Quiz

ਗੁਰੂ ਅਮਰਦਾਸ ਜੀ (Quiz)

ਪ੍ਰਃ ੧. ਗੁਰੂ ਅਮਰਦਾਸ ਜੀ ਦਾ ਜਨਮ ਕਿਥੇ ਹੋਇਆ?
ਪਿੰਡ ਬਾਸਰਕੇ, ਜਿਲਾ ਅਮਿ੍ਤਸਰ.

ਪ੍ਰਃ ੨. ਗੁਰੂ ਅਮਰਦਾਸ ਜੀ ਦੇ ਮਾਤਾ, ਪਿਤਾ ਜੀ ਦਾ ਕੀ ਨਾਮ ਸੀ?
ਬਾਬਾ ਤੇਜ ਭਾਨ ਜੀ ਅਤੇ ਮਾਤਾ ਸੁਲਖਣੀ ਜੀ.

ਪ੍ਰਃ ੩. ਗੁਰੂ ਅਮਰਦਾਸ ਜੀ ਦੇ ਪਿਤਾ ਜੀ ਕੀ ਕਰਦੇ ਸਨ?
ਉਹ ਖੇਤੀ ਬਾੜੀ ਕਰਾਉਦੇ ਤੇ ਨਾਲ ਵਣਜ-ਵਪਾਰ ਵੀ ਕਰਦੇ ਸਨ.

ਪ੍ਰਃ ੪. ਗੁਰੂ ਅਮਰਦਾਸ ਜੀ ਦਾ ਵਿਵਾਹ ਕਿਸ ਨਾਲ ਅਤੇ ਕਿਥੇ ਹੋਇਆ?
1503 ਈਃ , ਰਾਮ ਕੌਰ (ਮਨਸਾ ਦੇਵੀ) ਨਾਲ ਹੋਇਆ.

ਪ੍ਰਃ ੫. ਗੁਰੂ ਅਮਰਦਾਸ ਜੀ ਦੇ ਬੱਚਿਆਂ ਦੇ ਕੀ ਨਾਮ ਸੀ?
ਬਾਬਾ ਮੋਹਨ ਜੀ ,ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ.

ਪ੍ਰਃ ੬. ਵੇਸਨਵ ਬ੍ਰਾਮਚਾਰੀ ਦੇ ਬੋਲਾਂ ਨੇ ਅਮਰਦਾਸ ਉੱਪਰ ਕੀ ਪ੍ਰਭਾਵ ਪਾਇਆ?
ਅਮਰਦਾਸ ਉਸ ਦਿਨ ਤੋ ਹੀ ਗੁਰੂ ਦੀ ਭਾਲ ਕਰਨ ਲੱਗ ਪਏ।

ਪ੍ਰਃ ੭. ਬੀਬੀ ਅਮਰੋ ਜੀ ਦੀ ਬਾਣੀ ਸੁਣ ਕੇ ਗੁਰੂ ਅਮਰਦਾਸ ਜੀ ਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਸੀ?
ਉਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲੀ।

ਪ੍ਰਃ ੮. ਅਮਰਦਾਸ ਜੀ ਨੇ ਕਿੰਨੇ ਸਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ?
12 ਸਾਲ


ਪ੍ਰਃ ੯. ਅਮਰਦਾਸ ਨੇ ੧੨ ਸਾਲ ਕਿਹੜੀ ਸੇਵਾ ਨਿਭਾਈ ?
– ਬਿਆਸ ਦਰਿਆ ਤੋ ਪਾਣੀ ਢੋਣ ਦੀ।


ਪ੍ਰਃ ੧੦. ਗੁਰੂ ਅਮਰਦਾਸ ਜੀ ਦਾ ਗੁਰੂ ਅੰਗਦ ਦੇਵ ਜੀ ਨਾਲ ਦੁਨਿਆਵੀ ਰਿਸ਼ਤਾ ਕੀ ਸੀ?
ਗੁਰੂ ਅੰਗਦ ਦੇਵ ਜੀ ਉਨ੍ਹਾਂ ਦੇ ਭਰਾ ਦੇ ਕੁੜਮ ਸਨ।

ਪ੍ਰਃ ੧੧. ਗੁਰੂ ਅਮਰਦਾਸ ਜੀ ਦੇ ਡਿਗਣ ਮਗਰੋ, ਜੁਲਾਹੀ ਦੇ ਗਲਤ ਬੋਲਣ ਤੇ ਗੁਰੂ ਦੀ ਨੇ ਕੀ ਕਿਹਾ?
ਜਿਸ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਠਿਕਾਣਾ ਦਿਤਾ ਹੋਵੇ ਓਹ ਨਿਥਾਵਾਂ ਕਿਵੇਂ ਹੋ ਸਕਦਾ ਹੈ.

ਪ੍ਰਃ ੧੨. ਗੋਇੰਦਵਾਲ ਸਾਹਿਬ ਕਿਸ ਗੁਰੂ ਨੇ ਵਸਾਇਆ?
ਗੁਰੂ ਅਮਰਦਾਸ ਜੀ ਨੇ.

ਪ੍ਰਃ ੧੩. ਗੋਇੰਦਵਾਲ ਸਾਹਿਬ ਲੰਗਰ ਪ੍ਰਥਾ ਨੂੰ ਮਜਬੂਤ ਕਰਨ ਲਈ ਗੁਰੂ ਅਮਰਦਾਸ ਜੀ ਨੇ ਕੀ ਹੁਕਮ ਦਿਤਾ?
ਪਹਿਲੇ ਪੰਗਤ ਪਾਛੇ ਸੰਗਤ.

ਪ੍ਰਃ ੧੪. ਅਕਬਰ ਨੇ ਜਦ ਗੁਰੂ ਜੀ ਨੂੰ ਮਾਇਆ ਅਤੇ ਜਗੀਰ ਭੇਂਟ ਕਰਨ ਲਈ ਬੇਨਤੀ ਕੀਤੀ ਤਾ ਗੂਰੁ ਜੀ ਨੇ ਕੀ ਉੱਤਰ ਦਿੱਤਾ ਸੀ?
ਗੂਰੁ ਜੀ ਨੇ ਕਿਹਾ ਗੁਰੂ ਕਾ ਲੰਗਰ ਕਿਸੇ ਇਕ ਆਦਮੀ ਦੇ ਸਹਾਰੇ ਨਹੀਂ ਚੱਲ ਸਕਦਾ, ਇਹ ਸੰਗਤ ਦਾ ਲੰਗਰ ਹੈ ਅਤੇ ਸੰਗਤ ਹੀ ਇਸਨੂੰ ਚਲਾਏਗੀ.

ਪ੍ਰਃ ੧੫. ਗੂਰੁ ਅਮਰਦਾਸ ਜੀ ਨੇ ਇਸਤਰੀ ਜਾਤੀ ਲਈ ਕੀ ਠੋਸ ਕਦਮ ਚੁੱਕੇ?
– ਗੂਰੁ ਜੀ ਨੇ ਸਤੀ ਰਸਮ ਵਿਰੁਧ ਜੋਰਦਾਰ ਅਵਾਜ਼ ਉਠਾਈ ਅਤੇ ਹਾਕਮ ਤੋਂ ਕਾਨੂੰਨ ਬਣਵਾ ਦਿੱਤਾ ਕਿ ਇਹ ਕਾਨੂੰਨੀ ਜੁਰਮ ਹੈ.

ਪ੍ਰਃ ੧੬. ਗੂਰੁ ਜੀ ਗੰਗਾ ਯਮਨਾ ਤੇ ਕੁਰਕਸ਼ੇਤਰ ਆਦਿ ਹਿੰਦੂ ਤੀਰਥ ਯਾਤਰਾ ਲਈ ਦੁਬਾਰਾ ਕਦੋ ਗਏ ਅਤੇ ਹੁਣ ਉਹਨਾ ਦੇ ਜਾਣ ਦਾ ਕੀ ਮਕਸਦ ਸੀ?
ਸੰਨ 1553 ਈਃ ਵਿਚ ਗਏ ਸਨ, ਇਸ ਵਾਰ ਉਨ੍ਹਾਂ ਦਾ ਮਕਸਦ ਸੰਗਤ ਨੂੰ ਕਰਮ-ਕਾਂਡਾਂ ਤੋ ਬਾਹਰ ਕੱਢਣਾ ਸੀ।


ਪ੍ਰਃ ੧੭. ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਪੋੜੀਆਂ ਵਾਲੀ ਬਾਓਲੀ ਬਣਵਾਈ?
84 ਪੋੜੀਆਂ ਵਾਲੀ ਬਾਓਲੀ ਬਣਵਾਈ.

ਪ੍ਰਃ ੧੭. ਇਹ ਬਾਉਲੀ ਗੁਰੂ ਜੀ ਨੇ ਕਿਸ ਮਕਸਦ ਲਈ ਉਸਾਰੀ ਸੀ?
– ਸੰਗਤ ਲਈ ਪਾਣੀ ਦੀ ਜ਼ਰੂਰਤ ਪੂਰੀ ਕਰਨ ਲਈ ਅਤੇ ਜਾਤ-ਪਾਤ ਤੇ ਛੂਤ-ਛਾਤ ਦਾ ਭੇਦ ਭਾਵ ਮਿਟਾਉਣ ਲਈ।

ਪ੍ਰਃ ੧੮. ਗੁਰੂ ਅਮਰਦਾਸ ਜੀ ਨੇ ਅਮਿ੍ਤਸਰ ਦੀ ਚੋਣ ਕਰ ਕੇ ਕਦੋਂ ਮੋਹੜੀ ਗੱਡੀ ਸੀ?
1570 ਇਃ ਨੂੰ।

ਪ੍ਰਃ ੧੯. ਗੁਰੂ ਅਮਰਦਾਸ ਜੀ ਨੇ ਇਸਤਰੀ ਨੂੰ ਕੀ ਦਰਜਾ ਦਿਤਾ?
ਇਸਤਰੀ ਨੂੰ ਮਰਦ ਦੇ ਬਰਾਬਰ ਥਾਂ ਦਿਤੀ.

ਪ੍ਰਃ ੨੦. ਗੁਰੂ ਜੀ ਨੇ ਇਸਤਰੀ ਜਾਤੀ ਦਾ ਮਾਨ ਕਿਵੇਂ ਵਧਾਇਆ?
ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਵਿਚੋਂ 2 ਮੰਜੀਆਂ ਅਤੇ 55 ਪੀੜੀਆਂ ਦੇ ਮੁਖੀ ਬੀਬੀਆਂ ਨੂੰ ਬਣਾਇਆ.

ਪ੍ਰਃ ੨੧. ਬੀਬੀ ਭਾਨੀ ਦਾ ਵਿਆਹ ਕਿਸ ਨਾਲ ਹੋਇਆ?
-ਭਾਈ ਜੇਠਾ ਜੀ ਨਾਲ

ਪ੍ਰਃ ੨੨. ਭਾਈ ਜੇਠਾ ਜੀ ਕੌਣ ਸਨ?
– ਭਾਈ ਹਰਦਾਸ ਜੀ ਦੇ ਸਪੁੱਤਰ ਜੋ ਬਾਅਦ ਵਿੱਚ ਗੁਰੂ ਰਾਮਦਾਸ ਜੀ ਬਣੇ।

ਪ੍ਰਃ ੨੩. ਗੁਰੂ ਅਮਰਦਾਸ ਜੀ ਜੋਤੀ ਜੋਤ ਕਦੋ ਸਮਾਏ?
1574 ਈਃ ਨੂੰ।

ਪ੍ਰਃ ੨੪. ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿਚ ਬਾਣੀ ਲਿਖੀ?
17 ਰਾਗਾਂ


ਪ੍ਰਃ ੨੫. ਗੁਰੂ ਜੀ ਨੇ ਕਿੰਨੇ ਸ਼ਬਦ ਲਿਖੇ ਹਨ?
869 ਸ਼ਬਦ

ਪ੍ਰਃ ੨੬. ਗੁਰੂ ਅਮਰਦਾਸ ਜੀ ਦੀਆਂ ਗੁਰੂ ਗ੍ਰੰਥ ਸਾਹਿਬ ਅੰਦਰ ਪ੍ਰਸਿੱਧ ਰਚਨਾਵਾ ਕਿਹੜੀਆਂ ਹਨ?
ਅੰਨਦੁ ਸਾਹਿਬ, ਚਾਰ ਵਾਰਾਂ, ਪਟੀ ਆਸਾ, ਅਲਿਹਨੀਆਂ ਅਤੇ ਕੁਝ ਸ਼ਬਦ ਬਾਬਾ ਫਰੀਦ ਦੇ ਸ਼ਲੋਕਾਂ ਨਾਲ ਰਲਾ ਕੇ ਵੀ ਲਿਖੇ ਹਨ।

ਪ੍ਰਃ ੨੭. ਗੁਰੂ ਜੀ ਨੇ ਬਾਣੀ ਵਿਚ ਕੀ ਸਮਜਾਇਆ?
ਪ੍ਰਮੇਸ਼ਵਰ ਇਨਸਾਨ ਦੇ ਮਨ ਵਿਚ ਵਸਦਾ ਹੈ ਜਿਸ ਦੀ ਪ੍ਰਾਪਤੀ ਲਈ ਬਾਹਰ ਭਟਕਣ ਦੀ ਲੋੜ ਨਹੀਂ। ਸਿਰਫ ਬੰਦੇ ਨੂੰ ਆਪਣਾ ਮੂਲ ਪਹਿਚਾਨਣ ਦੀ ਲੋੜ ਹੈ।

ਪ੍ਰਃ ੨੮. ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਜੀ ਨੇ ਕਿਸ ਗੁਣ ਕਰਕੇ ਗੁਰਿਆਈ ਦੀ ਬਖਸ਼ਿਸ਼ ਕੀਤੀ ਸੀ?
– ਹਰ ਹੁਕਮ ਮੰਨਣ ਕਰਕੇ।

Leave a Reply

Your email address will not be published. Required fields are marked *