-
ਕਿਵ ਸਚਿਆਰਾ ਹੋਈਐ
(ਬਲਵਿੰਦਰ ਸਿੰਘ ਮੁਲਤਾਨੀ) ਇਕ ਵਾਰ ਦੀ ਗੱਲ ਹੈ ਕੁਝ ਰੱਬ ਦੇ ਬੰਦੇ ਕਿਤੇ ਬੈਠ ਕੇ ਰੱਬ ਬਾਰੇ ਵਿਚਾਰ ਚਰਚਾ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਵੀ ਹਾਜ਼ਰ ਹੋ ਜਾਂਦੇ ਹਨ। ਸਭ ਨੇ ਸਰਬ ਸੰਮਤੀ ਨਾਲ ਮੰਨ ਲਿਆ ਕਿ ਰੱਬ ਇੱਕ ਹੈ। ਉਹ ਇੱਕ ਸ਼ਕਤੀ ਹੈ ਜੋ ਸੱਚ ਰਾਹੀ ਮਿਲਦੀ ਹੈ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਜਿਸ ਨੂੰ ਵੀ ਪੈਦਾ ਕਰਦਾ ਹੈ ਉਸ ਦੇ ਅੰਦਰ ਆਪ ਵੀ ਵੱਸ ਜਾਂਦਾ ਹੈ, ਨਿਡੱਰ ਹੈ, ਕਿਸੇ ਨਾਲ ਕੋਈ ਦੁਸ਼ਮਣੀ ਨਹੀ ਰੱਖਦਾ, ਉਸਦੀ ਮੂਰਤ ਕਿਸੇ ਸਮੇਂ ਦੀ ਪਾਬੰਧ ਨਹੀਂ ਅਤੇ ਨਾ ਹੀ ਉਹ ਜੰਮਣ ਮਰਨ ਵਿੱਚ ਆਉਂਦਾ ਹੈ, ਉਹ ਸਭ ਤਰ੍ਹਾਂ ਦੀਆਂ ਜੂਨਾਂ ਤੋਂ ਮੁਕਤ ਹੈ। ਉਹ ਗੁਰੂ ਦੀ ਕ੍ਰਿਪਾ ਨਾਲ ਮਿਲਦਾ ਹੈ।…