ਸਾਖੀ ਪੰਜੋਖੜਾ ਦੀ
ਕੀਰਤ ਪੁਰ ਤੋਂ ਦਿੱਲੀ ਜਦ ਪਾਏ ਚਾਲੇ,
ਰਸਤੇ ਵਿੱਚ ਪੰਜੋਖੜਾ ਆਂਵਦਾ ਏ।
ਗੁਰਾਂ ਉੱਥੇ ਸੀ ਇੱਕ ਪੜਾਅ ਕੀਤਾ,
ਲਾਲ ਚੰਦ ਉਥੇ ਪੰਡਤ ਇੱਕ ਆਂਵਦਾ ਏ।
ਮਨ ਅੰਦਰ ਸੀ ਉਹਦੇ ਹੰਕਾਰ ਭਰਿਆ,
ਤਾਂ ਹੀ ਗੁਰੂ ਤੇ ਪ੍ਰਸ਼ਨ ਉਠਾਂਵਦਾ ਉਹ।
ਸ਼ਬਦ ਗੀਤਾ ਚੋਂ ਉਸ ਸੀ ਇੱਕ ਚੁਣਿਆ,
ਅਰਥ ਗੁਰਾਂ ਤੋਂ ਉਸ ਦੇ ਚਾਹਵਦਾ ਉਹ।
ਛੱਜੂ ਇੱਕ ਗਰੀਬ ਉੱਥੇ ਵੱਸਦਾ ਸੀ,
ਗੁਰੂ ਉਸ ਦੇ ਤਾਂਈ ਬੁਲਵਾ ਲੈੰਦੇ।
ਛੜੀ ਮਿਹਰ ਦੀ ਰੱਖ ਉਹਦੇ ਸੀਸ ਉੱਤੇ,
ਅਰਥ ਗੀਤਾ ਦੇ ਉਸ ਤੋਂ ਕਰਵਾ ਲੈੰਦੇ।
ਲਾਲ ਚੰਦ ਦਾ ਹੰਕਾਰ ਸੀ ਦੂਰ ਹੋਇਆ,
ਚਰਨੀਂ ਗੁਰਾਂ ਦੇ ਹੱਥ ਉਹ ਲਾਂਵਦਾ ਏ।
ਗੁਰੂ ਸਿੱਖੀ ਦੀ ਦਾਤ ਉਸ ਬਖ਼ਸ਼ ਦਿੰਦੈ,
ਮੁਲਤਾਨੀ ਇਹੋ ਹੀ ਗੁਰੂ ਤੋਂ ਚਾਹਵਦਾ ਏ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ