ਸਿਰਜਨਾ ਦਿਵਸ ਮਨਾਈਏ
ਆਉ ਸਾਰੇ ਰਲ ਮਿਲ ਆਪਾ,
ਅਪਣਾ, ਸਿਰਜਨਾ ਦਿਵਸ ਮਨਾਈਏ।
ਪਾਹੁਲ ਖੰਡੇ ਦੀ ਛੱਕ ਕੇ ਆਪਾ,
ਗੁਰੂ ਦਾ ਸ਼ੁਕਰ ਮਨਾਈਏ।
ਪੰਜ ਕਕਾਰੀ ਰਹਿਤ ਅਪਣਾ ਕੇ,
ਆਪਾ, ਗੁਰੂ ਦਾ ਹੁਕਮ ਪੁਗਾਈਏ।
ਅੰਮ੍ਰਿਤ ਵੇਲੇ ਉੱਠ ਕੇ ਆਪਾ,
ਧੁਨ, ਸਿਮਰਨ ਦੀ ਲਗਾਈਏ।
ਜਪੁ ਜੀ, ਜਾਪ, ਸ੍ਵਯੈ ਪੜ ਕੇ ਆਪਾ,
ਚੌਪਈ, ਅਨੰਦ ਵੀ ਅੰਦਰ ਵਸਾਈਏ।
ਚਾਰੇ ਬੱਜਰ ਕੁਰਿਹਤਾਂ ਤੋਂ ਵੀ,
ਖਹਿੜਾ ਆਪਾ ਛੁਡਾਈਏ।
ਦਰਸ਼ਨ ਰੁਜ਼ਾਨਾ ਗੁਰੂ ਦੇ ਕਰਕੇ,
ਵਿੱਚ ਦੁਨੀਆ ਸੇਵ ਕਮਾਈਏ।
ਕੁਸੰਗ ਮਾੜੇ ਤੋਂ ਬਚ ਕੇ ਆਪਾ,
ਗੁਰਸਿੱਖਾਂ ਦੇ ਸੰਗ ਜਾਈਏ।
ਮੁਲਤਾਨੀ, ਗਰਭ ਜਾਤ ਦਾ ਛੱਡ ਕੇ ਆਪਾ,
ਗੁਰੂ ਦਾ ਹੁਕਮ ਕਮਾਈਏ।
ਆਉ ਸਾਰੇ ਰਲ ਮਿਲ ਆਪਾ,
ਅਪਣਾ, ਸਿਰਜਨਾ ਦਿਵਸ ਮਨਾਈਏ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ- ੬੪੭੭੭੧੪੯੩੨