Quiz

ਗੁਰੂ ਨਾਨਕ ਦੇਵ ਜੀ (Quiz)


Q1: ਤਲਵੰਡੀ ਦਾ ਪਹਿਲਾ ਨਾਮ ਕੀ ਸੀ?
A1: ਰਾਇਪੁਰ, ਫਿਰ ਰਾਇ ਭੋਇ ਦੀ ਤਲਵੰਡੀ ਅਤੇ ਹੁਣ ਨਨਕਾਣਾ ਸਾਹਿਬ|
Q2: ਬਾਬਾ ਕਾਲੂ ਜੀ ਦੇ ਘਰ ਦਾ ਪ੍ਰੋਹਿਤ ਕੌਣ ਸੀ?
A2: ਪੰਡਿਤ ਹਰਦਿਆਲ ਜੀ
Q3: ਭਾਈਆ ਜੈ ਰਾਮ ਕਿਥੋਂ ਦੇ ਰਹਿਣ ਵਾਲੇ ਸਨ?
A3: ਖਾਨਪੁਰ ਦੇ ਰਹਿਣ ਵਾਲੇ ਸਨ।
Q4: ਸਾਊ ਲੋਕਾਂ ਲੇਈ ਉਪਜੀਵਕਾ ਦੇ ਕਿਹੜੇ ਚਾਰ ਕਿੱਤੇ ਮੰਨੇ ਗਏ ਹਨ?
A4: ਵਾਹੀ, ਹੱਟੀ, ਵਪਾਰ ਅਤੇ ਨੌਕਰੀ।
Q5: ਮੋਦੀ ਦੀ ਕੀ ਜੁਮੇਵਾਰੀ ਸਨ?
A5: ਮੋਦੀਖਾਨੇ ਦਾ ਹਿਸਾਬ ਰੱਖਣਾ ਅਤੇ ਮੁਲਾਜ਼ਮਾਂ ਨੂੰ ਜਿਨਸ ਤੋਲ ਕੇ ਦੇਣੀ – ਦਿਵਾਉਣੀ।
Q6: ਭਾਈ ਭਗੀਰਥ ਗੁਰੂ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਕਿਸ ਦੇ ਪੁਜਾਰੀ ਸਨ?
A6: ਦੁਰਗਾ ਦੇ ਪੁਜਾਰੀ ।
Q7: ਗੁਰੂ ਜੀ ਨੇ ਜਦ ਵੇਈਂ ਨਦੀ ਵਿਚ ਟੁੱਬੀ ਮਾਰੀ ਤਾਂ ਸੰਗਤਾਂ ਨੇ ਕਿੰਨੇ ਦਿਨਾਂ ਬਾਅਦ ਉਹਨਾਂ ਨੂੰ ਮੜ੍ਹੀਆਂ ਵਿਚੋਂ ਲੱਭਿਆ?
A7: ਤਿੰਨ ਦਿਨ ਬਾਅਦ।
Q8: ਉਦਾਸੀਆਂ ਤੇ ਜਾਣ ਸਮੇਂ ਗੁਰੂ ਜੀ ਨੇ ਗੇਰੂ ਰੰਗ ਦੇ ਬਸਤਰ ਕਿਓਂ ਪਹਿਨੇ?
A8: ਕਿਓਂਕਿ ਇਹ ਰੰਗ ਤੇ ਗੰਦਗੀ ਜਲਦੀ ਨਜ਼ਰ ਨਹੀਂ ਆਓਂਦੀ।
Q9: ਮਲਕ ਭਾਗੋ ਨੇ ਬ੍ਰਹਮ ਭੋਜ ਕਿਸ ਸਬੰਧ ਵਿਚ ਕੀਤਾ ਸੀ?
A9: ਆਪਣੇ ਪਿਤਾ ਜੀ ਦਾ ਸਰਾਧ ਮਨਾਉਣ ਲਈ।
Q10: ਗੁਰੂ ਜੀ ਨੇ ਚੜ੍ਹਦੇ ਸੂਰਜ ਨੂੰ ਪਾਣੀ ਕਦੋਂ ਅਤੇ ਕਿਥੇ ਦਿੱਤਾ ਸੀ?
A10: 28 ਮਾਰਚ 1508 ਈਸਵੀ ਨੂੰ ਹਰਦੁਆਰ ਵਿਖੇ।
Q11: ਗੋਰਖ ਮਤੇ ਦੇ ਗੋਰਖ ਨਾਥ ਦੀ ਸੰਪ੍ਰਦਾਇ ਦੇ ਮੁਖੀਆਂ ਦੇ ਕੀ ਨਾਮ ਸਨ?
A11: ਲੰਗਰ ਨਾਥ ਤੇ ਭੰਗਰ ਨਾਥ ।
Q12: ਗੁਰੂ ਜੀ ਨੇ ਅਯੁਧਿਆ ਦੇ ਵਸਨੀਕਾਂ ਨੂੰ ਕੀ ਉਪਦੇਸ਼ ਦਿੱਤਾ?
Q12: ਗੁਰੂ ਜੀ ਨੇ ਉਹਨਾਂ ਨੂੰ ਮੂਰਤੀਆਂ ਦੀ ਪੂਜਾ ਤੋਂ ਵਰਜਿਆ ਤੇ ਇਕ ਪਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ।
Q13: ਕੀ ਤੀਰਥ ਇਸ਼ਨਾਨ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ?
A13: ਨਹੀਂ। ਤੀਰਥ ਇਸ਼ਨਾਨ ਨਾਲ ਸਰੀਰ ਦੀ ਸਫਾਈ ਹੋ ਜਾਂਦੀ ਹੈ ਪਰ ਮਨ ਨਾਮ-ਬਾਣੀ ਨਾਲ ਪਵਿੱਤਰ ਹੁੰਦਾ ਹੈ।
Q14: ਅੱਖਾਂ, ਨੱਕ, ਕੰਨ ਬੰਦ ਕਰਕੇ ਸਮਾਧੀਆਂ ਲਾਉਣ ਬਾਰੇ ਗੁਰੂ ਜੀ ਦੀ ਕੀ ਵਿਚਾਰਧਾਰਾ ਹੈ?
A14: ਗੁਰੂ ਜੀ ਨੇ ਕਿਹਾ ਐਸੇ ਲੋਕਾਂ ਦਾ ਰਤਾ ਇਤਬਾਰ ਨਹੀਂ ਕਰਨਾ।
Q15: ਗੁਰੂ ਜੀ ਨੇ ਕੋਡਾ ਭੀਲ ਨੂੰ ਕਿਸ ਤਰਾਂ ਜ਼ੁਲਮ ਦਾ ਟਾਕਰਾ ਕਰਨਾ ਸਿਖਾਇਆ?
A15: ਉਸ ਨੂੰ ਸਾਊ ਸਮਾਜ ਦੇ ਅਨਿਆਇ ਭਰੇ ਸਲੂਕ ਦਾ ਮਰਦਾਂ ਵਾਂਗ ਟਾਕਰਾ ਕਰਨਾ ਸਿਖਾਇਆ ਅਤੇ ਆਦਮ-ਖੋਰੀ ਦੇ ਘੋਰ ਕੁਕਰਮ ਵਲੋਂ ਹਟਾਇਆ।
Q16: ਬੁਹਾਰਨਪੁਰ ਦੇ ਲੋਕ ਓਅੰਕਾਰ ਦੇ ਮੰਦਰ ਵਿਚ ਕਿਸ ਦੀ ਤੁਲਨਾ ਓਅੰਕਾਰ ਨਾਲ ਕਰਦੇ ਸਨ?
A16: ਬੁਹਾਰਨਪੁਰ ਦੇ ਲੋਕ ਸ਼ਿਵਲਿੰਗ ਨੂੰ ਓਅੰਕਾਰ ਮੰਨੀ ਬੈਠੇ ਸਨ।
Q17: ਗੁਰੂ ਜੀ ਆਈਆਂ ਸੰਗਤਾਂ ਦੇ ਲੰਗਰ ਦਾ ਪ੍ਰਬੰਧ ਕਿਸ ਤਰਾਂ ਕਰਦੇ ਸਨ?
A17: ਗੁਰੂ ਜੀ ਖੁਦ ਖੇਤੀ-ਬਾੜੀ ਕਰਦੇ ਸਨ ਅਤੇ ਇਸ ਤਰ੍ਹਾਂ ਆਈ ਸੰਗਤਾਂ ਦੀ ਸੇਵਾ ਕਰਦੇ ਸਨ।
Q18: ਗੁਰੂ ਜੀ ਜਦ ਤਲਵੰਡੀ ਵਾਪਸ ਆਏ (ਪਹਿਲੇ ਪ੍ਰਚਾਰ ਦੋਰੇ ਤੋਂ ਬਾਅਦ) ਤਾਂ ਉਸ ਸਮੇਂ ਉਨ੍ਹਾਂ ਦੀ ਕਿਨੀ ਉਮਰ ਸੀ?
A18: ਪੌਣੇ ਸੰਤਾਲੀ ਸਾਲ ।
Q19: ਗੁਰੂ ਜੀ ਨੇ ਕਰਤਾਰਪੁਰ ਵਸਾਉਣ ਲਈ ਸਭ ਤੋਂ ਪਹਿਲਾਂ ਕਿਸ ਨਾਲ ਗੱਲ ਕੀਤੀ ਸੀ?
A19: ਚੌਧਰੀ ਅਜਿਤੇ ਨਾਲ।
Q20: ਜਦ ਸਿਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਤਾਂ ਉਨ੍ਹਾਂ ਦੇ ਮਨ ਵਿਚ ਕੀ ਖਿਆਲ ਆਇਆ?
A20: ਸਿਧਾਂ ਦੇ ਮਨ ਵਿਚ ਲਾਲਚ ਆਇਆ ਕਿ ਕਿਸੇ ਤਰਾਂ ਗੁਰੂ ਜੀ ਉਨ੍ਹਾਂ ਦਾ ਭੇਖ ਧਾਰਨ ਕਰ ਲੈਣ।
Q21: ਗੁਰੂ ਜੀ ਵੈਸ਼ਨੂੰ ਦੇਵੀ ਦੇ ਪਹਾੜ ਉਪਰ ਕਿਸ ਵਾਸਤੇ ਗਏ ਸੀ?
A21: ਵੈਸ਼ਨੂੰ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਲੋਕਾਂ ਨੂੰ ਪਰਮਾਤਮਾ ਦੀ ਅਸਲੀ ਭਗਤੀ ਦੇ ਰਾਹ ਉੱਤੇ ਤੋਰਨ ਲਈ।
Q22: ਗੁਰੂ ਜੀ ਨੇ ਫ਼ਰੀਦ ਜੀ ਦੀ ਬਾਣੀ ਕਿਸ ਤੋਂ ਅਤੇ ਕਿਥੋਂ ਲੇਈ?
A22: ਗੁਰੂ ਜੀ ਨੇ ਸ਼ੇਖ ਬ੍ਰਹਮ ਜੀ ਤੋਂ ਬਾਬਾ ਫ਼ਰੀਦ ਜੀ ਦੀ ਬਾਣੀ ਪਾਕ ਪਟਨ ਤੋਂ ਪ੍ਰਾਪਤ ਕੀਤੀ ਸੀ।
Q23: ਗੁਰੂ ਜੀ ਜਦ ਮੱਕੇ ਤੋਂ ਮਦੀਨੇ ਗਏ, ਕੀ ਉਸ ਸਮੇਂ ਵੀ ਸਵੇਰੇ-ਸ਼ਾਮ ਕੀਰਤਨ ਕਰਦੇ ਸਨ?
A23: ਨਹੀਂ। ਕਿਓੰਕਿ ਉਸ ਸਮੇਂ ਹਾਜੀਆਂ ਦੇ ਕਾਫਲੇ ਨਾਲ ਚਲ ਰਹੇ ਸਨ ਸੋ ਉਸ ਸਮੇਂ ਕੀਰਤਨ ਬੰਦ ਕਰਨਾ ਪਿਆ।
Q24: ਗੁਰੂ ਜੀ ਨੇ ਵਲੀ ਕੰਧਾਰੀ ਨੂੰ ਕੀ ਉਪਦੇਸ਼ ਦਿੱਤਾ?
A24: ਖਾਲਕ ਦੀ ਖਲਖਤ ਨੂੰ ਦੁਖੀ ਕਰਕੇ ਅਤੇ ਨਮਾਜ਼ਾਂ ਪੜ੍ਹ ਕੇ ਉਸ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ।
Q25: ਐਮਨਾਬਾਦ ਦਾ ਪੁਰਾਣਾ ਨਾਮ ਕੀ ਸੀ?
A25: ਸੈਦਪੁਰ।
Q26: ਜਦ ਬਾਬਰ ਗੁਰੂ ਜੀ ਦੇ ਕੋਲ ਆਇਆ ਤਾਂ ਗੁਰੂ ਜੀ ਨੇ ਕੀ ਸਮਝਾਇਆ?
A26: ਗੁਰੂ ਜੀ ਨੇ ਉਸ ਨੂੰ ਨਿਰਭੈਤਾ ਨਾਲ ਇਨਸਾਨੀਅਤ ਦਾ ਰਸਤਾ ਸਮਝਾਇਆ।
Q27: ਜੋਗੀਆਂ ਨੇ ਰਾਸ-ਧਾਰੀਆਂ ਦਾ ਲੋਟਾ ਕਿਉਂ ਲੁਕਾਇਆ ਸੀ?
A27: ਲੋਕਾਂ ਉਪਰ ਆਪਣਾ ਦਬਾਅ ਪਾਉਣ ਖਾਤਰ।
Q28: ਭਾਈ ਮਰਦਾਨਾ ਜੀ ਕਿੰਨੇ ਦਿਨ ਗੁਰੂ ਜੀ ਨਾਲ ਰਹੇ ਸਨ?
A28: ਭਾਈ ਮਰਦਾਨਾ ਜੀ ਨੇ 47 ਸਾਲ ਗੁਰੂ ਜੀ ਨਾਲ ਗੁਜਾਰੇ ਸਨ।
Q29: ਕੀ ਗੁਰੂ ਜੀ ਤੀਜੇ ਪ੍ਰਚਾਰ ਦੌਰੇ ਤੋਂ ਬਾਅਦ ਸਾਰਾ ਸਮਾਂ ਕਰਤਾਰਪੁਰ ਹੀ ਟਿਕੇ ਰਹੇ ਸਨ?
A29: ਜੀ ਹਾਂ, ਪਰ ਉਹ ਲਾਗੇ ਬੰਨੇ ਦੋ-ਢਾਈ ਸੋ ਮਿਲ ਤੱਕ ਪਿੰਡਾਂ ਸ਼ਹਿਰਾਂ ਵਿਚ ਪ੍ਰਚਾਰ ਲਈ ਆਉਂਦੇ ਜਾਂਦੇ ਰਹਿੰਦੇ ਸਨ।
Q30: ਸਿੱਖ ਧਰਮ ਅਨੁਸਾਰ ਮੁਰਦੇ ਦੀ ਸੰਭਾਲ ਕਿਸ ਤਰ੍ਹਾਂ ਕਰਦੇ ਹਨ?
A30: ਜੋ ਢੰਗ ਸੌਖਾ ਅਤੇ ਸਸਤਾ ਹੋਵੇ ਅਪਣਾ ਲੈਣਾ ਚਾਹੀਦਾ ਹੈ।
Q31: ਮੂਲਾ ਸਤ-ਸੰਗ ਵਿਚ ਗੁਰੂ ਜੀ ਨੂੰ ਮਿਲਣ ਕਿਓਂ ਨਹੀਂ ਆਇਆ ਸੀ?
A31: ਕਿਉਂਕਿ ਉਹ ਮਾਇਆ ਵਿਚ ਗ਼ਲਤਾਨ ਹੋਣ ਕਰਕੇ ਸਮਝਦਾ ਸੀ ਕਿ ਸਤ-ਸੰਗ ਤਾਂ ਵਹਿਲੜ੍ਹਾਂ ਦਾ ਕੰਮ ਹੈ।
Q32: ਜਦ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਨੂੰ ਪਹਿਲੀ ਵਾਰ ਮਿਲੇ ਤਾਂ ਉਹਨਾਂ ਦੀ ਉਮਰ ਕਿੰਨੀ ਸੀ?
A32: ਉਸ ਸਮੇਂ ਬਾਬਾ ਜੀ 12 ਸਾਲਾਂ ਦੇ ਸਨ।
Q33: ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਏ ਸਨ?
A33: ਗੁਰੂ ਨਾਨਕ ਦੇਵ ਜੀ ਸਤੰਬਰ 22, 1539 ਈ: ਨੂੰ ਜੋਤੀ ਜੋਤ ਸਮਾਅ ਗਏ।

Leave a Reply

Your email address will not be published. Required fields are marked *