ਬੇਦਾਵਾ
ਬੇਦਾਵਾ
ਧੰਨ ਤੂੰ ਹੈਂ ਦਾਤਾ, ਤੇ ਧੰਨ ਸਿੱਖ ਤੇਰੇ।
ਕਿਹੜੇ ਕਿਹੜੇ ਮੈਂ ਦੱਸਾਂ,ਕਈ ਚੋਜ ਤੇਰੇ।
ਬੇਦਾਵਾ ਸਿੱਖਾਂ ਜੇ ਦਿੱਤਾ, ਜਾ ਦਰ ਤੇਰੇ।
ਰੱਖਿਆ ਉਹ ਵੀ ਸੰਭਾਲ, ਇਹ ਚੋਜ ਤੇਰੇ।
ਮੁਗਲਾਂ ਆਣ, ਜਦ ਘੇਰਾ ਸੀ ਪਾ ਲਿੱਤਾ।
ਮਾਤਾ ਭਾਗੋ ਨੇ, ਸਿੰਘਾਂ ਤਾਈਂ ਜਗਾ ਦਿੱਤਾ।
ਅਪਣਾ ਫਰਜ਼, ਫਿਰ ਸਿੰਘਾ ਪਛਾਣ ਲਿੱਤਾ।
ਮੁਗਲਾਂ ਤਾਈ, ਉਨ੍ਹਾਂ ਫੜਥੂ ਫਿਰ ਪਾ ਦਿੱਤਾ।
ਸਿੰਘਾਂ ਮੁਗਲਾਂ ਦੇ ਛੱਕੇ, ਕਿਆ ਖ਼ੂਬ ਛੁਡਾਏ
ਗੁਰਾਂ ਟਿੱਬੀ ਤੋਂ, ਤੀਰ ਸੀ ਕਿਆ ਖ਼ੂਬ ਵਰਾਏ।
ਸ਼ਾਮੀਂ ਜੰਗ ਸੀ ਜਦੋਂ, ਫਿਰ ਖਤਮ ਹੋਇਆ।
ਮਹਾਂ ਸਿੰਘ, ਗੁਰਾਂ ਪਾਇਆ ਸੀ ਅੱਧ ਮੋਇਆ।
ਮਹਾਂ ਸਿੰਘ ਤੋਂ, ਗੁਰਾਂ ਉਹਦੀ ਮੰਗ ਪੁੱਛੀ।
ਅੱਗੋਂ ਗੁਰਾਂ ਦੇ ਖਾਲਸੇ, ਕਿਆ ਖ਼ੂਬ ਦੱਸੀ।
ਬੇਦਾਵਾ ਦੇ ਕੇ, ਜੋ ਗਲਤੀ ਹੈ ਹੋਈ ਸਾਥੋਂ।
ਮੁਆਫ਼ੀ ਬਖ਼ਸ਼ੀ, ਗੁਸਤਾਖ਼ੀ ਜੋ ਹੋਈ ਸਾਥੋਂ।
ਗੁਰਾਂ ਜੇਬੋਂ, ਬੇਦਾਵਾ ਫਿਰ ਸੀ ਕੱਢ ਲਿੱਤਾ।
ਸਾਹਵੇਂ ਸਿੰਘ ਦੇ, ਗੁਰਾਂ ਉਹ ਪਾੜ ਦਿੱਤਾ।
ਮੁਲਤਾਨੀ ਅਰਜ਼ ਕਰਦਾ, ਅੱਜ ਦਰ ਤੇਰੇ।
ਪਾੜੀਂ ਸਭ ਬੇਦਾਵੇ, ਜੋ ਹਨ ਲਿਖੇ ਮੇਰੇ।
ਧੰਨ ਤੂੰ ਹੈਂ ਦਾਤਾ, ਤੇ ਧੰਨ ਸਿੱਖ ਤੇਰੇ।
ਕਿਹੜੇ ਕਿਹੜੇ ਮੈਂ ਦੱਸਾਂ, ਕਈ ਚੋਜ ਤੇਰੇ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ
ਫ਼ੋਨ ੬੪੭੭੭੧੪੯੩੨