Poems

‘ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ’ (quiz)

Q1: ਕੀ 1699 ਦੀ ਵਿਸਾਖੀ ਨੂੰ ਖਾਲਸਾ ਦਾ ਜਨਮ ਦਿਹਾੜਾ ਹੈ?
A1: ਨਹੀਂ, ਇਸ ਦਿਨ ਗੁਰੂ ਜੀ ਨੇ ਸਿਰਫ ਖਾਲਸਾ ਨੂੰ ਪਰਗਟ ਕੀਤਾ ਸੀ|
Q2: ਖਾਲਸੇ ਦੀ ਸਾਜਨਾ ਕਦੋਂ ਅਤੇ ਕਿਥੇ ਹੋਈ ਸੀ?
A2: 30 ਮਾਰਚ 1699 ਈਃ ਦੀ ਵਿਸਾਖੀ ਨੂੰ ਅਨੰਦਪੁਰ ਵਿਖੇ|
Q3: ਅੱਜ ਅਸੀਂ ਕਿਸ ਤਰੀਕ ਨੂੰ ਖਾਲਸੇ ਦੀ ਸਾਜਨਾ ਮਨਾਉਂਦੇ ਹਾਂ?
A3: 14 ਅਪ੍ਰੈਲ ਨੂੰ|
Q4: ਸਾਨੂੰ ਕਿਸ ਭਗਤ ਦੀ ਬਾਣੀ ਤੋਂ ਪਤਾ ਲੱਗਦਾ ਹੈ ਕਿ ਖਾਲਸਾ ਪਹਿਲਾਂ ਵੀ ਸੀ?
A4: ਭਗਤ ਕਬੀਰ ਜੀ ਦੀ ਬਾਣੀ ਤੋਂ|
Q5: ‘ਖਾਲਸਾ’ ਸ਼ਬਦ ਦੇ ਕੀ ਅਰਥ ਹਨ?
A5: (1) ਬਾਦਸ਼ਾਹ ਦੀ ਜ਼ਮੀਨ ਜਿਸ ਤੇ ਕੋਈ ਲਗਾਨ ਨਾ ਪਵੇ| (2) ਸ਼ੁੱਧ/ਨਿਰੋਲ| (3) ਉਹ ਰਸਤਾ ਜਿਸ ਦੇ ਉਪਰ ਖਾਲਸੇ ਨੇ ਚਲਨਾ ਹੈ|
Q6: ਗੁਰੂ ਨਾਨਕ ਦੇਵ ਜੀ ਨੇ ਕਿਹੜੇ ਤਿੰਨ ਪੱਖਾਂ ਤੇ ਕੰਮ ਕੀਤਾ?
A6: (1) ਸਰਕਾਰ ਦੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਕੀਤੀ। (2) ਧਰਮ ਦੇ ਠੇਕੇਦਾਰਾਂ ਦੁਆਰਾ ਫੈਲਾਇਆ ਭਰਮ ਅਤੇ ਕਰਮ-ਕਾਂਡਾਂ ਨੂੰ ਲੋਕਾਂ ਸਾਹਮਣੇ ਨੰਗਾ ਕਰਨਾ। (3) ਦੱਬੀ-ਕੁਚਲੀ ਜਨਤਾ ਨੂੰ ਖੜ੍ਹਾ ਕੀਤਾ|
Q7: ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਕੀ ਸਾਬਤ ਹੁੰਦਾ ਹੈ?
A7: ਜ਼ੁਲਮ ਦੇ ਸਾਹਮਣੇ ਝੁਕਣਾ ਨਹੀਂ ਅਤੇ ਪਹਿਲਾ ਸਿਰੇ ਦੀ ਹੱਦ ਤੱਕ ਨਿਮਰਤਾ ਵਿੱਚ ਰਹਿਣਾ ਹੈ।
Q8: ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਕੀ ਸਾਬਤ ਹੁੰਦਾ ਹੈ?
A8: ਕਿ ਕਿਸੇ ਉੱਪਰ ਵੀ ਜਬਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
Q9: ਵਿਸਾਖੀ ਦੇ ਦਿਨ ਅਨੰਦਪੁਰ ਵਿਖੇ ਕਿੰਨਾ ਇਕੱਠ ਹੋਇਆ ਸੀ?
A9: 80 ਹਜ਼ਾਰ ਦਾ ਇਕੱਠ|
Q10: ਪੰਜਾਂ ਪਿਆਰਿਆਂ ਦੀ ਚੋਣ ਤੋਂ ਗੁਰੂ ਜੀ ਕੀ ਸੰਦੇਸ਼ ਭੇਜਣਾ ਚਾਹੁੰਦੇ ਸਨ?
A10: ਕਿ ਸਿਖਾਂ ਨੂੰ ਚੋਣ ਕਰਨ ਸਮੇਂ ਦਇਆ, ਧਰਮ, ਹਿੰਮਤ, ਦ੍ਰਿੜ੍ਹਤਾ ਅਤੇ ਪ੍ਰਬੰਧਕੀ ਗੁਣ ਵੇਖ ਕੇ ਹੀ ਚੋਣ ਕਰਨੀ ਚਾਹੀਦੀ ਹੈ।
Q11: ਕੀ ਸਾਰੇ ਪੰਜ ਪਯਾਰੇ ਪੰਜਾਬ ਤੋਂ ਹੀ ਸਨ?
A11: ਨਹੀਂ, ਪੰਜ ਪਯਾਰੇ ਵੱਖਰੇ-ਵੱਖਰੇ ਇਲਾਕਿਆਂ ਤੋਂ ਆਏ ਸਨ|
Q12: ਪੰਜਾਂ ਪਿਆਰਿਆਂ ਕੋਲੋ ਅੰਮ੍ਰਿਤ ਛਕ ਕੇ ਗੁਰੂ ਜੀ ਕੀ ਸਮਝਾਉਣਾ ਚਾਹੁੰਦੇ ਹਨ?
A12: ਗੁਰੂ ਜੀ ਆਪ ਪੰਜਾਂ ਤੋਂ ਅੰਮ੍ਰਿਤ ਛੱਕ ਕੇ ਸਮਝਾਉਣਾ ਚਾਹੁੰਦੇ ਹਨ ਕਿ ਜਿੰਨੀ ਜ਼ਰੂਰੀ ਖੰਡੇ ਦੀ ਪਹੁਲ ਗੁਰੂ ਲਈ ਹੈ ਉਨ੍ਹੀ ਹੀ ਜ਼ਰੂਰੀ ਸਿੱਖਾਂ ਲਈ ਵੀ ਹੈ।
Q13: ਨਿਤਨੇਮ ਦੀ ਕਿਸ ਬਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਿੱਖ ਵਿਚ ਪਹਿਲਾਂ ਦਇਆ, ਫੇਰ ਧਰਮ ਆਉਂਦਾ ਹੈ?
A13: ਜਪੁ ਜੀ ਸਾਹਿਬ
Q14: ਗੁਰਬਾਣੀ ਵਿਚ ਮੋਹਕਮ ਦੇ ਕੀ ਅਰਥ ਹਨ?
A14: (1) ਦ੍ਰਿੜਤਾ| (2) ਮਜ਼ਬੂਤੀ
Q15: ਗੁਰੂ ਜੀ ਖ਼ੁਦ ਪੰਜਾਂ ਪਿਆਰਿਆ ਵਿੱਚ ਸ਼ਾਮਲ ਹੋ ਕੇ ਸਭ ਤੋਂ ਅਖੀਰ ਵਿਚ ਕਿਸ ਨੂੰ ਅਤੇ ਕਿੱਥੇ ਅੰਮ੍ਰਿਤ ਛਕਾਇਆ ਸੀ?
A15: ਬਾਬਾ ਬੰਦਾ ਸਿੰਘ ਬਹਾਦੁਰ ਜੀ ਨੂੰ ਨੰਦੇੜ ਵਿਖੇ|
Q16: ਬੰਦਾ ਸਿੰਘ ਬਹਾਦਰ ਨੇ ਕਿੰਨਾ ਸਮਾਂ ਖਾਲਸਾ ਰਾਜ ਨੂੰ ਚਲਾਇਆ?
A16: ਅੱਠ ਸਾਲ।
Q17: ਗੁਰੂ ਜੀ ਨੇ ੧੬੯੯ ਈਃ ਦੀ ਵਿਸਾਖੀ ਦਿਨ ਸਾਰੇ ਅੰਮ੍ਰਿਤ ਅਭਿਲਾਖੀਆਂ ਲਈ ਕਕਾਰਾਂ ਦੀ ਪ੍ਰਬੰਧ ਕਿਵੇਂ ਕੀਤੀ?
A17: ਉਸ ਸਮੇਂ ਸਿੱਖ ਪਹਿਲਾਂ ਤੋਂ ਹੀ ਕਕਾਰ ਪਹਿਨਦੇ ਸਨ|
Q18: ਕਿਸ ਗੁਰੂ ਸਾਹਿਬ ਨੇ ਸਿਖਾਂ ਨੂੰ ਪਹਿਲਾਂ ਹੀ ਸ਼ਸ਼ਤਰਧਾਰੀ ਹੋਣ ਦਾ ਹੁਕਮ ਕੀਤਾ ਸੀ?
A18: ਗੁਰੂ ਹਰਗੋਬਿੰਦ ਸਾਹਿਬ ਜੀ ਨੇ।
Q19: ਕੀ ਸਿਖਾਂ ਨੂੰ ਪਹਿਲਾਂ ਵੀ ਪੰਜਾਂ ਬਾਣੀਆਂ ਯਾਦ ਸਨ?
A19: ਹਾਂ ਜੀ|
Q20: ੧੬੯੯ ਦੀ ਵਿਸਾਖੀ ਤੇ ਕਿੰਨੀ ਸੰਗਤ ਨੇ ਅੰਮ੍ਰਿਤ ਛੱਕ ਲਿਆ ਸੀ?
A20: 20 ਹਜ਼ਾਰ ਨੇ।
Q21: ਅਨੰਦਪੁਰ ਤੋਂ ਇਲਾਵਾ ਗੁਰੂ ਜੀ ਨੇ ਕਿਸ ਹੋਰ ਅਸਥਾਨ ਤੇ ਬੁਹਤੀ ਗਿਣਤੀ ਵਿਚ ਸਿਖਾਂ ਨੂੰ ਅੰਮ੍ਰਿਤ ਛੱਕਾਇਆ ਸੀ?
A21: ਸਾਬੋ ਕੀ ਤਲਵੰਡੀ|
Q22 : ਅੱਜ ਖਾਲਸੇ ਦਾ ਪ੍ਰਗਟ ਦਿਹਾੜਾ ਕਿਹੜੀਆਂ ਦੋ ਥਾਂਵਾਂ ਤੇ ਪੰਥਕ ਤੌਰ ਤੇ ਖੂਬ ਮਨਾਇਆ ਜਾਂਦਾ ਹੈ?
A22 : ਅਨੰਦਪੁਰ ਸਾਹਿਬ ਅਤੇ ਸਾਬੋ ਕਿ ਤਲਵੰਡੀ|

Leave a Reply

Your email address will not be published. Required fields are marked *