ਗੁਰੂ ਨਾਨਕ ਦੇਵ ਜੀ ( Quiz)
1. ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ?
A1: ਗੁਰੂ ਜੀ ਦਾ ਜਨਮ 15 ਅਪ੍ਰੈਲ 1469 ਦਿਨ ਸਨਿਚਰਵਾਰ ਰਾਇ ਭੋਈ ਦੀ ਤਲਵੰਡੀ ਵਿਖੇ ਹੋਇਆ |
Q2: ਤਲਵੰਡੀ ਦਾ ਪਹਿਲਾ ਨਾਮ ਕੀ ਸੀ?
A2: ਰਾਇਪੁਰ, ਫਿਰ ਰਾਇ ਭੋਇ ਦੀ ਤਲਵੰਡੀ ਅਤੇ ਹੁਣ ਨਨਕਾਣਾ ਸਾਹਿਬ |
Q3: ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਦੱਸੋ?
A3: ਬਾਬਾ ਕਾਲੂ ਜੀ.
Q4: ਮਹਿਤਾ ਕਾਲੂ ਜੀ ਦਾ ਜਨਮ ਕਦੋਂ ਹੋਇਆ ਸੀ?
A4: ਮਹਿਤਾ ਕਾਲੂ ਜੀ ਦਾ ਜਨਮ ਸੰਨ 1440 ਈਸਵੀ ਵਿੱਚ ਹੋਇਆ ਸੀ |
Q5: ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੀ ਕੰਮ ਕਰਦੇ ਸਨ?
A5: ਪਟਵਾਰੀ ਸਨ ਅਤੇ ਖੇਤੀ ਵੀ ਕਰਦੇ ਸਨ |
Q6: ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ?
A6: ਮਾਤਾ ਤ੍ਰਿਪਤਾ ਜੀ |
Q7: ਗੁਰੂ ਨਾਨਕ ਦੇਵ ਜੀ ਦੇ ਵੱਡੀ ਭੈਣ ਦਾ ਜਨਮ ਕਦੋਂ ਤੇ ਕਿੱਥੇ ਹੋਇਆ?
A7: 1464 ਈਸਵੀ ਪਿੰਡ ਚਾਹਲ ਵਿੱਚ |
Q8: ਬਾਬਾ ਕਾਲੂ ਜੀ ਦੇ ਘਰ ਦਾ ਪ੍ਰੌਹਤ ਕੌਣ ਸੀ?
A8: ਪੰਡਿਤ ਹਰਦਿਆਲ ਜੀ ਉਹਨਾਂ ਦੇ ਘਰੇਲੂ ਪ੍ਰੋਹਤ ਸਨ।
Q9: ਗੁਰੂ ਜੀ ਨੂੰ ਕਿੰਨੀ ਉਮਰੇ ਜਨੇਊ ਪਾਉਣ ਲੱਗੇ ਸਨ?
A9:10 ਸਾਲ ਦੀ ਉਮਰ ਵਿੱਚ।
Q10: ਜਨੇਊ ਪਾਉਣ ਸਮੇਂ ਕਿਸ ਪੰਡਿਤ ਨੂੰ ਬਲਾਇਆ ਸੀ?
A10: ਪੰਡਿਤ ਹਰਦਿਆਲ ਜੀ ਨੂੰ।
Q11: ਰਾਇ ਬੁਲਾਰ ਕਿੰਨੇ ਪਿੰਡਾਂ ਦਾ ਮਾਲਕ ਸੀ?
A11: ਰਾਇ ਬੁਲਾਰ 10 ਪਿੰਡਾਂ ਦਾ ਮਾਲਕ ਸੀ।
Q12: ਗੁਰੂ ਜੀ ਦਾ ਰਿਸ਼ਤਾ ਕਿਸ ਨੇ ਕਰਵਾਇਆ ਸੀ?
A12: ਗੁਰੂ ਜੀ ਦੇ ਜੀਜਾ ਜੀ ਭਾਈ ਜੈ ਰਾਮ ਜੀ ਨੇ।
Q13: ਭਾਈਆ ਜੈ ਰਾਮ ਕਿੱਥੋਂ ਦੇ ਰਹਿਣ ਵਾਲੇ ਸਨ?
A13: ਭਾਈਆ ਜੈ ਰਾਮ ਖਾਨਪੁਰ ਦੇ ਰਹਿਣ ਵਾਲੇ ਸਨ।
Q14: ਭਾਈਆ ਜੈ ਰਾਮ ਜੀ ਕੀ ਕੰਮ ਕਰਦੇ ਸਨ?
A14: ਨਵਾਬ ਦੌਲਿਤ ਖਾਨ ਪਾਸ ਮਾਲ ਦੇ ਮਹਿਕਮੇ ਵਿੱਚ ਆਲਿਮ ਸਨ।
Q15: ਭਾਈ ਮਰਦਾਨਾ ਕੌਣ ਸੀ?
A15: ਭਾਈ ਮਰਦਾਨਾ ਜੀ ਚੋਂਭੜ ਜਾਤ ਦੇ ਮਰਾਸੀ ਮੀਰ ਬਾਦਰੇ ਦਾ ਪੁੱਤਰ ਸੀ।
Q16: ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਉਚਾਰੀ?
A16: ਉਨੀ ਰਾਗਾਂ ਵਿੱਚ।
Q17: ਗੁਰੂ ਜੀ ਨੇ ਤਿੰਨ ਦਿਨ ਨਦੀ ਗੁਪਤ ਰਹਿਣ ਤੋਂ ਬਾਅਦ ਕੀ ਨਾਅਰਾ ਦਿੱਤਾ?
A17: ਨਾ ਕੋਈ ਹਿੰਦੂ ਨਾ ਮੁਸਲਮਾਨ।
Q18: ਸਾਊ ਲੋਕਾਂ ਲਈ ਉਪਜੀਵਕਾਂ ਦੇ ਕਿਹੜੇ ਚਾਰ ਕਿੱਤੇ ਮੰਨ ਗਏ ਹਨ?
A18: ਵਾਹੀ, ਹੱਟੀ, ਵਪਾਰ ਅਤੇ ਨੌਕਰੀ।
Q19: ਬਹੂ ਬੇਟੀਆਂ ਦੇ ਵਿਆਹ ਬਾਲ ਉਮਰੇ ਕਿਉਂ ਕੀਤੇ ਜਾਂਦੇ ਸਨ?
A19: ਬੱਚੀਆਂ ਦੀ ਇੱਜ਼ਤ ਬਚਾਉਣ ਖਾਤਰ।
Q20: ਗੁਰੂ ਜੀ ਕਿਸ ਸ਼ਹਿਰ ਤੋਂ ਸੌਦਾ ਖਰੀਦ ਕੇ ਲਿਆਏ ਸਨ?
A20: ਗੁਰੂ ਜੀ ਚਹੁੜਕਾਣੇ ਤੋਂ ਸੌਦਾ ਖਰੀਦ ਕੇ ਲਿਆਏ ਸਨ।
Q21: ਜਦ ਗੁਰੂ ਜੀ 20 ਰੁਪਏ ਦਾ ਸੌਦੇ ਖਰੀਦਣ ਗਏ ਤਾਂ ਉਸ ਸਮੇਂ ਉਹਨਾਂ ਦੀ ਉਮਰ ਕਿੰਨੀ ਸੀ?
A21: ਗੁਰੂ ਜੀ ਦੀ ਉਮਰ 34-35 ਸਾਲ ਦੀ ਸੀ।
Q22: ਗੁਰੂ ਨਾਨਕ ਦੇਵ ਜੀ ਸੁਲਤਾਨ ਪੁਰ ਕਦੋਂ ਆਏ ਸਨ?
A22: ਗੁਰੂ ਜੀ 30 ਅਕਤੂਬਰ 1504 ਨੂੰ ਸੁਲਤਾਨ ਪੁਰ ਆਏ ਸਨ।
Q23: ਭਾਈ ਭਗੀਰਥ ਗੁਰੂ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਕਿਸ ਦੇ ਪੁਜਾਰੀ ਸਨ?
A23: ਭਾਈ ਜੀ ਪਹਿਲਾਂ ਦੁਰਗਾ ਦੇ ਪੁਜਾਰੀ ਸਨ।
Q24: ਗੁਰੂ ਜੀ ਸੁਲਤਾਨ ਪੁਰ ਕਿੰਨਾਂ ਸਮਾਂ ਰਹੇ?
A24: ਗੁਰੂ ਜੀ ਸੁਲਤਾਨ ਪੁਰ 30 ਅਕਤੂਬਰ 1504 ਤੋਂ 30 ਅਗਸਤ 1507 ਈ: ਤੱਕ ਦੋ ਸਾਲ 10 ਮਹੀਨੇ ਟਿਕੇ ਰਹੇ।
Q25: ਗੁਰੂ ਜੀ ਨੇ ਜਦ ਵੇਈਂ ਨਦੀ ਵਿੱਚ ਟੁੱਬੀ ਮਾਰੀ ਤਾਂ ਸੰਗਤਾਂ ਨੇ ਕਿੰਨੇ ਦਿਨਾਂ ਬਾਅਦ ਉਹਨਾਂ ਨੂੰ ਮੜ੍ਹੀਆਂ ਵਿਚੋਂ ਲੱਭਿਆ?
A25: ਤਿੰਨ ਦਿਨ ਬਾਅਦ।
Q26: ਗੁਰੂ ਜੀ ਦੇ ਪਹਿਲੇ ਪ੍ਰਚਾਰ ਦੌਰੋ ਦਾ ਕੀ ਸਮਾਂ ਸੀ?
A26: ਸਤੰਬਰ 1507 ਤੋਂ 1515 ਈਸਵੀ ਦੇ ਅਖੀਰ ਤੱਕ।
Q27: ਗੁਰੂ ਜੀ ਨੇ ਸੈਦਪੁਰ ਪਹੁੰਚ ਕੇ ਕਿੱਥੇ ਟਿਕਾਣਾ ਕੀਤਾ?
A27: ਗੁਰੂ ਜੀ ਭਾਈ ਲਾਲੋ ਦੇ ਘਰ ਠਹਿਰੇ ਸਨ।
Q28: ਮਲਿਕ ਭਾਗੋ ਨੇ ਬ੍ਰਹਮ ਭੋਜ ਕਿਸ ਸਬੰਧ ਵਿੱਚ ਕੀਤਾ?
A28: ਮਲਿਕ ਭਾਗੋ ਨੇ ਆਪਣੇ ਪਿਤਾ ਦਾ ਸਰਾਧ ਮਨਾਉਣ ਲਈ ਬ੍ਰਹਮ ਭੋਜ ਕੀਤਾ ਸੀ।
Q29: ਗੁਰੂ ਜੀ ਦੇ ਸਮਝਾਉਣ ਦਾ ਮਲਿਕ ਭਾਗੋ ਤੇ ਕੀ ਅਸਰ ਹੋਇਆ?
A29: ਮਲਿਕ ਭਾਗੋ ਰਿਸ਼ਵਤ ਦਾ ਸਾਰਾ ਪੈਸਾਂ ਗਰੀਬਾਂ ਵਿੱਚ ਵੰਡ ਕੇ ਗੁਰੂ ਜੀ ਦਾ ਸਿੱਖ ਬਣ ਗਿਆ।
Q30: ਗੁਰੂ ਜੀ ਨੇ ਚੜ੍ਹਦੇ ਸੂਰਜ ਨੂੰ ਪਾਣੀ ਕਦੋਂ ਅਤੇ ਕਿੱਥੇ ਦਿੱਤਾ ਸੀ?
A30: ਗੁਰੂ ਜੀ ਨੇ 28 ਮਾਰਚ 1508 ਹਰਿਦੁਆਰ ਵਿਖੇ ਇਹ ਲੀਲਾ ਖੇਡਾ ਸੀ।