ਸ੍ਰੀ ਹਰਿ ਕ੍ਰਿਸ਼ਨ ਧਿਆਈਏ
ਆਉ ਆਪਾ ਰਲ ਮਿਲ ਸਾਰੇ ਸ੍ਰੀ ਹਰਿ ਕ੍ਰਿਸ਼ਨ ਧਿਆਈਏ।
ਸ੍ਰੀ ਹਰਿ ਕ੍ਰਿਸ਼ਨ ਧਿਆ ਕੇ ਸਾਰੇ ਅਪਣੇ ਦੁੱਖ ਮਿਟਾਈਏ।
ਅੱਜ ਗੁਰਾਂ ਦਾ ਪੁਰਬ ਮਨ੍ਹਾ ਕੇ ਖੁਸ਼ੀਆਂ ਗੁਰੂ ਤੋਂ ਪਈਏ।
ਕਵਿਤਾ ਭਾਸ਼ਣ ਕੀਰਤਨ ਸੁਣ ਕੇ ਜੀਵਨ ਸਫਲ ਬਣਾਈਏ।
ਹੱਥੀਂ ਆਪਾ ਸੇਵਾ ਕਰੀਏ ਮੂੰਹ ਤੋਂ ਸੋਹਿਲੇ ਗਾਈਏ।
ਸੁਹਣੀਆਂ ਸੁਹਣੀਆਂ ਪੰਗਤਾਂ ਲਾ ਕੇ ਲੰਗਰ ਅਸੀਂ ਛੱਕਾਈਏ।
ਸਭ ਨੂੰ ਪਹਿਲਾਂ ਛੱਕਾ ਕੇ ਲੰਗਰ ਪਿੱਛੋਂ ਆਪੂੰ ਖਾਈਏ।
ਸਾਰਾ ਫਿਰ ਸੰਭਾਲ਼ਾ ਕਰਕੇ ਗੁਰੂ ਦਾ ਸ਼ੁਕਰ ਮਨਾਈਏ।
ਮੁਲਤਾਨੀ ਨੂੰ ਸਾਰੇ ਰਲ ਮਿਲ ਗੁਰੂ ਦੀ ਗੱਲ ਸਮਝਾਈਏ।
ਆਉ ਆਪਾ ਰਲ ਮਿਲ ਸਾਰੇ ਸ੍ਰੀ ਹਰਿ ਕ੍ਰਿਸ਼ਨ ਧਿਆਈਏ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।