-
ਅੰਮ੍ਰਿਤ ਸੰਚਾਰ ਦੀਆਂ ਬਾਣੀਆਂ
ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਬਾਰੇ ਵਿਚਾਰ। ਅੱਜ ਕੱਲ ਦੇ ਕਈ ਵਿਦਵਾਨ ਅਖਵਾਉਣ ਵਾਲੇ ਸੱਜਣ ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਤੇ ਵੀ ਕਿੰਤੂ ਪ੍ਰੰਤੂ ਕਰ ਰਹੇ ਹਨ। ਅਤੇ ਸੁਆਲ ਉਠਾਉਂਦੇ ਹਨ ਕਿ ਰਹਿਤਨਾਮਿਆਂ ਵਿੱਚ ਕਿਤੇ ਵੀ ਪੰਜਾ ਬਾਣੀਆਂ ਜਪੁ, ਜਾਪ, ਸਵੱਯੇ,ਚੌਪਈ ਅਤੇ ਆਨੰਦ ਸਾਹਿਬ ਦਾ ਇੱਕਠੇ ਜ਼ਿਕਰ ਨਹੀਂ ਆਉਂਦਾ ਜੋ ਹੈ ਵੀ ਸਹੀ ਪਰ ਵੱਖ ਵੱਖ ਰਹਿਤਨਾਮਿਆਂ ਵਿੱਚ ਤਾਂ ਇਨ੍ਹਾਂ ਬਾਣੀਆਂ ਦਾ ਜ਼ਿਕਰ ਆਇਆ ਹੈ। ਕਿਤੇ ਜਪੁਜੀ, ਜਾਪ, ਕਿਤੇ ਜਪੁਜੀ, ਸ੍ਵਯੈ ਕਿਤੇ ਜਪੁਜੀ ਅਨੰਦ ਸਾਹਿਬ। ਮੇਰਾ ਕਹਿਣ ਦਾ ਮਤਲਬ ਹੈ ਸਾਰੇ ਰਹਿਤਨਾਮਿਆਂ ਵਿੱਚੋਂ ਰਲਾ ਮਿਲਾ ਕੇ ਤਾਂ ਪੰਜਾ ਬਾਣੀਆਂ ( ਜਪੁ, ਜਾਪ, ਸ੍ਵਯੈ, ਚੌਪਈ, ਅਨੰਦ ਸਾਹਿਬ ) ਦਾ ਜ਼ਿਕਰ ਤਾਂ ਹੈ। ਵੈਸੇ ਸਾਰੇ ਰਹਿਤਨਾਮੇ ਕਾਵਿ ਵਿੱਚ ਹਨ ਅਤੇ…