ਭਾਈ ਗੁਰਦਾਸ ਜੀ
੧. ਭਾਈ ਗੁਰਦਾਸ ਜੀ ਅਨੁਸਾਰ, ਗੁਰੂ ਨਾਨਕ ਦੇਵ ਜੀ ਨੇ ਕਿਹੜਾ ਪੰਥ ਚਲਾਇਆ ਹੈ?
ਨਿਰਮਲ ਪੰਥ
੨. ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਛਤ੍ਰ ਕਿਸ ਦੇ ਸਿਰ ਤੇ ਫਹਿਰਾਇਆ ਸੀ?
ਭਾਈ ਲਹਿਣਾ ਜੀ ਦੇ
੩. ਗੁਰੂ ਅੰਗਦ ਦੇਵ ਜੀ ਨੇ ਕਿੱਥੇ ਜਾ ਕੇ ਜੋਤ ਜਗਾਈ?
ਖਡੂਰ ਸਾਹਿਬ ਵਿਖੇ
੪. ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਮ ਹਨ?
ਦਾਸੂ ਜੀ ਅਤੇ ਦਾਤੂ ਜੀ
੫. ਗੁਰੂ ਅੰਗਦ ਦੇ ਜੀ ਨੇ ਅਗੇ ਗੁਰਿਆਈ ਕਿਸ ਨੂੰ ਸੌਂਪੀ ਸੀ?
ਗੁਰੂ ਅਮਰਦਾਸ ਜੀ ਨੂੰ
੬. ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਵਸਾਇਆ ਸੀ?
ਗੋਇੰਦਵਾਲ
੭. ਦਾਤ ਅਤੇ ਜੋਤ ਕਿਸ ਦੀ ਵਡਿਆਈ ਹੈ?
ਵਾਹਿਗੁਰੂ ਜੀ ਦੀ
੮. ਭਾਈ ਗੁਰਦਾਸ ਜੀ ਨੇ ਸੋਢੀ ਪਾਤਸ਼ਾਹ ਕਿਸ ਨੂੰ ਕਿਹਾ ਹੈ?
ਗੁਰੂ ਰਾਮਦਾਸ ਜੀ ਨੂੰ
੯. ਪੂਰਨ ਤਾਲ ਤੋਂ ਕੀ ਭਾਵ ਹੈ?
ਸੁਧਾ ਸਰੋਵਰ
੧੦. ਉਲਟਾ ਖੇਲ ਖਸੰਮ ਦਾ ਤੋਂ ਕੀ ਭਾਵ ਹੈ?
ਗੁਰੂ ਸਾਹਿਬਾਨ ਨੇ ਅਪਣੇ ਜਿਉਂਦੇ ਜੀਅ ਹੀ ਅਪਣੇ ਸਿੱਖ ਨੂੰ ਗੁਰਿਆਈ ਬਖ਼ਸ਼ ਕੇ ਮੱਥਾ ਟੇਕ ਦਿੱਤਾ।
੧੧. ਗੁਰੂ ਰਾਮਦਾਸ ਜੀ ਤੋਂ ਬਾਅਦ ਕਿਸ ਘਰ ਗੁਰਿਆਈ ਆਈ?
ਗੁਰੂ ਅਰਜਨ ਦੇਵ ਜੀ ਦੇ ਘਰ
੧੨. ਗੁਰਿਆਈ ਸੋਢੀ ਕੁਲ ਵਿੱਚ ਰੱਖਣ ਲਈ ਬੀਬੀ ਭਾਨੀ ਜੀ ਨੇ ਕਿਸ ਅੱਗੇ ਅਰਦਾਸ ਕੀਤੀ ਸੀ?
ਆਪਣੇ ਗੁਰੂ ਪਿਤਾ ਅਮਰਦਾਸ ਜੀ ਪਾਸ।
੧੩. ਬੀਬੀ ਭਾਨੀ ਜੀ ਸੋਢੀ ਕੁਲ ਵਿੱਚ ਹੀ ਗੁਰਿਆਈ ਕਿਉਂ ਰੱਖਣਾ ਚਾਹੁੰਦੇ ਸਨ?
ਕਿਉਂਕਿ ਉਹ ਜਾਣ ਗਏ ਸਨ ਕਿ ਅੱਗੋਂ ਗੁਰੂ ਸਾਹਿਬਾਨ ਤੇ ਬਹੁਤ ਸਰੀਰਕ ਕਸ਼ਟ ਆਉਣੇ ਹਨ ਜੋ ਹੋਰਾਂ ਕੋਲ਼ੋਂ ਨਹੀਂ ਜਰੇ ਜਾਣੇ।
੧੪. “ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰੂ ਭਾਰੀ” ਤੁਕ ਵਿੱਚ ਪੰਜ ਪੀਰ ਕਿਹੜੇ ਕਿਹੜੇ ਹਨ?
ਪਹਿਲੇ ਪੰਜ ਗੁਰੂ ਸਾਹਿਬਾਨ।
੧੫. ਪੰਜ ਪਿਆਲੇ ਕਿਹੜੇ ਹਨ?
ਸਤਿ, ਸੰਤੋਖ, ਦਯਾ, ਧਰਮ , ਧੀਰਜ
੧੬. ਛੇਵੇਂ ਪੀਰ ਕੌਣ ਹਨ?
ਗੁਰੂ ਹਰਗੋਬਿੰਦ ਸਾਹਿਬ ਜੀ
੧੭. ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੀਆਂ ਦੋ ਤਲਵਾਰਾਂ ਪਾਹਿਨੀਆ ਸਨ?
ਮੀਰੀ ਅਤੇ ਪੀਰੀ ਦੀਆਂ।
੧੮. “ਦਲ-ਭੰਜਨ ਗੁਰੂ ਸੂਰਮਾ, ਵਡ ਜੋਧਾ ਬਹੁ ਪਾਰਉਪਕਾਰੀ” ਵਿੱਚ ਕਿਸ ਦੀ ਗੱਲ ਹੈ?
ਗੁਰੂ ਹਰਗੋਬਿੰਦ ਸਾਹਿਬ ਜੀ ਦੀ
੧੯. ਸਤਿਜੁਗਿ ਸਤਿਗੁਰ ਵਾਸਦੇਵ” ਪੰਕਤੀ ਵਿੱਚ ਭਾਈ ਗੁਰਦਾਸ ਜੀ ਦਾ ਵਾਸਦੇਵ ਤੋਂ ਕੀ ਭਾਵ ਹੈ?
ਸਰਵ ਵਿਆਪਕ ਪ੍ਰਭੂ
੨੯. ਭਾਈ ਸਾਹਿਬ ਦਾ “ਦੁਆਪੁਰਿ ਸਤਿਗੁਰ ਹਰੀ ਕ੍ਰਿਸ਼ਨ” ਪੰਕਤੀ ਵਿੱਚ ਹਰੀ ਕ੍ਰਿਸ਼ਨ ਤੋ ਕੀ ਭਾਵ ਹੈ?
ਮਾਇਆ ਦਾ ਪਤੀ।
੩੦. ਚਾਰੇ ਜਾਗੇ ਚਹੁੰ ਜੁਗੀਂ ਦੇ ਕੀ ਅਰਥ ਭਾਵ ਹਨ?
ਸੁਰਤਿ, ਮਤਿ, ਮਨਿ ਅਤੇ ਬੁੱਧ ਚਾਰੇ ਹੀ ਚਾਰਾਂ ਜੁਗਾਂ ਵਿੱਚ ਜਾਗ ਪਏ ਜਦੋਂ (ਮਨੁੱਖ) ਪੰਚਾਇਣ ਭਾਵ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ।
੩੧. ਭਾਈ ਗੁਰਦਾਸ ਜੀ ਅਨੁਸਾਰ ਸਿੱਖਾਂ ਨੂੰ ਗੁਰੂ ਸਾਹਿਬ ਨੇ ਕਿਹੜਾ ਮੰਤ੍ਰ ਜੱਪਣ ਲਈ ਦਿੱਤਾ ਹੈ?
ਵਾਹਿਗੁਰੂ ਮੰਤ੍ਰ
੩੨. ਵਾਹਿਗੁਰੂ ਮੰਤ੍ਰ ਦਾ ਜਾਪ ਕਰਨ ਨਾਲ ਕੀ ਹੋ ਜਾਂਦਾ ਹੈ?
ਇਨਸਾਨ ਜਿਸ ਪ੍ਰਭੂ ਤੋ ਉਪਜਦਾ ਹੈ ਫਿਰ ਉਸ ਵਿੱਚ ਹੀ ਸਮਾਅ ਜਾਂਦਾ ਹੈ।