ਗੁਰੂ ਰਾਮਦਾਸ ਜੀ ( Quiz)
1. ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ?
੨੪ ਸਤੰਬਰ, ੧੫੩੪, ਚੂਨਾ ਮੰਡੀ (ਲਹੌਰ)
2. ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ?
ਹਰਿ ਦਾਸ ਜੀ ਅਤੇ ਮਾਤਾ ਦਇਆ ਜੀ
3. ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ?
ਭਾਈ ਜੇਠਾ ਜੀ
4. ਭਾਈ ਜੇਠਾ ਜੀ ਦੀ ਉਮਰ ਕਿੰਨੀ ਸੀ ਜਦੋਂ ਉਹਨਾਂ ਦੇ ਮਾਤਾ-ਪਿਤਾ ਚੜ੍ਹਾਈ ਕਰ ਗਏ ਸੀ?
੭ ਸਾਲ
5. ਭਾਈ ਜੇਠਾ ਜੀ ਦੀ ਦੇਖ-ਭਾਲ਼ ਕਿਸਨੇ ਅਤੇ ਕਿੱਥੇ ਕੀਤੀ?
ਨਾਨੀ ਜੀ ਨੇ, ਬਾਸਰਕੇ
6. ਗੁਰੂ ਜੀ ਦਾ ਵਿਆਹ ਕਦੋਂ ਅਤੇ ਕਿਸ ਨਾਲ ਹੋਇਆ ਸੀ?
ਫ਼ਰਵਰੀ ੧੫੪੪, ਮਾਤਾ ਭਾਨੀ ਜੀ ਨਾਲ
7. ਗੁਰੂ ਜੀ ਦੇ ਕਿੰਨੇ ਪੁੱਤਰ ਸਨ?
੩
8. ਗੁਰੂ ਅਮਰਦਾਸ ਜੀ ਅਤੇ ਬੀਬੀ ਭਾਨੀ ਜੀ ਦਾ ਕੀ ਰਿਸ਼ਤਾ ਸੀ?
ਪਿੱਤਾ-ਪੁੱਤਰੀ
9. ਗੁਰੂ ਰਾਮਦਾਸ ਜੀ ਨੇ ਤੁੰਗ ਦੇ ਜਿੰਮੀਦਾਰਾਂ ਪਾਸੋਂ ਕਿੰਨੀ ਜ਼ਮੀਨ ਖਰੀਦੀ?
੫੦੦ ਵਿਘੇ,
10. ਗੁਰੂ ਰਾਮਦਾਸ ਜੀ ਨੇ 500 ਵਿਘੇ ਜ਼ਮੀਨ ਕਿੰਨੇ ਰੁਪਏ ਵਿੱਚ ਖ਼ਰੀਦੀ ਸੀ?
੭੦੦ ਅਕਬਰੀ ਰੁਪਏ।
11. ਗੁਰੂ ਅਮਰਦਾਸ ਜੀ ਨੇ ਕਿਸ ਨੂੰ ਥੜ੍ਹਾ ਬਣਾਉਣ ਲਈ ਕਿਹਾ?
ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਨੂੰ
12. ਕੀ ਬਾਰ ਬਾਰ ਥੜ੍ਹਾ ਢਾਹੁਣ ਤੇ ਭਾਈ ਜੇਠਾ ਜੀ ਨਰਾਜ਼ ਹੋ ਗਏ ਸੀ?
ਨਹੀਂ ਜੀ।
13. ਗੁਰੂ ਅਮਰਦਾਸ ਜੀ ਨੇ ਗੁਰਮਤਿ ਦਾ ਪੱਖ ਪੇਸ਼ ਕਰਨ ਲਈ ਭਾਈ ਜੇਠਾ ਜੀ ਨੂੰ ਕਿਸ ਦੇ ਦਰਬਾਰ ਵਿੱਚ ਭੇਜਿਆ ਸੀ?
ਲਹੌਰ ਅਕਬਰ ਦੇ ਦਰਬਾਰ ਵਿੱਚ।
14. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦੀਆਂ ਕਿੰਨੀਆਂ ਵਾਰਾਂ ਹਨ?
8 ਵਾਰਾਂ
15. ਗੁਰੂ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਕੁਲ ਕਿੰਨੇ ਰਾਗਾਂ ਵਿੱਚ ਮਿਲਦੀ ਹੈ?
੩੦ ਰਾਗਾਂ ਵਿਚ
16. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਕੁਲ ਕਿੰਨੇ ਸ਼ਬਦ ਹਨ?
੬੩੮ ਸ਼ਬਦ
17. ਗੁਰੂ ਸਾਹਿਬ ਜੀ ਦੀ ਕਿਹੜੀ ਬਾਣੀ ਆਨੰਦ ਕਾਰਜ ਵੇਲੇ ਅਤੇ ਕਿਹੜੇ ਰਾਗ ਵਿੱਚ ਪੜੀ ਜਾਂਦੀ ਹੈ?
ਸੂਹੀ ਰਾਗ ਵਿਚ ਲਾਵਾਂ
18. ਗੁਰੂ ਰਾਮਦਾਸ ਜੀ ਨੇ ਕੁੱਲ ਕਿੰਨੇ ਸਾਲ ਗੁਰੂ ਦੇ ਰੂਪ ਵਿੱਚ ਸੇਵਾ ਕੀਤੀ?
੭ ਸਾਲ
19. ਗੁਰੂ ਰਾਮਦਾਸ ਜੀ ਜੋਤੀ ਜੋਤਿ ਕਦੋਂ ਸਮਾਏ?
21 ਅਗਸਤ 1581
20. ਜਦੋਂ ਬਾਬਾ ਸਿਰੀ ਚੰਦ ਨੇ ਗੁਰੂ ਰਾਮਦਾਸ ਜੀ ਪੁੱਛਿਆਂ ਕਿ ਇਤਨਾ ਲੰਬਾ ਦਾੜਾ ਕਿਉਂ ਵਧਾਇਆ ਹੈ ਤਾਂ ਆਪ ਜੀ ਨੇ ਕੀ ਜੁਆਬ ਦਿੱਤਾ?
ਗੁਰੂ ਜੀ ਨੇ ਜੁਆਬ ਦਿੱਤਾ ਆਪ ਜੈਸੇ ਗੁਰਮੁਖਾਂ ਦੇ ਚਰਨ ਝਾੜਨ ਲਈ।
21. ਗੁਰੂ ਰਾਮਦਾਸ ਜੀ ਅਨੁਸਾਰ ਸੇਵਾ ਕਰਨ ਕਰਨ ਵਾਲੇ ਲਈ ਕਿਸ ਚੀਜ਼ ਦੀ ਜ਼ਰੂਰਤ ਹੈ?
ਪ੍ਰਭੂ ਪਿਆਰ ਅਤੇ ਸਤਿਕਾਰ ਦਾ ਹੋਣਾ ਅਤੀ ਜ਼ਰੂਰੀ ਹੈ।
22. ਮਿਹਨਤ ਤੋ ਮੂੰਹ ਮੋੜਨ ਵਾਲਾ ਮਨੁੱਖ ਕੀ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦਾ ਹੈ?
– ਨਹੀਂ ਜੀ।
23. ਜੋ ਕੈਂਠਾ ਗੁਰੂ ਜੀ ਨੂੰ ਸੇਠ ਜਗਤ ਰਾਮ ਨੇ ਦਿੱਤਾ ਸੀ, ਗੁਰੂ ਜੀ ਨੇ ਉਸ ਨੂੰ ਕਿਸ ਲਈ ਵਰਤਿਆਂ ਸੀ?
– ਲੋੜਵੰਦਾ ਨੂੰ ਉਸੇ ਵੇਲੇ ਹੀ ਵੰਡ ਦਿੱਤਾ ਸੀ।
24. ਗੁਰੂ ਜੀ ਨੇ ਲਾਵਾ ਬਾਣੀ ਕਿਉ ਉਚਾਰਨ ਕੀਤੀ?
– ਤਾਂ ਕੇ ਆਉਣ ਵਾਲੇ ਸਮੇਂ ਸਿੱਖ ਬ੍ਰਾਹਮਣ ਦੀ ਮੁਥਾਜੀ ਤੋ ਬਚ ਸਕਣ ਅਤੇ ਇਸ ਦਾ ਭਾਵ ਸਮਝ ਕੇ ਅਨੰਦ ਪ੍ਰਾਪਤ ਕਰ ਸਕਣ।
25. ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਨਾਮ ਕੀ ਸੀ?
– ਗੁਰੂ ਕਾ ਚੱਕ, ਫਿਰ ਰਾਮਦਾਸਪੁਰ ਤੇ ਅੱਜ ਕੱਲ ਅੰਮ੍ਰਿਤਸਰ।