• Poems

    ਖਾਲਸਾ

    ਦਸਮ ਪਿਤਾ ਹੈ ਜਿਸ ਸਜਾਇਆਉਹ ਹੈ ਖਾਲਸਾ। ਅਕਾਲ ਪੁਰਖ ਦੀ ਫੌਜ ਸਦਾਇਆਉਹ ਹੈ ਖਾਲਸਾ। ਸਵੇਰੇ ਉੱਠ ਜਿਸ ਖੰਡਾ ਖੜਕਾਇਆਉਹ ਹੈ ਖਾਲਸਾ।ਕਿਰਤ ਕਰ ਜਿਸ ਵੰਡ ਛਕਾਇਆਉਹ ਹੈ ਖਾਲਸਾ।ਗਰੀਬ ਗੁਰਬੇ ਜਿਸ ਗਲੇ਼ ਲਗਾਇਆਉਹ ਹੈ ਖਾਲਸਾ।ਪਰ ਨਾਰੀ, ਜਿਸ ਧੀ ਭੈਣ ਬਣਾਇਆਉਹ ਹੈ ਖਾਲਸਾ।ਦੁਸ਼ਮਣ ਤਾਈਂ ਜਿਸ ਜਲ ਛਕਾਇਆਉਹ ਹੈ ਖਾਲਸਾ।ਨਾਲ ਕੁਰਸੀ ਜਿਸ ਮੋਹ ਨਾ ਲਾਇਆਉਹ ਹੈ ਖਾਲਸਾ।ਜ਼ੁਲਮ ਅੱਗੇ ਜੋ ਖੜਦਾ ਆਇਆਉਹ ਹੈ ਖਾਲਸਾ।ਧਰ ਸੀਸ ਤਲੀ ਜੋ ਲੜਦਾ ਆਇਆਉਹ ਹੈ ਖਾਲਸਾ।ਸਰਕਾਰਾਂ ਨਾਲ ਜਿਸ ਮੱਥਾ ਲਾਇਆਉਹ ਹੈ ਖਾਲਸਾ।ਰਾਜ ਮਿਲਿਆ ਤਾਂ ਖ਼ੂਬ ਨਿਭਾਇਆਉਹ ਹੈ ਖਾਲਸਾ।ਸਾਂਝੀਵਾਲ ਦਾ ਜਿਸ ਸਬਕ ਨਿਭਾਇਆ ਉਹ ਹੈ ਖਾਲਸਾ। ਕਿਸੇ ਤਾਈਂ ਨਹੀਂ ਫਾਂਸੀ ਲਾਇਆਉਹ ਹੈ ਖਾਲਸਾ।ਨਾ ਜੋ ਡਰਿਆ ਨਾ ਡਰਾਇਆਉਹ ਹੈ ਖਾਲਸਾ।ਮੁਲਤਾਨੀ, ਰਾਜ ਜੋਗ ਹੈ ਜਿਸ ਕਮਾਇਆਉਹ ਹੈ ਖਾਲਸਾ।ਦਸਮ ਪਿਤਾ ਹੈ ਜਿਸ ਸਜਾਇਆਉਹ ਹੈ…