• Poems

    ਸਾਖੀ ਪੰਜੋਖੜਾ ਦੀ

    ਕੀਰਤ ਪੁਰ ਤੋਂ ਦਿੱਲੀ ਜਦ ਪਾਏ ਚਾਲੇ,ਰਸਤੇ ਵਿੱਚ ਪੰਜੋਖੜਾ ਆਂਵਦਾ ਏ। ਗੁਰਾਂ ਉੱਥੇ ਸੀ ਇੱਕ ਪੜਾਅ ਕੀਤਾ,ਲਾਲ ਚੰਦ ਉਥੇ ਪੰਡਤ ਇੱਕ ਆਂਵਦਾ ਏ। ਮਨ ਅੰਦਰ ਸੀ ਉਹਦੇ ਹੰਕਾਰ ਭਰਿਆ,ਤਾਂ ਹੀ ਗੁਰੂ ਤੇ ਪ੍ਰਸ਼ਨ ਉਠਾਂਵਦਾ ਉਹ। ਸ਼ਬਦ ਗੀਤਾ ਚੋਂ ਉਸ ਸੀ ਇੱਕ ਚੁਣਿਆ,ਅਰਥ ਗੁਰਾਂ ਤੋਂ ਉਸ ਦੇ ਚਾਹਵਦਾ ਉਹ। ਛੱਜੂ ਇੱਕ ਗਰੀਬ ਉੱਥੇ ਵੱਸਦਾ ਸੀ,ਗੁਰੂ ਉਸ ਦੇ ਤਾਂਈ ਬੁਲਵਾ ਲੈੰਦੇ। ਛੜੀ ਮਿਹਰ ਦੀ ਰੱਖ ਉਹਦੇ ਸੀਸ ਉੱਤੇ, ਅਰਥ ਗੀਤਾ ਦੇ ਉਸ ਤੋਂ ਕਰਵਾ ਲੈੰਦੇ। ਲਾਲ ਚੰਦ ਦਾ ਹੰਕਾਰ ਸੀ ਦੂਰ ਹੋਇਆ,ਚਰਨੀਂ ਗੁਰਾਂ ਦੇ ਹੱਥ ਉਹ ਲਾਂਵਦਾ ਏ। ਗੁਰੂ ਸਿੱਖੀ ਦੀ ਦਾਤ ਉਸ ਬਖ਼ਸ਼ ਦਿੰਦੈ,ਮੁਲਤਾਨੀ ਇਹੋ ਹੀ ਗੁਰੂ ਤੋਂ ਚਾਹਵਦਾ ਏ। ਭੁੱਲ ਚੁੱਕ ਲਈ ਮੁਆਫ਼ੀਬਲਵਿੰਦਰ ਸਿੰਘ ਮੁਲਤਾਨੀ

  • Poems

    ਗੁਰੂ ਹਰਿ ਕ੍ਰਿਸ਼ਨ ਜੀ

    ਗੁਣ ਤੇਰੇ ਮੈਂ ਕੀ ਕੀ ਗਾਵਾਂ,ਚੋਜ ਤੇਰੇ ਤਾਂ ਨਿਆਰੇ ਨੇ। ਦਿੱਲੀ ਵਿੱਚ ਜਦ ਚੱਲੀ ਬਿਮਾਰੀ,ਚੇਚਕ ਘੇਰੇ ਸਾਰੇ ਨੇ। ਕਮਰ ਕੱਸ ਤੂੰ ਖੜ ਗਿਆ ਦਾਤਾ,ਘਰ ਘਰ ਪਹੁੰਚੇ ਪਿਆਰੇ ਨੇ। ਬਾਣੀ ਨਾਲ ਤੂੰ ਜੋੜ ਕੇ ਸਭਨਾਂ,ਰਾਜ਼ੀ ਕੀਤੇ ਸਾਰੇ ਨੇ। ਪੁੱਟ ਚੁਬੱਚਾ ਪਾਣੀ ਪਾਇਆ, ਕਰਨ ਇਸ਼ਨਾਨ ਜਿੱਥੇ ਸਾਰੇ ਨੇ। ਸਭਨਾਂ ਤਾਈ ਅਰੋਗ ਤੂੰ ਕਰਕੇ, ਕੀਤੇ ਖ਼ੁਦ ਤਿਆਰੇ ਨੇ। ਅਗਲੀ ਜੋਤ ਜਗਾਈ ਬਕਾਲੇ,ਕੀਤੇ ਤੁਸਾਂ ਇਸ਼ਾਰੇ ਨੇ। ਮੁਲਤਾਨੀ ਤੇਰੀ ਕੀ ਸਿਫ਼ਤ ਸੁਨਾਵੇ,ਚੋਜ ਤੇਰੇ ਤਾਂ ਨਿਆਰੇ ਨੇ।

  • History

    ਭਾਈ ਮਨੀ ਸਿੰਘ ਜੀ

    ਭਾਈ ਮਨੀ ਸਿੰਘ ਜੀ ਦੇ ਜਨਮ ਬਾਰੇ ਵਿਦਵਾਨਾ ਦੇ ਵੱਖ ਵੱਖ ਵਿਚਾਰ ਹਨ। ਕੁਝ ਵਿਦਵਾਨ ਸੁਨਾਮ ਦੇ ਨੇੜੇ ਪਿੰਡ ਕੈਂਬੋਵਾਲ, ੧੦ ਮਾਰਚ ੧੬੪੪ ਈ: ਨੂੰ ਮਾਈ ਦਾਸ ਤੇ ਮਾਤਾ ਮਧੁਰੀ ਬਾਈ ਜੀ ਦੀ ਕੁੱਖੋਂ ਹੋਇਆ ਦੱਸਦੇ ਹਨ। ਮਾਂ-ਪਿਓ ਨੇ ਇਨ੍ਹਾ ਦਾ ਨਾਮ ਮਨੀਆ ਰਖ ਦਿਤਾ।ਭਾਈ ਮਨੀ ਸਿੰਘ ਜੀ ਦੇ ਵਡਿਕੇ ਇਨ੍ਹਾਂ ਦੇ ਦਾਦਾ ਜੀ ਦੇ ਦਾਦਾ ਭਾਈ ਰਾਓ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿਖ ਬਣ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿਚ ਰਹਿਣ ਲਗੇ। ਇਹਨਾ ਦੇ ਦਾਦਾ ਭਾਈ ਬੱਲੂ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ਼ ਦੇ ਜਰਨੈਲ ਰਹਿ ਚੁਕੇ ਸਨ, ਜੋ ਬਹੁਤ ਸੂਰਬੀਰ ਯੋਧਾ ਸੀ। ਭਾਈ ਮਨੀ ਸਿੰਘ, ਕੁਲ ਮਿਲਾ ਕੇ 12  ਭਰਾ…