Bhai Gurdas ji ( pauri-1)
੧. ਦੇਹ ਕਿਸ ਤੋਂ ਰਚੀ ਹੈ?
ਰਕਤ ਅਤੇ ਬਿੰਦ
੨. ਚੌਰਾਸੀਹ ਲਖ ਜੋਨ ਵਿੱਚ ਸਭ ਤੋਂ ੳਤਮ ਕੌਣ ਹੈ?
ਮਾਣਸ ਦੇਹੀ
੩. ਗੁਰਮੁਖ ਅਪਨਾ ਜਨਮ ਕਿਸ ਤਰਾਂ ਸਕਾਰਥ ਕਰ ਸਕਦਾ ਹੈ?
ਪਿਆਰ ਨਾਲ ਗੁਰਬਾਣੀ ਪੜ ਸਮਝ ਕੇ
੪. ਓਅੰਕਾਰ ਨੇ ਕਿਸ ਤਰਾਂ ਪਸਾਰਾ ਕੀਤਾ?
ਏਕ ਕਵਾਓ ਨਾਲ
੫. ਰਿਗ ਵੇਦ ਦੀ ਕਥਾ ਕਿਸ ਨੇ ਸੁਣਾਈ?
ਗੌਤਮ ਤਪੇ ਨੇ
੬. ਸਭ ਕੁਝ ਕਰਤੇ ਵੱਸ ਹੈ?
ਸਹੀ
੭. ਸਤਿਗੁਰੂ ਬਿਨਾ ਸੋਝੀ ਪਾਈ ਜਾ ਸਕਦੀ ਹੈ?
ਨਹੀ
੮.ਸਹਸਾ ਕੌਣ ਮਿਟਾ ਸਕਦਾ ਹੈ?
ਸਤਿਗੁਰੂ
੯.ਜੇਹਾ ਬੀਜੈ ਸੋ ਲੁਣੈ means…
As you sow , so shall you reap.
੧੦. ਕਲਜੁਗ ਵਿਚ ਕਿਸ ਦੀ ਵਡਿਆਈ ਹੈ?
ਨਾਵੈਂ ਕੇ
੧੧. ਪ੍ਰਭੂ ਕਿਸ ਨੂੰ ਪਰਵਾਣ ਕਰਦਾ ਹੈ?
ਜੋ ਉਤਮ ਕਮ ਕਰ ਕੇ ਆਪਣੇ ਆਪ ਨੂੰ ਨੀਚ ਅਖਵੌਂਦਾ ਹੈ
੧੨. ਗੁਰ ਪਰਮੇਸ਼ਰ ਇਕ ਹੈ
ਸਹੀ
੧੩. ਬਾਝ ਗੁਰੂ ___ ਹੈ
ਅੰਧੇਰ, ਗੁਬਾਰ
੧੪. ਕਲਿ ਤਾਰਣ ਕੌਣ ਆਇਆ?
ਗੁਰੂ ਨਾਨਕ
੧੫. ਜਦੋਂ ਬਾਬੇ ਨੇ ਧਿਆਨ ਨਾਲ ਦੇਖਿਆ, ਤਾਂ ਸਭ ਧਰਤੀ ___ ਦਿਸੀ
ਜਲ ਦੀ ਹੋਈ ਦਿਸੀ
੧੬. ਬਾਬੇ ਨਾਨਕ ਨੇ ਭੇਖ ਬਣਾ ਕੇ, ਕਿਸ ਦੀ ਰੀਤ ਚਲਾਈ?
ੳਦਾਸੀ ਦੀ
੧੭. ਗੁਰਸਿਖ ਕਿਸ ਤਰਾਂ ਚਲਦੇ ਹਨ?
ਨਿਵ ਚਲ ਦੇ ਹਨ
੧੮. ਕਿਸ ਦੇ ਪ੍ਰਗਟ ਹੋਣ ਨਾਲ ਧੁੰਦ ਮਿਟੀ ਅਤੇ ਜਗ ਵਿਚ ਚਾਨਣ ਹੋਇਆ?
ਸਤਿਗੁਰ ਨਾਨਕ
੧੯. ਸੁਮੇਰ ਪਰਬਤ ਤੇ ਗੁਰੂ ਨਾਨਕ ਨੂੰ ਕੌਣ ਮਿਲਿਆ?
ਸਿਧ ਮੰਡਲੀ
੨੦.
੨੦. ਸਿਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕੀ ਕੈ ਕੇ ਸੰਬੋਧਨ ਕੀਤਾ?
ਬਾਲਾ
੨੧. ਬਾਝ __ ਡੁਬਾ ਜਗ ਸਾਰਾ
ਬਾਝ ਗੁਰੂ
੨੨. ਜਦੋਂ ਸਿਧਾਂ ਨੇ ਗੁਰੂ ਜੀ ਨੂੰ ਪਾਣੀ ਲੈਣ ਵਾਸਤੇ ਭੇਜਿਆ, ਤਾਂ ਗੁਰੂ ਜੀ ਨੂੰ ਓਥੇ ਕੀ ਮਿਲੀਆਂ?
ਰਤਨ ਜਵਾਹਰ ਲਾਲ
੨੩. ਜਦੋਂ ਗੁਰੂ ਜੀ ਮੱਕੇ ਗਏ ਤਾਂ ਗੁਰੂ ਜੀ ਨੇ ਕੇੜ ਬਸਤਰ ਪਹਨੇ?
ਨੀਲੇ
੨੪. “ਆਸਾ ਹਥ ਕਿਤਾਬ ਕਛ” ਇਸ ਤੁੱਕ ਵਿਚ ਅਸਾ ਦਾ ਕੀ ਮਤਲਬ ਹੈ?
ਸੋਟੀ
੨੫. ਗੁਰੂ ਜੀ ਨੂੰ ਕਿਸ ਨੂੰ ਲੱਤ ਮਾਰੀ?
ਜੀਵਨ
੨੬. ਕਾਜੀ ਅਤੇ ਮੁੱਲਾਂ ਨੇ ਗੁਰੂ ਜੀ ਨੂੰ ਕੀ ਸਵਾਲ ਕੀਤਾ?
ਵਡਾ ਹਿੰਦੂ ਕੀ ਮੁਸਲਮਾਨੋਈ
੨੭. ਗੁਰੂ ਨਾਨਕ ਨੇ ਹਾਜੀਆਂ ਨੂੰ ਹਿੰਦੂ ਅਤੇ ਮੁਸਲਮਾਨਾਂ ਬਾਰੇ ਕੀ ਜਵਾਬ ਦਿੱਤਾ?
ਸ਼ੁਭ ਅਮਲਾਂ ਬਾਜੋ ਦੋਂਵੇ ਰੋਈ
੨੮. ਬਗਦਾਦ ਵਿਚ ਗੁਰੂ ਨਾਨਕ ਦੇਵ ਜੀ ਨੂੰ ਕੇੜਾ ਫਕੀਰ ਮਿਲੀਆ
ਦਸਤਗੀਰ
੨੯. ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਲਖਾਂ ਅਕਾਸ਼ਾਂ ਪਾਤਾਲਾਂ ਦਾ ਅਖ ਦੇ ਫੁਰਨੇ ਵਿਚ ਦੌਰਾ ਕਰਾਇਆ ?
ਦਸਤਗੀਰ ਦੇ ਬੇਟੇ ਨੂੰ
੩੦. ਕਰਤਾਰਪੁਰ ਵਾਪਸ ਆ ਕੇ ਗੁਰੂ ਜੀ ਨੇ ਕੇੜੇ ਕਪੜੇ ਪਹਿਨੇ?
ਸੰਸਾਰੀ
੩੧. “ਤੇਰੀ ਮਾਓ ਕੁਚਜੀ ਆਈ” ਇਹ ਸ਼ਬਦ ਗੁਰੂ ਜੀ ਨੇ ਕਿਸ ਨੂੰ ਆਖੇ?
ਭੰਗ੍ਰਨਾਥ
੩੨. ਜਦੋਂ ਸਿਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਰਾਮਾਤ ਦਿਖੌਣ ਬਾਰੇ ਕਿਹਾ, ਤਾਂ ਗੁਰੂ ਜੀ ਨੇ ਕੀ ਜਵਾਬ ਦਿੱਤਾ?
ਗੁਰ ਸੰਗਤ ਬਾਣੀ ਬਿਨਾ ਦੂਜੀ ਕੋਈ ਓਟ ਨਹੀ, ਸਚੇ ਨਾਮ ਤੋਂ ਬਿਨਾ ਹੋਰ ਕੋਈ ਕਰਾਮਾਤ ਨਹੀ
੩੩. ਜਦੋਂ ਮੁਲਤਾਨ ਦੇ ਪੀਰਾਂ ਨੇ ਗੁਰੂ ਜੀ ਨੂੰ ਦੁਧ ਦਾ ਕਟੋਰਾ ਭਰ ਕੇ ਪੇਸ਼ ਕੀਤਾ, ਤਾਂ ਗੁਰੂ ਜੀ ਨੇ ਕੀ ਕੀਤਾ?
ਚੰਬੇਲੀ ਦਾ ਫੁੱਲ ਦੁੱਧ ਉਤੇ ਰਖ ਦਿਤਾ