Quiz

ਗੁਰੂ ਹਰਿਗੋਬਿੰਦ ਸਾਹਿਬ ਜੀ (ਪ੍ਰਸ਼ਨੋਤਰੀ)

1) ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਸੀ?
19 ਜੂਨ 1595 ਈ: ਨੂੰ|

2) ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਕਿਥੇ ਹੋਇਆ ਸੀ?
ਗੁਰੂ ਕੀ ਵਡਾਲੀ, ਜ਼ਿਲਾ ਅੰਮ੍ਰਿਤਸਰ|

3) ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿੰਨੇ ਬੇਟੇ ਸਨ?
ਪੰਜ ਬੇਟੇ ਸਨ|

4) ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬੇਟੀ ਦਾ ਨਾਮ ਕੀ ਸੀ?
ਬੀਬੀ ਵੀਰੋ ਜੀ|

5) ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਾਸ਼ਤਰ-ਵਿਦਿਆ ਦੀ ਸਿਖਲਾਈ ਕਿਸ ਤੋਂ ਲਈ ਸੀ?
ਬਾਬਾ ਬੁੱਢਾ ਜੀ ਤੋਂ।

6) ਜਹਾਂਗੀਰ ਨੂੰ ਜਦ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਭੜਕਾਇਆ ਗਿਆ ਤਾਂ ਉਸਦਾ ਇਸ ਤੇ ਕੀ ਪ੍ਰਤੀਕਰਮ ਸੀ?
ਉਸ ਨੇ ਗੁਰੂ ਸਾਹਿਬ ਨੂੰ ਲਹੌਰ ਦਰਬਾਰ ਵਿਖੇ ਬੁਲਾ ਕੇ ਮੌਤ ਦੀ ਸਜ਼ਾ ਸੁਣਾ ਦਿੱਤੀ।

7) ਗੁਰੂ ਹਰਿਗੋਬਿੰਦ ਜੀ ਨੂੰ ਗੁਰਿਆਈ ਕਿਸ ਉਮਰੇ ਬਕਸ਼ੀ ਗਈ ਸੀ?
11 ਸਾਲਾਂ ਦੇ|

8) ਭਾਈ ਗੁਰਦਾਸ ਜੀ ਨੇ ਆਪਣੇ ਵਾਰਾਂ ਵਿਚ ਕਿਹੜੇ ਪੰਜ ਗੁਣਾਂ ਦਾ ਜ਼ਿਕਰ ਕੀਤਾ ਹੈ?
ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ।

9) ਗੁਰੂ ਹਰਿਗੋਬਿੰਦ ਜੀ ਨੇ ਕਿਸ ਤਖ਼ਤ ਦੀ ਉਸਾਰੀ ਕੀਤੀ?
ਅਕਾਲ ਤਖ਼ਤ ਸਾਹਿਬ, ਜ਼ਿਲਾ ਅੰਮ੍ਰਿਤਸਰ|

10) ਅਕਾਲ ਤਖ਼ਤ ਦੀ ਇਮਾਰਤ ਜੋ ਅੱਜ ਖੜ੍ਹੀ ਹੈ, ਕਦੋਂ ਬਣਾਈ ਗਈ ਸੀ?
1984 ਦੇ ਹਮਲੇ ਤੋਂ ਬਾਅਦ|

11) ਗੁਰੂ ਜੀ ਦੇ ਦਰਬਾਰ ਵਿਚ ਪਹਿਲਾ ਢਾਡੀ ਕੇਹੜਾ ਹੋਇਆ ਸੀ?
ਢਾਡੀ ਅਬਦੁੱਲਾ|

12) ਕੀ ਗੁਰੂ ਜੀ ਨੇ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਪਹਿਣ ਕੇ, ਧਰਮ ਅਤੇ ਰਾਜ ਨੂੰ ਬਰਾਬਰ ਦੀ ਮਹਾਨਤਾ ਦਿੱਤੀ?
ਨਹੀਂ, ਰਾਜ ਨੂੰ ਧਰਮ ਦੇ ਅਧੀਨ ਚਲਾਉਣ ਦੀ ਸੋਚ ਬਖ਼ਸ਼ਸ਼ ਕੀਤੀ।

13) ਸਾਨੂੰ ਕਿਥੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਰਾਜ ਨੂੰ ਧਰਮ ਦੇ ਅਧੀਨ ਰੱਖਿਆ ਗਿਆ ਹੈ?
ਅਕਾਲ ਤਖ਼ਤ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਹਨ ਜੋ ਇਸ ਗੱਲ ਵੱਲ ਸੰਕੇਤ ਕਰਦੇ ਹਨ। ਇਕ ਨਿਸ਼ਾਨ ਸਾਹਿਬ ਦੂਸਰੇ ਤੋਂ ਜਰਾ ਕੁ ਉਚਾ ਹੈ|

14) ਰਾਜ ਦੇ ਪੱਖੋਂ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ?
ਇਥੇ ਵੱਡੇ ਪੰਥਕ ਮਸਲੇ ‘ਤੇ ਫੈਸਲੇ ਲਏ ਜਾਂਦੇ ਹਨ, ਅਤੇ ਇਕੱਠ ਬੁਲਾ ਕੇ ਅਨੇਕਾਂ ਗੁਰਮਤੇ ਪਾਸ ਕੀਤੇ ਜਾਂਦੇ ਹਨ|

15) ਕੀ ਮਹਾਰਾਜਾ ਰਣਜੀਤ ਸਿੰਘ ਮੀਰੀ ਅਤੇ ਪੀਰੀ ਦੇ ਸਿਧਾਂਤ ਤੇ ਪੱਕੇ ਰਹੇ?
ਜਦ ਤੱਕ ਉਹ ਗੁਰਮਤਿ ਦੇ ਸਿਧਾਂਤ ਅਨੁਸਾਰ ਚੱਲੇ ਤਾਂ ਉਨ੍ਹਾਂ ਦਾ ਰਾਜ ਚੱੜਦੀ ਕਲ੍ਹਾ ਵਿੱਚ ਰਿਹਾ। ਜਦ ਉਹ ਡੋਗਰਿਆਂ ਦੀ ਸਲਾਹ ਨਾਲ ਚੱਲਣ ਲੱਗੇ ਤਾਂ ਉਹਨਾਂ ਦਾ ਰਾਜ ਗਿਰਾਵਟ ਵੱਲ ਤੁਰ ਪਿਆ।

16) ਕੀ ਸਿਖਾਂ ਨੇ 1984 ਦੇ ਹਮਲੇ ਤੋਂ ਬਾਅਦ, ਸਰਕਾਰ ਵਲੋਂ ਉਸਾਰਿਆ ਅਕਾਲ ਤਖ਼ਤ ਪ੍ਰਵਾਨ ਕੀਤਾ ਸੀ?
ਬਿਲਕੁਲ ਨਹੀਂ|

17) ਮੁਸਲਮਾਨ ਗੁਰੂ ਜੀ ਦੀ ਫੌਜ ਵਿਚ ਕਿਓਂ ਭਰਤੀ ਹੋਏ?
ਕਿਉਂਕਿ ਕਾਲ ਸਮੇਂ ਸਰਕਾਰ ਨੇ ਗਰੀਬਾਂ ਦੀ ਮੱਦਦ ਕਰਨ ਵਿੱਚ ਅਸਮਰੱਥ ਰਹੀ ਅਤੇ ਗੁਰੂ ਸਾਹਿਬ ਨੇ ਉਨ੍ਹਾਂ ਦੀ ਮਦਦ ਕੀਤੀ ਸੀ।

18) ਆਪਣੇ ਪ੍ਰਚਾਰ ਦੌਰੇ ਦੌਰਾਨ, ਗੁਰੂ ਜੀ ਨੇ ਕਿਸ ਜਵਾਨ ਵੱਲ ਖਾਸ ਧਿਆਨ ਕੀਤਾ ਅਤੇ ਉਸ ਨੂੰ ਆਪਣੀ ਫੌਜ ਵਿਚ ਭਰਤੀ ਕੀਤਾ?
ਪੈਂਦੇ ਖਾਨ|

19) ਜਦ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਤੋਂ ਰਿਹਾ ਕੀਤਾ ਗਿਆ ਸੀ, ਕਿੰਨੇ ਹੋਰ ਰਾਜੇ, ਗੁਰੂ ਜੀ ਦੇ ਚੋਲੇ ਨੂੰ ਫੜ੍ਹ ਕੇ ਬਾਹਰ ਆਏ ਸਨ?
52 ਰਾਜੇ|

20) ਇਕ ਘਾਹੀ ਗੁਰੂ ਜੀ ਦੇ ਦਰਬਾਰ ਦੀ ਭਾਲ ਵਿਚ ਭੁਲੇਖੇ ਨਾਲ ਕਿਸ ਦੇ ਦਰਬਾਰ ਵਿੱਚ ਪਹੁੰਚ ਗਿਆ ਸੀ?
ਬਾਦਸ਼ਾਹ ਜਹਾਂਗੀਰ ਦੇ ਦਰਬਾਰ|

21) ਜਦ ਘਾਹੀ ਨੂੰ ਆਪਣੇ ਭੁਲੇਖਾ ਦਾ ਇਹਸਾਸ ਹੋਇਆ ਤਾਂ ਜਹਾਂਗੀਰ ਨੇ ਉਸ ਨੂੰ ਮੋਹਰਾਂ ਨਾਲ ਪਰਖਣਾ ਚਾਹਿਆ ਤਾਂ ਘਾਹੀ ਨੇ ਕੀ ਜੁਆਬ ਦਿੱਤਾ?
‘’ਜਿਸ ਤਰ੍ਹਾ ਪ੍ਰਲੋਕ ਵਿੱਚ ਤੇਰਾ ਹੁਕਮ ਨਹੀਂ ਚਲਦਾ ਇਸੇ ਤਰ੍ਹਾ ਤੇਰੀਆਂ ਮੋਹਰਾਂ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਨਹੀਂ ਚੱਲ ਸਕਦੀਆਂ।‘’

22) ਇਸ ਘਾਹੀ ਦੀ ਸਾਖੀ ਤੋਂ ਸਾਨੂੰ ਕੀ ਸਿਖਿਆ ਮਿਲਦੀ ਹੈ?
1) ਗਲਤੀ ਜਾਂ ਭੁਲੇਖੇ ਨਾਲ ਵੀ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਰ ‘ਤੇ ਨਹੀਂ ਜਾਣਾ।
2) ਜੇ ਸਿੱਖ ਦੀ ਭੇਟਾ ਨਹੀਂ ਵਿਕ ਸਕਦੀ ਤਾਂ ਸਿੱਖ ਕਿਸ ਤਰ੍ਹਾਂ ਵਿਕ ਸਕਦਾ ਹੈ? ( ਭਾਵ ਸਿੱਖ ਕਦੀ ਨਹੀਂ ਵਿਕ ਸਕਦਾ)।

23) ਗੁਰੂ ਜੀ ਨੇ ਕਿੰਨੀਆਂ ਜੰਗਾਂ ਲੜੀਆਂ ਸਨ, ਅਤੇ ਕਿੰਨੀਆਂ ‘ਚੋਂ ਜਿੱਤ ਹਾਸਲ ਕੀਤੀ?
ਚਾਰ ਜੰਗਾਂ ਲੜੀਆਂ ਸਨ ਅਤੇ ਚਾਰੇ ਹੀ ਜਿੱਤੀਆਂ ਸਨ|

24) ਪਹਿਲੀ ਜੰਗ ਕਿਸ ਕਾਰਨ ਕਰਕੇ ਸ਼ੁਰੂ ਕੀਤੀ ਗਈ ਸੀ?
ਸ਼ਾਹੀ ਫੌਜਾਂ ਦਾ ਬਾਜ਼ ਫੜ੍ਹਿਆ ਗਿਆ ਸੀ|

25) ਦੂਸਰੀ ਜੰਗ ਕਿਸ ਦੀ ਫੌਜ ਵਿਰੁੱਧ ਲੜੀ ਗਈ ਸੀ?
ਜਲੰਧਰ ਦਾ ਫੌਜਦਾਰ ਅਬਦੁੱਲਾ ਖਾਨ ਦੀ ਫੌਜਾਂ ਵਿਰੁੱਧ|

26) ਗੁਰੂ ਜੀ ਨੂੰ ਭੇਟਾ ਕੀਤੇ ਕਿਸ ਜਾਨਵਰ ਦੀ ਚੋਰੀ ਕਰਕੇ ਤੀਸਰੀ ਜੰਗ ਲੜੀ ਗਈ ਸੀ?
ਦੋ ਘੋੜੇ|

27) ਕਿਹੜੇ ਸਿੱਖ ਨੇ ਗੁਰੂ ਜੀ ਦੇ ਦੋ ਘੋੜੇ ਵਾਪਸ ਲਿਆਦੇ ਸਨ।
ਭਾਈ ਬਿੱਧੀ ਚੰਧ ਜੀ|

28) ਚੋਥੀ ਜੰਗ ਦੇ ਅਖੀਰ ਵਿਚ ਗੁਰੂ ਜੀ ਨੇ ਪੈਂਦੇ ਖਾਂ ਨੂੰ ਧਰਤੀ ਤੇ ਢੇਰੀ ਕਰ ਦਿੱਤਾ ਸੀ| ਉਸ ਦੇ ਅੰਤਮ ਸਮੇਂ ਗੁਰੂ ਜੀ ਨੇ ਉਸ ਨਾਲ ਕੀ ਵਿਵਹਾਰ ਕੀਤਾ?
ਪੈਂਦੇ ਖਾਂ ਦੇ ਮੂੰਹ ‘ਤੇ ਢਾਲ ਨਾਲ ਛਾਂ ਕੀਤੀ ਅਤੇ ਅੰਤਮ ਸਮੇਂ ਆਪਣੇ ਮੁਰਸ਼ਿਦ ਨੂੰ ਯਾਦ ਕਰਕੇ ਕਲਮਾਂ ਪੜ੍ਹਨ ਲਈ ਆਖਿਆ।

29) ਚੌਥੀ ਜੰਗ ਤੋ ਪਹਿਲਾਂ ਗੁਰੂ ਤੇਗ਼ ਬਹਾਦਰ ਦਾ ਕੀ ਨਾਮ ਸੀ?
ਤਿਆਗ ਮੱਲ|

30) ਗੁਰੂ ਹਰਿਗੋਬਿੰਦ ਸਾਹਿਬ ਜੀ ਕਦੋਂ ਜੋਤੀ ਜੋਤ ਸਮਾ ਗਏ?
3 ਮਾਰਚ 1644 ਈ: ਨੂੰ|

31) ਗੁਰੂ ਹਰਿ ਗੋਬਿੰਦ ਸਾਹਿਬ ਦੀ ਕਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ?
ਕੋਈ ਵੀ ਨਹੀਂ।

One Comment

Leave a Reply

Your email address will not be published. Required fields are marked *