ਸਾਲ ਨਵਾਂ
ਦਿਨ ਜੋ ਚੜਦਾ ਹੈ ਸਮੇਂ ਨਾਲ ਬੀਤ ਜਾਂਦੈ।
ਸਾਲ ਜੋ ਚੜਦੇ ਹਨ ਸਮੇਂ ਨਾਲ ਬੀਤ ਜਾਂਦੈ।
੨੦੨੨ ਵੀ ਇੱਕ ਦਿਨ ਸੀ ਚੱੜਿਆ ਸਮਾਂ ਵਿਹਾ ਕੇ ਜੋ ਹੈ ਬੀਤ ਚੱਲਿਆ।
੨੦੨੩ ਅੱਜ ਚੜਨ ਨੂੰ ਤਿਆਰ ਬੈਠਾ ਸਮੇਂ ਨਾਲ ਵੀ ਇਸ ਨੇ ਬੀਤ ਜਾਣੈ।
ਹਿਸਾਬ ਤੂੰ ਲਾ ਕੇ ਬੰਦਿਆਂ ਸੋਚ ਤਾਂ ਸਹੀ ਕੀ ਖੱਟਿਆ ਤੇ ਕੀ ਹੈ ਗਵਾਉਣਾ।
ਆਉਣ ਵਾਲੇ ਸਮੇਂ ਦੀ, ਯੋਜਨਾ ਹੁਣੇ ਕਰ ਲੈ,ਅੱਗੇ ਵਾਸਤੇ ਤੂੰ ਹੈ ਕੀ ਕਮਾਉਣਾ।
ਸੁਨੇਹੇ ਵਧਾਈਆਂ ਦੇ ਅੱਜ ਹਨ ਬਹੁਤ ਆਉਣੇ, ਵਿੱਚੋਂ ਨਿਕਲਣਾ ਕੀ ਹੈ ਸੋਚ ਤਾਂ ਸਹੀ।
ਕਾਰਡ ਅੱਜ ਭਾਵੇਂ ਲੋਕਾਂ ਨੇ ਬਹੁਤ ਵੰਡਣੇ, ਪਰ ਵਿਚੋਂ ਨਿਕਲਣਾ ਕੀ ਹੈ ਸੋਚ ਤਾਂ ਸਹੀ।
ਖ਼ੁਦ ਕੀ ਕਰਨਾ, ਤੇ ਕੀ ਹੈ ਪਾਉਣਾ, ਇਹ ਵੀ ਬੈਠ ਕੇ ਕਦੇ ਤੂੰ ਸੋਚ ਤਾਂ ਸਹੀ।
ਇਹ ਤਾਂ ਕਰਕੇ ਹੀ, ਨਜ਼ਰੀਂ ਹੈ ਪੈਣਾ, ਨਤੀਜਾ ਬੈਠ ਕੇ ਕਦੇ ਤੂੰ ਸੋਚ ਤਾਂ ਸਹੀ।
ਸੋਚ ਸਮਝ ਤੇ ਸਮਾਂ ਸੰਭਾਲ਼ ਬੰਦਿਆਂ, ਅਪਣੇ ਆਉਣ ਦਾ ਮਕਸਦ ਤੂੰ ਸੋਚ ਤਾਂ ਸਹੀ।
ਭਵਿੱਖ ਅਪਣਾ ਸਾਹਮਣੇ ਰੱਖ ਕੇ ਤੂੰ, ਆਦਤ ਕੰਮ, ਕਰਣ ਕਰਾਉਣ ਦੀ ਸੋਚ ਤਾਂ ਸਹੀ।
ਜੋ ਘੜਿਆ ਹੈ ਉਸ ਨੇ ਹੈ ਟੁੱਟਣਾ, ਜੋ ਦਿਨ ਆਇਆ ਹੈ ਉਸ ਨੇ ਬੀਤ ਜਾਣਾ।
ਜੋ ਜੰਮਿਆ ਹੈ ਉਸ ਨੇ ਹੈ ਮਰਨਾ, ਇੱਥੇ ਕੋਈ ਨਹੀ ਰਹਿਣਾ ਹੈ ਰਾਜ ਰਾਣਾ।
ਮੁਲਤਾਨੀ ਅੰਗ ਸੰਗ ਪ੍ਰਭੂ ਨੂੰ ਯਾਦ ਕਰਕੇ, ਸੁਕ੍ਰਿਤ ਕਰ ਤੇ ਵੰਡ ਕੇ ਖਾਈ ਚੱਲ ਤੂੰ।
ਸਾਲ ਕਈ ਆਏ ਤੇ ਕਈ ਨੇ ਬੀਤ ਜਾਣੇ, ਰੱਬੀ ਯਾਦ ਵਿੱਚ ਫਰਜ਼ ਨਿਭਾਈ ਚੱਲ ਤੂੰ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਫ਼ੋਨ ਨੰਃ ੬੪੭੭੭੧੪੯੩੨