ਗੁਰੂ ਹਰਿ ਕ੍ਰਿਸ਼ਨ ਜੀ
ਗੁਣ ਤੇਰੇ ਮੈਂ ਕੀ ਕੀ ਗਾਵਾਂ,
ਚੋਜ ਤੇਰੇ ਤਾਂ ਨਿਆਰੇ ਨੇ।
ਦਿੱਲੀ ਵਿੱਚ ਜਦ ਚੱਲੀ ਬਿਮਾਰੀ,
ਚੇਚਕ ਘੇਰੇ ਸਾਰੇ ਨੇ।
ਕਮਰ ਕੱਸ ਤੂੰ ਖੜ ਗਿਆ ਦਾਤਾ,
ਘਰ ਘਰ ਪਹੁੰਚੇ ਪਿਆਰੇ ਨੇ।
ਬਾਣੀ ਨਾਲ ਤੂੰ ਜੋੜ ਕੇ ਸਭਨਾਂ,
ਰਾਜ਼ੀ ਕੀਤੇ ਸਾਰੇ ਨੇ।
ਪੁੱਟ ਚੁਬੱਚਾ ਪਾਣੀ ਪਾਇਆ,
ਕਰਨ ਇਸ਼ਨਾਨ ਜਿੱਥੇ ਸਾਰੇ ਨੇ।
ਸਭਨਾਂ ਤਾਈ ਅਰੋਗ ਤੂੰ ਕਰਕੇ,
ਕੀਤੇ ਖ਼ੁਦ ਤਿਆਰੇ ਨੇ।
ਅਗਲੀ ਜੋਤ ਜਗਾਈ ਬਕਾਲੇ,
ਕੀਤੇ ਤੁਸਾਂ ਇਸ਼ਾਰੇ ਨੇ।
ਮੁਲਤਾਨੀ ਤੇਰੀ ਕੀ ਸਿਫ਼ਤ ਸੁਨਾਵੇ,
ਚੋਜ ਤੇਰੇ ਤਾਂ ਨਿਆਰੇ ਨੇ।