Quiz

ਗੁਰੂ ਗ੍ਰੰਥ ਸਾਹਿਬ ਜੀ – 2 (Quiz)


ਪ੧. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ਕਿੰਨੀਆਂ ਵਾਰਾਂ ਹਨ?
ੳ੧. ੨੨

ਪ੨. ਕਿਹੜੇ ਕਿਹੜੇ ਗੁਰੂ ਸਾਹਿਬਾਨ ਦੀਆ ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ?
ੳ੨. ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ

ਪ੩. ਗੁਰੂ ਨਾਨਕ ਦੇਵ ਜੀ ਦੀਆਂ ਕਿਹੜੇ ਰਾਗਾਂ ਵਿਚ ਵਾਰਾਂ ਹਨ?
ੳ੩. ਮਾਝ, ਆਸਾ, ਮਲਾਰ

ਪ੪. ਗੁਰੂ ਅਰਜਨ ਸਾਹਿਬ ਜੀ ਦੀਆਂ ਕਿੰਨੀਆਂ ਵਾਰਾਂ ਹਨ?
ੳ੪. ੬

ਪ੫. ਗੁਰੂ ਅਮਰਦਾਸ ਜੀ ਦੀਆਂ ਕਿਹੜੇ ਰਾਗਾਂ ਵਿੱਚ ਵਾਰਾ ਹਨ?
ੳ੫. ਗੂਜਰੀ, ਸੂਹੀ, ਰਾਮਕਲੀ, ਮਾਰੂ

ਪ੬. ਗਉੜੀ ਰਾਗ ਵਿਚ ਕਿੰਨੀਆਂ ਵਾਰਾਂ ਹਨ?
ੳ੬. ੨

ਪ ੭. ਕਿਹੜੀ ਕਿਹੜੀ ਵਾਰ ਨਾਲ ਗੁਰੂ ਸਾਹਿਬਾਨ ਦੇ ਸਲੋਕ ਦਰਜ ਨਹੀਂ ਹਨ?
ੳ – ਸੱਤੇ ਬਲਵੰਡ ਦੀ ਵਾਰ ਅਤੇ ਬਸੰਤ ਕੀ ਵਾਰ।

ਪ ੮. ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ?
ੳ: 22 ਰਾਗਾਂ ਵਿਚ ਭਗਤਾਂ ਦੀ ਬਾਣੀ ਹੈ।

ਪ ੯. ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਿੰਨੇ ਭਗਤਾਂ ਦੇ ਸ਼ਬਦ ਦਰਜ ਹਨ?
ੳ: ੩੪੯

ਪ੧੦. ਭਗਤ-ਬਾਣੀ ਨਾਲ ਕਿੰਨੇ ਸ਼ਬਦ ਗੁਰੂ ਅਰਜਨ ਸਾਹਿਬ ਜੀ ਨੇ ਰਲਾ ਕੇ ਲਿਖੇ ਹਨ?
ੳ: ੩

ਪ੍ਰ: ੧੧. ਗੁਰੂ ਗ੍ਰੰਥ ਸਾਹਿਬ ਵਿੱਚ ਕਿਨੇ ਭਗਤਾਂ ਦੀ ਬਾਣੀ ਦਰਜ ਹੈ?
ੳ : ੧੫ ਭਗਤਾ ਦੀ।

ਪ੍ਰ: ੧੨. ਗੁਰੂ ਗ੍ਰੰਥ ਸਾਹਿਬ ਵਿੱਚ ਕਿਨੇ ਭੱਟਾਂ ਦੇ ਸਵਯੇ ਦਰਜ ਹੈ?
ੳ : ੧੦ ਭੱਟਾਂ ਦੇ.

ਪ੧੩ ਕੁੱਲ ਮਿੱਲਾਂ ਕੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ ਕਿੰਨੇ ਸ਼ਬਦ ਹਨ?
ੳ: ੨੪੭੬

ਪ੧੪. ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤ ਧੰਨਾ ਜੀ ਦੇ ਕਿੰਨੇ ਸ਼ਬਦ ਹਨ?
ੳ: ੩

ਪ੍ਰ:੧੫. ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਤ੍ਰਿਲੋਚਨ ਜੀ ਦੇ ਕਿੰਨੇ ਸ਼ਬਦ ਦਰਜ ਹਨ?
ੳ: ੪.

ਪ੍ਰ: ੧੬. ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਇੱਕ ਤੁਕ ਦਾ ਸ਼ਬਦ ਕਿਸ ਦਾ ਲਿਖਿਆਂ ਮਿਲਦਾ ਹੈ?
ੳ: ਭਗਤ ਸੂਰ ਦਾਸ ਜੀ ਦਾ।

ਪ੧੭. ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤ ਜੈਦੇਵ ਜੀ ਦੇ ਕਿੰਨੇ ਸ਼ਬਦ ਹਨ?
ੳ੧੭. ੨

ਪ੧੮. ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤ ਪੀਪਾ ਜੀ ਦਾ ਇੱਕ ਹੀ ਸ਼ਬਦ ਹਨ?
ੳ੧੮. True

ਪ੧੯. ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿਚ ਭਗਤ ਕਬੀਰ ਜੀ ਦੀਆਂ ਕਿੰਨੀਆਂ ਹੋਰ ਬਾਣੀਆਂ ਹਨ
ੳ੧੯. ੮

ਪ੨੦. ਬਾਵਨ-ਅਖਰੀ, ਪੰਦ੍ਰਹ-ਥਿਤੀ ਸਤ-ਵਾਰ ਕਿਸ ਦੀਆ ਰਚਨਾਵਾਂ ਹਨ?
ੳ: ਭਗਤ ਕਬੀਰ ਜੀ ਦੀਆ।

ਪ੨੧. ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤ ਕਬੀਰ ਜੀ ਦੇ ਕਿੰਨੇ ਸਲੋਕ ਹਨ?
ੳ੨੧. ੨੪੩

ਪ੨੨. ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤ ਫਰੀਦ ਜੀ ਦੇ ਕਿੰਨੇ ਸਲੋਕ ਹਨ?
ੳ੨੨. ੧੩੦
ਗੁਰੂ ਗ੍ਰੰਥ ਸਾਹਿਬ ਜੀ
ਪ੨੩. ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਕਿਸ ਰਾਗ ਵਿੱਚ ਹੈ?
ੳ੨੩. ਰਾਗ ਰਾਮਕਲੀ

ਪ੨੪. ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਵਿੱਚ ਕਿੰਨੀਆਂ ਪਉੜੀਆਂ ਹਨ?
ੳ੨੪. ੬

Leave a Reply

Your email address will not be published. Required fields are marked *