੈਸਲੇ ਲਏ ਸਨ?
ੳ: ੧. ਸਰਕਾਰੀ ਖ਼ਜ਼ਾਨੇ ਲੁੱਟੇ ਜਾਣ।
੨. ਹਥਿਆਰ ਤੇ ਸ਼ਾਹੀ ਘੋੜੇ ਲੁੱਟੇ ਜਾਣ।
੩. ਸਰਕਾਰ ਦੇ ਜਬਰ ਦਾ ਮੁਕਾਬਲਾ ਕੀਤਾ ਜਾਏ।
੪. ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਏ।
ਪ੍ਰ:੭- ਉਲੀਕੇ ਪ੍ਰੋਗਰਾਮ ਅਨੁਸਾਰ ਸਿੰਘਾਂ ਨੇ ਪਹਿਲਾ ਸਰਕਾਰੀ ਖ਼ਜ਼ਾਨਾ ਕਿਨ੍ਹਾਂ ਅਤੇ ਕਿੱਥੇ ਲੁਟਿਆ ਸੀ?
ੳ: ਲਗ-ਪਗ ਚਾਰ ਲੱਖ ਰੁਪਏ ਜੋ ਮੁਲਤਾਨ ਤੋ ਲਹੌਰ ਜਾ ਰਿਹਾ ਸੀ।
ਪ੍ਰ:੮- ਦੂਜੀ ਵਾਰ ਸਰਕਾਰੀ ਖ਼ਜ਼ਾਨਾ ਕਿਨ੍ਹਾਂ ਅਤੇ ਕਿੱਥੇ ਲੁਟਿਆ ਸੀ?
ੳ: ਇਕ ਲੱਖ ਰੁਪਏ ਜੋ ਲਹੌਰ ਤੋ ਨਸੂਰ ਜਾ ਰਿਹਾ ਸੀ।
ਪ੍ਰ:੯- ਸਿੰਘਾਂ ਨੇ ਸੇਠ ਪ੍ਰਤਾਪ ਚੰਦ ਕੋਲੋਂ ਲੁੱਟਿਆ ਮਾਲ ਵਾਪਸ ਕਿਉਂ ਕਰ ਦਿੱਤਾ ਸੀ?
ੳ: ਕਿਉਕਿ ਫੈਸਲਾ ਸਿਰਫ ਸਰਕਾਰੀ ਖ਼ਜ਼ਾਨਾ ਲੁੱਟਣ ਦਾ ਸੀ। ਸੋ ਜਦ ਖਾਲਸੇ ਨੂੰ ਪਤਾ ਚੱਲਿਆਂ ਕਿ ਮਾਲ ਅਜੇ ਸੇਠ ਪ੍ਰਤਾਪ ਚੰਦ ਦਾ ਹੈ ਤਾ ਸਾਰਾ ਸਮਾਨ ਉਸ ਦੇ ਘਰ ਵਾਪਸ ਪਹੁੰਚਾ ਦਿੱਤਾ ਸੀ।
ਪ੍ਰ:੧੦- ਜਕਰੀਆ ਖਾਨ ਨੇ ਸਿੰਘਾਂ ਨੂੰ ਨਵਾਬੀ ਕਿਉਂ ਪੇਸ਼ ਕੀਤੀ ਸੀ?
ੳ: ਕਿਉਂਕਿ ਉਹ ਸਿੰਘਾਂ ਤੋ ਤੰਗ ਆ ਗਿਆ ਸੀ।
ਪ੍ਰ: ੧੧- ਜਕਰੀਆ ਖਾਂ ਨੇ ਨਵਾਬੀ ਭੇਜਣ ਲਈ ਕਿਸ ਨੂੰ ਚੁਣਿਆ ਸੀ?
ੳ: ਭਾਈ ਸੁਬੇਗ ਸਿੰਘ ਜੀ ਨੂੰ।
ਪ੍ਰ: ੧੨- ਜਕਰੀਆ ਖਾਂ ਨੇ ਨਵਾਬੀ ਵਿੱਚ ਕੀ ਪੇਸ਼ਕਸ਼ ਕੀਤੀ ਸੀ?
ੳ: ਇੱਕ ਲੱਖ ਰੁਪਏ ਦਾ ਪਰਗਨਾ ਦੀਪਾਲਪੁਰ, ਕੰਗਣਵਾਲ ਅਤੇ ਝਬਾਲ ਆਦਿ ਪਿੰਡਾਂ ਦੀ ਜਗੀਰ ਅਤੇ ਖਿਲਤ ਪੇਸ਼ ਕੀਤੀ।
ਪ੍ਰ: ੧੩- ਸਾਰੀ ਵਿਚਾਰ ਉਪਰੰਤ ਪੰਜ ਪਿਆਰਿਆਂ ਨੇ ਕੀ ਹੁਕਮ ਕੀਤਾ?
ੳ: ਨਵਾਬੀ ਕਪੂਰ ਸਿੰਘ ਨੂੰ ਦਿੱਤੀ ਜਾਏਗੀ।
ਪ੍ਰ: ੧੪- ਕਪੂਰ ਸਿੰਘ ਨੇ ਪੰਚਾਂ ਦਾ ਹੁਕਮ ਮੰਨਦੇ ਹੋਏ ਕੀ ਬੇਨਤੀ ਕੀਤੀ ਸੀ?
ੳ: ਉਸ ਨੇ ਬੇਨਤੀ ਕੀਤੀ ਕਿ ਨਵਾਬੀ ਪੰਚਾਂ ਦੇ ਚਰਨਾਂ ਨਾਲ ਛੁਹਾਂ ਕੇ ਦਿੱਤੀ ਜਾਵੇ ਨਾਲੇ ਉਸ ਤੋ ਘੋੜਿਆਂ ਦੀ ਲਿੱਦ ਅਤੇ ਸੰਗਤਾਂ ਵਿੱਚ ਪੱਖੇ ਦੀ ਸੇਵਾ ਨਾ ਖੋਈ ਜਾਵੇ।
ਪ੍ਰ:੧੫- ਕਪੂਰ ਸਿੰਘ ਨੇ ਨਵਾਬ ਬਣਨ ਉਪਰੰਤ ਸਭ ਤੋ ਪਹਿਲਾ ਕੀ ਕਾਰਜ ਕੀਤਾ ਸੀ?
ੳ: ਅੰਮ੍ਰਿਤਸਰ ਖਾਲਸੇ ਦਾ ਇਕੱਠ ਬੁਲਾਇਆ ਅਤੇ ਖਾਲਸੇ ਨੂੰ ਦੋ ਹਿਸਿਆ “ ਬੁੱਢਾ ਦਲ ਅਤੇ ਤਰਨਾ ਦਲ” ਵਿੱਚ ਵੰਡਿਆ ਸੀ।
ਪ੍ਰ:੧੬- ਜਦ ਤਰਨਾ ਦਲ ਦੀ ਗਿਣਤੀ ੧੨੦੦੦ ਹਜ਼ਾਰ ਤੋ ਵੱਧ ਗਈ ਤਾ ਨਵਾਬ ਸਾਹਿਬ ਨੇ ਇਸ ਨੂੰ ਕਿਨ੍ਹੇ ਜਥਿਆਂ ਵਿੱਚ ਵੰਡਿਆ ਸੀ?
ੳ: ਪੰਜ ਜਥਿਆਂ ਵਿੱਚ।
ਪ੍ਰ:੧੭- ਜਦ ਹਕੂਮਤ ਨੇ ਦਿੱਤੀ ਹੋਈ ਜਗੀਰ ਤੇ ਕਬਜ਼ਾ ਕਰ ਲਿਆ ਤਾ ਉਸ ਸਮੇਂ ਨਵਾਬ ਕਪੂਰ ਸਿੰਘ ਨੇ ਖਾਲਸੇ ਨੂੰ ਕਿਹੜੇ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਸੀ?
ੳ: ਉਨ੍ਹਾਂ ਕਿਹਾ ਹੁਣ ਸਾਰਾ ਪੰਜਾਬ ਹੀ ਖਾਲਸੇ ਦੀ ਜਗੀਰ ਹੋਵੇ ਗੀ।
ਪ੍ਰ:੧੮- ਭਾਈ ਮਨੀ ਸਿੰਘ ਦੇ ਕਾਤਲ ਸਮੱਦ ਖਾਨ ਨੂੰ ਸਿੰਘਾਂ ਨੇ ਕਿਸ ਤਰ੍ਹਾਂ ਦੀ ਸਜਾ ਦਿੱਤੀ ਸੀ?
ੳ: ਉਸ ਨੂੰ ਘੋੜੇ ਮਗਰ ਬੰਨ ਕੇ ਘੜੀਸ ਘੜੀਸ ਮਾਰਿਆ ਸੀ।
ਪ੍ਰ:੨੦- ਜਦ ਸਿੰਘਾਂ ਨੂੰ ਖ਼ਬਰ ਮਿਲੀ ਕਿ ਨਾਦਰ ਸ਼ਾਹ ਦਿੱਲੀ ਲੁੱਟ ਕੇ ਨਾਲ ਧੀਆਂ ਭੈਣਾਂ ਵੀ ਲੈ ਜਾ ਰਿਹਾ ਹੈ ਤਾ ਉਨ੍ਹਾਂ ਦਾ ਕੀ ਪ੍ਰਤੀਕਰਮ ਸੀ?
ੳ: ਸਿੰਘਾਂ ਨੇ ਨਾਰਦ ਸ਼ਾਹ ਨੂੰ ਚਨਾਬ ਦੇ ਕੰਢੇ ਅਖਨੂਰ ਵਿਖੇ ਘੇਰ ਕਿ ਧੀਆਂ ਭੈਣਾਂ ਨੂੰ ਛੁਡਾ ਕੇ ਘਰੋਂ ਘਰੀ ਪਹੁੰਚਾਇਆਂ ਅਤੇ ਨਾਲੇ ਉਸ ਦਾ ਕਾਫ਼ੀ ਸਮਾਨ ਵੀ ਲੁੱਟਿਆਂ।
ਪ੍ਰ:੨੧- ਜਕਰੀਆ ਖਾਨ ਨੇ ਨਾਦਰਸ਼ਾਹ ਨੂੰ ਸਿੰਘਾਂ ਦਾ ਕੀ ਪਤਾ ਦੱਸਿਆ ਸੀ?
ੳ: ਉਸ ਨੇ ਕਿਹਾ ਇਨ੍ਹਾਂ ਦੇ ਘੋੜਿਆਂ ਦੀਆ ਕਾਠੀਆਂ ਹੀ ਇੰਨਾਂ ਦੇ ਘਰ ਹਨ।
ਪ੍ਰ:੨੨- ਜਦ ਨਾਦਰ ਸ਼ਾਹ ਨੂੰ ਸਿੰਘਾਂ ਪੂਰੀ ਜਾਣਕਾਰੀ ਮਿਲੀ ਤਾ ਉਸ ਸਮੇਂ ਉਸਦੇ ਕੀ ਬੋਲ ਸਨ?
ੳ: ਉਸ ਨੇ ਕਿਹਾ ਅਗਰ ਇਹ ਸਭ ਸੱਚ ਹੈ ਤਾ ਇਹ ਕੌਮ ਇੱਕ ਦਿਨ ਜ਼ਰੂਰ ਰਾਜ ਕਰੇਗੀ।
ਪ੍ਰ:੨੩- ਮੱਸੇ ਰੰਘੜ ਦਾ ਸਿਰ ਕਿਸ ਨੇ ਵੱਡਿਆ ਸੀ?
ੳ: ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ।
ਪ੍ਰ:੨੪- ਸਲਾਬਨ ਖਾਨ ਦੇ ਟੁੱਕੜੇ ਕਿਸ ਨੇ ਕੀਤੇ ਸਨ?
ੳ: ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ।
ਪ੍ਰ:੨੫- ਨਵਾਬ ਕਪੂਰ ਸਿੰਘ ਨੇ ਅਗਲਾ ਜਥੇਦਾਰ ਕਿਸ ਨੂੰ ਬਣਾਇਆ ਸੀ?
ੳ: ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ।
ਪ੍ਰ:੨੬- ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਕੀ ਨਿਸ਼ਾਨੀ ਭੇਟ ਕੀਤੀ ਸੀ?
ੳ: ਕਲਗ਼ੀਧਰ ਦੀ ਗਾਤਰੇ ਵਾਲੀ ਸ੍ਰੀ ਸਾਹਿਬ।
ਪ੍ਰ:੨੭- ਨਵਾਬ ਕਪੂਰ ਸਿੰਘ ਨੇ ਆਖਰੀ ਇਕੱਠ ਕਦੋਂ ਤੇ ਕਿੱਥੇ ਬੁਲਾਇਆ ਸੀ?
ੳ: ੧੭੫੩ ਈ: ਨੂੰ ਅੰਮ੍ਰਿਤਸਰ ਵਿਖੇ।

Leave a Reply

Your email address will not be published. Required fields are marked *