ਬੰਦੀ ਛੋੜ ਦਿਵਸ
ਬੰਦੀ ਛੋਡ
ਬੰਦੀ ਛੋੜ ਪਿਆ ਦਿਵਸ ਮਨਾਉਨੈ, ਸੋਚ ਵੀ ਉਹਦੀ ਅਪਣਾ ਲੈ।
ਦੋ ਕ੍ਰਿਪਾਨਾਂ ਉਸ ਸੀ ਪਾਈਆਂ, ਤੂੰ ਇਕ ਤਾਂ ਗਲ ਵਿੱਚ ਪਾ ਲੈ।
ਦਿਵਾਲੀ ਦੇ ਦੀਵੇ ਪਿਆ ਜਗਾਉਨੈ, ਬੇਸ਼ਕ ਤੂੰ ਜਗਾ ਲੈ।
ਦੀਵੇ ਜਗਾ ਕੇ ਬਾਹਰ ਰੁਛਨਾਉਨੈ, ਇਹ ਵੀ ਤੂੰ ਰੁਸ਼ਨਾ ਲੈ।
ਅੰਦਰ ਵਾਲਾ ਬੁਝਿਆ ਦੀਵਾ, ਇਹ ਵੀ ਤਾਂ ਜਰ੍ਹਾ ਜਗਾ ਲੈ।
ਕਿਉਂ ਵਾਤਾਵਰਨ ਖਰਾਬ ਪਿਆ ਕਰਨੈ, ਇਸ ਦੇ ਤਾਈਂ ਬਚਾ ਲੈ।
ਬੰਦੀ ਛੋੜ ਪਿਆ ਦਿਵਸ ਮਨਾਉਨੈ, ਸੋਚ ਵੀ ਉਹਦੀ ਅਪਣਾ ਲੈ।
ਦੋ ਕ੍ਰਿਪਾਨਾਂ ਉਸ ਸੀ ਪਾਈਆਂ, ਤੂੰ ਇਕ ਤਾਂ ਗਲ ਵਿੱਚ ਪਾ ਲੈ।
ਨਾਮ ਦਾ ਦੀਵਾ ਬਣਾ ਕੇ ਤੂੰ, ਵਟ ਨਾਮ ਦੀ ਬੱਤੀ ਵਿੱਚ ਪਾ ਲੈ।
ਨਾਮ ਦਾ ਉਸ ਵਿੱਚ ਤੇਲ ਤੂੰ ਪਾ ਕੇ, ਸਭ ਦੁਨੀਆ ਤੂੰ ਰੁਸ਼ਨਾ ਲੈ।
ਕਿਉ ਮਾਇਆ ਐਵੇਂ ਫਜ਼ੂਲ ਦੀ ਖ਼ਰਚੇ, ਇਹਨੂੰ ਅੱਛੇ ਪਾਸੇ ਲਾ ਲੈ।
ਕਿਸੇ ਲੋੜਵੰਦ ਦਾ ਅਪਣਾ ਕੇ ਬੱਚਾ , ਤੂੰ ਉਸ ਦੇ ਤਾਈਂ ਪੜ੍ਹਾਂ ਲੈ।
ਛੱਡ ਪਟਾਕੇ ਤੇ ਮਠਿਆਈਆਂ , ਮੁਲਤਾਨੀ ਤੂੰ ਅਪਣਾ ਮਨ ਸਮਝਾ ਲੈ।
ਬੰਦੀ ਛੋੜ ਪਿਆ ਦਿਵਸ ਮਨਾਉਨੈ, ਸੋਚ ਵੀ ਉਹਦੀ ਅਪਣਾ ਲੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ ੬੪੭੭੭੧੪੯੩੨