ਖਾਲਸਾ
ਦਸਮ ਪਿਤਾ ਹੈ ਜਿਸ ਸਜਾਇਆ
ਉਹ ਹੈ ਖਾਲਸਾ।
ਅਕਾਲ ਪੁਰਖ ਦੀ ਫੌਜ ਸਦਾਇਆ
ਉਹ ਹੈ ਖਾਲਸਾ।
ਸਵੇਰੇ ਉੱਠ ਜਿਸ ਖੰਡਾ ਖੜਕਾਇਆ
ਉਹ ਹੈ ਖਾਲਸਾ।
ਕਿਰਤ ਕਰ ਜਿਸ ਵੰਡ ਛਕਾਇਆ
ਉਹ ਹੈ ਖਾਲਸਾ।
ਗਰੀਬ ਗੁਰਬੇ ਜਿਸ ਗਲੇ਼ ਲਗਾਇਆ
ਉਹ ਹੈ ਖਾਲਸਾ।
ਪਰ ਨਾਰੀ, ਜਿਸ ਧੀ ਭੈਣ ਬਣਾਇਆ
ਉਹ ਹੈ ਖਾਲਸਾ।
ਦੁਸ਼ਮਣ ਤਾਈਂ ਜਿਸ ਜਲ ਛਕਾਇਆ
ਉਹ ਹੈ ਖਾਲਸਾ।
ਨਾਲ ਕੁਰਸੀ ਜਿਸ ਮੋਹ ਨਾ ਲਾਇਆ
ਉਹ ਹੈ ਖਾਲਸਾ।
ਜ਼ੁਲਮ ਅੱਗੇ ਜੋ ਖੜਦਾ ਆਇਆ
ਉਹ ਹੈ ਖਾਲਸਾ।
ਧਰ ਸੀਸ ਤਲੀ ਜੋ ਲੜਦਾ ਆਇਆ
ਉਹ ਹੈ ਖਾਲਸਾ।
ਸਰਕਾਰਾਂ ਨਾਲ ਜਿਸ ਮੱਥਾ ਲਾਇਆ
ਉਹ ਹੈ ਖਾਲਸਾ।
ਰਾਜ ਮਿਲਿਆ ਤਾਂ ਖ਼ੂਬ ਨਿਭਾਇਆ
ਉਹ ਹੈ ਖਾਲਸਾ।
ਸਾਂਝੀਵਾਲ ਦਾ ਜਿਸ ਸਬਕ ਨਿਭਾਇਆ
ਉਹ ਹੈ ਖਾਲਸਾ।
ਕਿਸੇ ਤਾਈਂ ਨਹੀਂ ਫਾਂਸੀ ਲਾਇਆ
ਉਹ ਹੈ ਖਾਲਸਾ।
ਨਾ ਜੋ ਡਰਿਆ ਨਾ ਡਰਾਇਆ
ਉਹ ਹੈ ਖਾਲਸਾ।
ਮੁਲਤਾਨੀ, ਰਾਜ ਜੋਗ ਹੈ ਜਿਸ ਕਮਾਇਆ
ਉਹ ਹੈ ਖਾਲਸਾ।
ਦਸਮ ਪਿਤਾ ਹੈ ਜਿਸ ਸਜਾਇਆ
ਉਹ ਹੈ ਖਾਲਸਾ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ – ੬੪੭੭੭੧੪੯੩੨