ਨਨਕਾਣਾ ਸਾਹਿਬ & ਜੈਤੋ ਦੇ ਮੋਰਚੇ ( Quiz)
੧. ਨਨਕਾਣਾ ਸਾਹਿਬ ਅੱਜ ਕੱਲ ਕਿੱਥੇ ਹੈ?
ਪਾਕਿਸਤਾਨ
੨. ਨਨਕਾਣਾ ਸਾਹਿਬ ਕਿਸ ਦੇ ਕਬਜ਼ੇ ਵਿੱਚ ਸੀ?
ਮਹੰਤ ਨਰੈਣ ਦਾਸ
੩. ਮਹੰਤ ਨਰੈਣ ਦਾਸ ਕਿਸ ਕਿਸਮ ਦਾ ਬੰਦਾ ਸੀ?
ਬਦਮਾਸ਼ ਕਿਸਮ ਦਾ।
੪. ਗੁਰਦਵਾਰਾ ਸੁਧਾਰ ਲਹਿਰ ਦਾ ਜੱਥਾ ਨਨਕਾਣਾ ਸਾਹਿਬ ਵਿਖੇ ਕਦੋਂ ਦਾਖਲ ਹੋਇਆ?
੨੦ ਫਰਵਰੀ ੧੯੨੧
੫. ਗੁਰਦਵਾਰਾ ਸੁਧਾਰ ਲਹਿਰ ਦਾ ਜੱਥਾ ਕਿਸ ਦੀ ਅਗਵਾਈ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਦਾਖਲ ਹੋਇਆ?
ਭਾਈ ਲਛਮਣ ਸਿੰਘ ਜੀ ਦੀ
੬. ਜਦੋਂ ਮਹੰਤ ਨੇ ਗੋਲੀਆਂ ਚਲਾਈਆ ਉਦੋਂ ਭਾਈ ਲਛਮਣ ਸਿੰਘ ਜੀ ਕਿਥੇ ਸਨ?
ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਨ।
੭. ਸਿੰਘਾਂ ਨੇ ਕਿਸ ਤਰਾਂ ਸ਼ਹੀਦੀ ਪਾਈ?
ਸ਼ਾਂਤ ਮਈ ਢੰਗ ਨਾਲ
੮. ਜਦੋਂ ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਨ ਤਾਂ ਉਸ ਸਮੇਂ ਸੰਗਤ ਕੀ ਕਰ ਰਹੀ ਸੀ?
ਆਸਾ ਕੀ ਵਾਰ ਦਾ ਕੀਰਤਨ
੯. ਭਾਈ ਲਛਮਣ ਸਿੰਘ ਜੀ ਨੂੰ ਕਿਵੇਂ ਸ਼ਹੀਦ ਗਿਆ ਸੀ?
ਜੰਡ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ
੧੦. ਭਾਈ ਦਲੀਪ ਸਿੰਘ ਜੀ ਨੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਦੀ ਕੀ ਪ੍ਰਤਿਕਰਮ ਸੀ?
ਉਹ ਇਹ ਕਹਿ ਕੇ ਗੁਰਦੁਆਰਾ ਸਾਹਿਬ ਵੱਲ ਦੌੜ ਪਏ ਕਿ ਲੱਗਦਾ ਹੈ ਕਿ ਮਹੰਤ ਨੇ ਕਾਰਾ ਕਰ ਦਿੱਤਾ ਹੈ
੧੧. ਮਹੰਤ ਨਰੈਣੂ ਨੇ ਸਿੰਘਾਂ ਦੀਆਂ ਲਾਸ਼ਾਂ ਦਾ ਸਸਕਾਰ ਕਿਵੇਂ ਕੀਤਾ ਸੀ?
ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ
੧੨. ਇਸ ਸਾਕੇ ਦੀ ਖਬਰ ਸਰਕਾਰ ਅਤੇ ਸਿੱਖਾਂ ਤੱਕ ਕਿਸ ਨੇ ਪਹੁੰਚਾਈ?
ਸ. ਧੰਨਾ ਸਿੰਘ, ਸ. ਉਤਮ ਸਿੰਘ ਕਾਰਖਾਨੇਦਾਰ ਅਤੇ ਸ. ਕਰਮ ਸਿੰਘ ਨੇ।
੧੩. ਸ. ਮਹਿਤਾਬ ਸਿੰਘ, ਸ. ਹਰਬੰਸ ਸਿੰਘ ਅਟਾਰੀ ਆਦਿ ਆਗੂ ਅਤੇ ਹੋਰ ਸੰਗਤਾਂ ਕਦੋਂ ਨਨਕਾਣਾ ਸਾਹਿਬ ਪਹੁੰਚੀਆਂ ਸਨ?
੨੧ ਫਰਵਰੀ ਨੂੰ
੧੪. ਕੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਹੈ?
ਜੀ ਹਾਂ।
੧੫. ੨੧ ਫਰਵਰੀ ਹੋਰ ਕੌਣ ਕੌਣ ਪਹੁੰਚਿਆ ਸੀ?
ਸ. ਮਹਿਤਾਬ ਸਿੰਘ, ਸ. ਹਰਬੰਸ ਸਿੰਘ ਅਟਾਰੀ ਆਦਿ ਆਗੂ ਅਤੇ ਹੋਰ ਸੰਗਤਾਂ ਵੀ ਨਨਕਾਣਾ ਸਾਹਿਬ ਪਹੁੰਚ ਗਈਆਂ
੧੬. ਭਾਈ ਕਰਤਾਰ ਸਿੰਘ ਜੀ ਝੱਬਰ ਕਿਨ੍ਹੇ ਜੁਆਨਾਂ ਦਾ ਜਥਾ ਲੈ ਕੇ ਪਹੁੰਚੇ ਸਨ?
੨੨੦੦ ਜੁਆਨਾਂ ਦਾ ਜਥਾ
੧੭. ਪੰਜਾਬ ਦਾ ਗਵਰਨਰ ਮਕਲੈਗਨ ਆਪਣੀ ਐਗਜ਼ੈਕਟਿਵ ਦੇ ਮੈਂਬਰਾਂ ਸਮੇਤ ਨਨਕਾਣਾ ਸਾਹਿਬ ਕਦੋਂ ਪਹੁੰਚਿਆ ?
੨੨ ਫਰਵਰੀ ਨੂੰ।
੧੮. ਸਾਰੇ ਸ਼ਹੀਦ ਸਿੰਘਾਂ ਦਾ ਗੁਰ ਮਰਯਾਦਾ ਅਨੁਸਾਰ ਸਸਕਾਰ ਕਦੋਂ ਕੀਤਾ ਗਿਆ?
੨੩ ਫ਼ਰਵਰੀ ਨੂੰ।
੧੯. ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੇਹਾਂਤ ਉਪਰੰਤ ਲਗਭਗ ਇੱਕ ਦਹਾਕੇ ਵਿੱਚ ਹੀ ਸਿੰਘਾਂ ਹੱਥੋਂ ਸਾਰਾ ਰਾਜ ਭਾਗ ਚੱਲਿਆ ਗਿਆ ਤਾਂ ਅੰਗ੍ਰੇਜ਼ਾਂ ਨੇ ਪੂਰੇ ਪੰਜਾਬ ’ਤੇ ਕਦੋਂ ਕਬਜ਼ਾ ਕਰ ਲਿਆ ਸੀ?
੧੮੪੯ ਈਂਃ ਨੂੰ।
੨੦. ਜੈਤੋ ਦੇ ਮੋਰਚੇ ਕਦੋਂ ਆਰੰਭ ਹੋਇਆ?
7 ਜੁਲਾਈ 1923
੨੧. ਬਾਬਾ ਫੂਲਾ ਜੀ ਦੇ ਕਿਸ ਸਪੁੱਤਰ ਤੋ ਨਾਭਾ ਵੰਸ਼ ਨੂੰ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ?
ਬਾਬਾ ਫੂਲਾ ਜੀ ਦੇ ਵੱਡੇ ਸਪੁੱਤਰ ਤਿਲੋਕ ਸਿੰਘ ਜੀ ਦੇ ਪੁੱਤਰ ਗੁਰਦਿੱਤ ਸਿੰਘ ਜੀ ਤੋਂ।
੨੨. 4 ਅਗਸਤ 1923 ਨੂੰ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜੇ ਨਾਲ ਹਮਦਰਦੀ ਦਾ ਮਤਾ ਪਾਸ ਕੀਤਾ?
ਜੀ ਹਾਂ।
੨੩. ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਗੰਗਸਰ ਜੈਤੋਂ ਵਿਖੇ ਦੀਵਾਨ ਕਦੋਂ ਸਜਾਇਆ ਗਿਆ ਸੀ?
27 ਅਗਸਤ ਨੂੰ।
੨੪. ਕਦੋਂ ਗੁਰਦੁਆਰਾ ਗੰਗਸਰ ਜੈਤੋਂ ਵਿਖੇ ਅਖੰਡ ਪਾਠ ਰੱਖਿਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗਿਆਨੀ ਇੰਦਰ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ ਸੀ?
14 ਸਤੰਬਰ ਨੂੰ।
੨੫. ਜੈਤੋ ਦਾ ਮੋਰਚਾ ਕਿਨ੍ਹਾਂ ਸਮਾਂ ਚੱਲਿਆ ਸੀ?
ਤਕਰੀਬਨ ੨੩ ਮਹੀਨੇ।
੨੬. ਜੈਤੋ ਦੇ ਮੋਰਚੇ ਵਿੱਚ ਕਿਨ੍ਹੇ ਸਿੰਘ ਸ਼ਹੀਦ ਹੋਏ ਸਨ?
ਲਗਪਗ ੨੫੦ ਤੋ ਵੱਧ।
੨੭. ਪਹਿਲੇ ਜਥੇ ਉੱਪਰ ਵਿਲਸਨ ਜਾਨਸ਼ੀਨ ਨੇ ਗੋਲੀ ਚਲਾਉਣੀ ਬੰਦ ਕਿਉਂ ਕਰ ਦਿੱਤੀ ਸੀ?
ਕਿਉਂਕਿ ਰੱਬੀ ਕ੍ਰਿਪਾ ਸਦਕਾ ਮਸ਼ੀਨ ਵਿੱਚ ਕਾਰਤੂਸ ਫਸਣ ਕਰਕੇ ਕੇ ਮਸ਼ੀਨ ਬੰਦ ਹੋ ਗਈ ਸੀ।
੨੮. ਅਖੀਰ ਸਰਕਾਰ ਕਿਉਂ ਝੁੱਕ ਗਈ ਸੀ?
ਕਿਉਂਕਿ ਸਰਕਾਰ ਸਮਝ ਗਈ ਸੀ ਕਿ ਖਾਲਸਾ ਕਿਸੇ ਤਰ੍ਹਾਂ ਦੇ ਵੀ ਦਬਾਅ ਹੇਠ ਆਉਣ ਵਾਲਾ ਨਹੀਂ।
੨੯. ਸਰਕਾਰ ਨੇ ਗੁਰਦੁਆਰਾ ਐਕਟ ਕਦੋਂ ਬਣਾਇਆ ਸੀ?
ਜੁਲਾਈ ੭, ੧੯੨੫ ਨੂੰ।
੩੦. ਗੁਰਦੁਆਰਾ ਐਕਟ ਕਦੋਂ ਲਾਗੂ ਹੋਇਆ ਸੀ?
ਪਹਿਲੀ ਨਵੰਬਰ ੧੯੨੫ ਨੂੰ।
੩੧. ਪਰਿਵਾਰਕ ਤੇ ਸਮਾਜਿਕ ਬੁਰਾਈਆਂ ਖਤਮ ਕਰਨ ਲਈ ਇਨਸਾਨ ਨੂੰ ਸ਼ਕਤੀ ਕਿੱਥੋਂ ਲੈਣੀ ਪਏ ਗੀ?
ਗੁਰਬਾਣੀ ਸਿਧਾਂਤ ਤੋ।
੩੨. ਅਜੋਕਾ ਦੁਸ਼ਮਣ ਸਾਡੇ ਧਾਰਮਿਕ ਅਦਾਰਿਆਂ ਤੇ ਕਿਸ ਤਰ੍ਹਾਂ ਕਾਬਜ਼ ਹੋ ਰਿਹਾ ?
ਸਿੱਖੀ ਪਹਿਰਾਵੇ ਵਿੱਚ ਹੀ ਸਾਡੇ ਨਾਲ ਬੈਠ ਕੇ ਅੰਗ੍ਰੇਜ਼ ਦੀ ਸੋਚ ਰਾਹੀ।
੩੩. ਅਸੀਂ ਇਹ ਦਿਹਾੜੇ ਕਿਉਂ ਮਨਾਉਂਦੇ ਹਾਂ?
ਤਾਂਕਿ ਸਾਨੂੰ ਯਾਦ ਰਹੇ ਕਿ ਦੁਸ਼ਮਣ ਕਿਸ ਤਰ੍ਹਾਂ ਦੀਆਂ ਚਾਲਾਂ ਚੱਲਦਾ ਹੈ। ਅਸੀਂ ਇਹ ਚਾਲਾਂ ਕਿਵੇ ਨਾ-ਕਾਮਯਾਬ ਕਰਨੀਆਂ ਹਨ।