Quiz

ਗੁਰੂ ਗ੍ਰੰਥ ਸਾਹਿਬ ਜੀ (Quiz)

ਪ: ੧. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਪਹਿਲੀ ਬਾਣੀ ਦਾ ਕੀ ਨਾਮ ਹੈ?
– ਜਪੁ

ਪ: ੨. ਜਪੁ ਜੀ ਸਾਹਿਬ ਵਿੱਚ ਕਿੰਨੇ ਸਲੋਕ ਹਨ?
– 2

ਪ: ੩. ਅਸੀਂ ਸੋਦਰੁ ਅਤੇ ਸੋਪੁਰਖੁ ਬਾਣੀ ਕਦੋਂ ਪੜ੍ਹਦੇ ਹਾਂ?
— ਸ਼ਾਮ ਦੇ ਵੇਲੇ ਰਹਿਰਾਸ ਸਾਹਿਬ ਦੇ ਵਿੱਚ

ਪ: ੪. ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋ ਪਹਿਲਾ ਤੇ ਆਖਰੀ ਰਾਗ ਕਿਹੜਾ ਹੈ?
– ਸਿਰੀ ਰਾਗ ਪਹਿਲਾ ਅਤੇ ਜੈਜਾਵੰਤੀ ਆਖਰੀ।

ਪ: ੫. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗ ਹਨ?
– 31 ਰਾਗ

ਪ: ੬. ਕੀ ਰਾਗਾਂ ਦੇ ਖਤਮ ਹੋਣ ਤੋਂ ਬਾਅਦ ਵੀ ਕੋਈ ਬਾਣੀ ਲਿਖੀ ਹੋਈ ਹੈ?
– ਹਾਂਜੀ

ਪ: ੭. ਰਾਗਾਂ ਦੇ ਵਿੱਚ ਬਾਣੀ ਦੀ ਤਰਤੀਬ ਕੀ ਹੈ?
– ਸ਼ਬਦ,ਅਸ਼ਟਪਦੀਆਂ,ਛੰਤ,ਵਾਰ ਅਤੇ ਭਗਤਾਂ ਦੀ ਬਾਣੀ।

ਪ: ੮. ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ?
– ਗੁਰੂ ਅੰਗਦ ਦੇਵ ਜੀ ਦੇ ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹਨ, ਸਿਰਫ ਸਲੋਕ ਹਨ

ਪ: ੯. ਗੁਰੂ ਗ੍ਰੰਥ ਸਾਹਿਬ ਵਿੱਚ ਅੰਕਾਂ ਦੀ ਕੀ ਮਹੱਤਤਾ ਹੈ?
– ਅੰਕਾਂ ਨਾਲ ਸ਼ਬਦ ਲੱਭਣਾ ਸੌਖਾ ਹੋ ਜਾਂਦਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਵਾਧਾ-ਘਾਟਾ ਨਹੀਂ ਕਰ ਸਕਦਾ।

ਪ: ੧੦. ਰਾਗਾਂ ਦੇ ਸਮਾਪਤੀ ਤੇ ਕਿਹੜੀ ਬਾਣੀ ਦਰਜ ਹੈ?
– ਸਲੋਕ ਸਹਸਕ੍ਰਿਤੀ।

ਪ: ੧੧. ਸਿਧ ਗੋਸ਼ਟਿ ਕਿਹੜੇ ਰਾਗ ਦੇ ਵਿੱਚ ਦਰਜ ਹੈ?
– ਰਾਮਕਲੀ ਰਾਗ ਵਿੱਚ।

ਪ: ੧੨. ਗਉੜੀ ਰਾਗ ਦੇ ਵਿੱਚ ਕਿੰਨੇ ਮਿਲਵੇਂ ਰਾਗ ਹਨ?
– 6 ਮਿਲਵੇਂ ਰਾਗ ਹਨ

ਪ: ੧੩. ਉਹ ਕਿਹੜਾ ਮਿਲਵਾਂ ਰਾਗ ਹੈ ਜੋ ਛੇ ਦੇ ਛੇ ਮਿਲਵੇ ਰਾਗਾਂ ਦੇ ਨਾਲ ਮਿਲਦਾ ਹੈ?
– ਦੱਖਣੀ।

ਪ: ੧੪. ਓਅੰਕਾਰ ਨੂੰ ਦੱਖਣੀ-ਓਅੰਕਾਰ ਕਿਉਂ ਨੀ ਕਹਿਣਾ ਚਾਹੀਦਾ?
– ਕਿਉਂਕਿ ਇਹ ਦੱਖਣੀ ਰਾਗ ਦੀ ਕਿਸਮ ਹੈ, ਨਾ ਕਿ ਦੱਖਣੀ ਬਾਣੀ ਹੈ।

ਪ: ੧੫. ਸਭ ਤੋਂ ਵੱਧ ਅਸ਼ਟਪਦੀਆਂ ਕਿਸ ਗੁਰੂ ਦੀਆਂ ਹਨ?
– ਗੁਰੂ ਨਾਨਕ ਦੇਵ ਜੀ ਦੀਆਂ

ਪ: ੧੬. ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਹਨ?
– 264

ਪ: ੧੭. ਸਭ ਤੋਂ ਵੱਧ ਬਾਣੀ ਕਿਸ ਗੁਰੂ ਸਾਹਿਬ ਨੇ ਲਿਖੀ ਹੈ?
– ਗੁਰੂ ਅਰਜਨ ਦੇਵ ਜੀ ਨੇ

ਪ: ੧੮. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਸ਼ਬਦਾਂ ਦਾ ਜੋੜ ਹੈ?
– 2476 ਸ਼ਬਦਾਂ ਦਾ ਜੋੜ ਹੈ

ਪ: ੧੯. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਕਿੰਨੀਆਂ ਵਾਰਾਂ ਹਨ?
– 22 ਵਾਰਾਂ ਹਨ

ਪ: ੨੦. ਕਿੰਨੇ ਰਾਗਾਂ ਦੇ ਵਿੱਚ 1 ਤੋਂ ਵੱਧ ਵਾਰਾਂ ਦਰਜ ਹਨ?
– 4 ਰਾਗਾਂ ਦੇ ਵਿੱਚ

ਪ: ੨੧. ਰਾਮਕਲੀ ਕੀ ਵਾਰ ਦੇ ਲਿਖਾਰੀ ਕੌਣ ਹਨ?
– ਭਾਈ ਸੱਤਾ ਅਤੇ ਬਲਵੰਡ ਜੀ।
ਪ: ੨੨. ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਰਹਿਤ ਕਿਹੜੀਆਂ ਵਾਰਾਂ ਹਨ?
– ਸੱਤੇ ਬਲਵੰਡ ਦੀ ਵਾਰ ਅਤੇ ਬਸੰਤ ਕੀ ਵਾਰ।

ਪ: ੨੩. ਗੁਰੂ ਗ੍ਰੰਥ ਸਾਹਿਬ ਅੰਦਰ ਭਗਤਾਂ ਦੀ ਬਾਣੀ ਕਿਨ੍ਹੇ ਰਾਗਾਂ ਵਿੱਚ ਦਰਜ ਹੈ?
– ੨੨ ਰਾਗਾਂ ਵਿੱਚ।

ਪ: ੨੪. ਗੁਰੂ ਗ੍ਰੰਥ ਸਾਹਿਬ ਵਿੱਚ ਕਿਨ੍ਹੇ ਭਗਤਾਂ ਦੀ ਬਾਣੀ ਦਰਜ ਹੈ?
– ੧੫ ਭਗਤਾਂ ਦੀ।

ਪ: ੨੪. ਭਗਤ ਕਬੀਰ ਜੀ ਦੇ ਕਿੰਨੇ ਸਲੋਕ ਹਨ?
– 243

ਪ: ੨੫. ਭਗਤ ਫ਼ਰੀਦ ਜੀ ਦੇ ਕਿੰਨੇ ਸਲੋਕ ਹਨ?
– 130 ਸਲੋਕ।

ਪ: ੨੬. ਕਿੰਨੇ ਭੱਟਾਂ ਦੇ ਸਵਈਏ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ?
– ੧੧ ਭੱਟਾਂ ਦੇ

ਪ:੨੭. ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਭਗਤ ਦੇ ਤਿੰਨ ਤਿੰਨ ਸ਼ਬਦ ਦਰਜ ਹਨ?
– ਭਗਤ ਬੇਣੀ ਜੀ ਅਤੇ ਭਗਤ ਧੰਨਾ ਜੀ।

ਪ: ੨੮. ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਤ੍ਰਿਲੋਚਨ ਜੀ ਦੇ ਕਿਨ੍ਹੇ ਸ਼ਬਦ ਦਰਜ ਹਨ?
– ੪.

ਪ: ੨੯. ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਭਗਤਾਂ ਦੇ ਦੋ ਦੋ ਸ਼ਬਦ ਦਰਜ ਹਨ?
– ਭਗਤ ਜੈ ਦੇਵ ਅਤੇ ਭਗਤ ਭੀਖਾਂ ਜੀ ਦੇ।

ਪ: ੩੦. ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਇੱਕ ਤੁਕ ਦਾ ਸ਼ਬਦ ਕਿਸ ਦਾ ਲਿਖਿਆ ਮਿਲਦਾ ਹੈ?
– ਭਗਤ ਸੂਰਦਾਸ ਜੀ ਦਾ।


ਪ: ੩੧. ਸਲੋਕ ਮਹਲਾ ਨੌਵਾਂ ਦੇ ਵਿੱਚ ਕਿੰਨੇ ਸਲੋਕ ਹਨ?
– 57 ਸਲੋਕ

ਪ: ੩੨. ਗੁਰੂ ਗ੍ਰੰਥ ਸਾਹਿਬ ਵਿੱਚ ਕਿਨ੍ਹੇ ਗੁਰੂ ਸਾਹਿਬ ਦੀ ਬਾਣੀ ਦਰਜ ਹੈ?
– ੬ ਗੁਰੂ ਸਾਹਿਬਾਨ ਦੀ।

Leave a Reply

Your email address will not be published. Required fields are marked *