ਸੀਸ ਗੁਰੂ ਦੇ ਭੇਟ
ਜੇ ਸੀਸ ਗੁਰੂ ਦੇ ਭੇਟ ਨਾ ਰੱਖੀ,
ਦੱਸ ਹਾਂ ਫਿਰ ਕੀ ਖੱਟ ਲਈ ਖੱਟੀ।
ਜਿਸ ਕੰਮ ਲਈ ਸੀ ਜੱਗ ਤੇ ਆਇਆ,
ਉਸ ਨੂੰ ਭੁੱਲ ਕੇ ਸਮਾਂ ਗਵਾਇਆ।
ਜਿੰਦ ਤੂੰ ਸਾਰੀ ਭਟਕ ਗਵਾ ਲਈ,
ਕਿਉਂ ਨਾ ਧਰਮ ਦੇ ਲੇਖੇ ਲਾ ਲਈ।
ਪਹਿਲਾਂ ਬਚਪਨ ਵਿੱਚ ਗਵਾਇਆ,
ਜਵਾਨੀ ਵਿੱਚ ਹੰਕਾਰ ਹੰਡਾਇਆ।
ਕਿਸੇ ਦਾ ਨਾ ਤੂੰ ਭਲਾ ਕਮਾਇਆ,
ਅਪਣਾ ਸਾਰਾ ਸਮਾਂ ਗਵਾਇਆ।
ਬੁਢੇਪੇ ਵਿੱਚ ਫਿਰ ਕਿਉਂ ਪਛਤਾਇਆ,
ਅਜੇ ਸਮਝ ਤੂੰ ਕਿਸ ਕੰਮ ਆਇਆ।
ਮੁਲਤਾਨੀ ਸੀਸ ਗੁਰੂ ਦੇ ਭੇਟ ਤੂੰ ਰੱਖੀਂ,
ਇਸ ਜੱਗ ਤੋਂ ਫਿਰ ਖੱਟ ਲਈਂ ਖੱਟੀ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ