• History

    ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ

    ਜੇ ਕਰ ਆਪਾ ਥੋੜਾ ਗਹੁ ਨਾਲ ਵਾਚਦੇ ਹਾਂ ਤਾਂ ਸਮਝ ਲੱਗਦੀ ਹੈ ਕਿ ਗੁਰੂ ਸਾਹਿਬ ਨੇ ਜਿਸ ਖਾਲਸੇ ਨੂੰ ਪ੍ਰਮਾਤਮਾ ਦੀ ਮੌਜ ਅਨੁਸਾਰ ੩੦ ਮਾਰਚ ੧੬੯੯ ਦੀ ਵਿਸਾਖੀ ਨੂੰ ਪ੍ਰਗਟ ਕੀਤਾ ਹੈ ਉਹ ਅਸਲ ਵਿੱਚ ਮੌਜੂਦ ਤਾਂ ਪਹਿਲਾ ਹੀ ਸੀ। ਗੁਰੂ ਦਸਮ ਪਾਤਸ਼ਾਹ ਨੇ ਤਾਂ ਸਿਰਫ ਇਸ ਨੂੰ ਤੇਗ ਦੀ ਧਾਰ ਤੇ ਪਰਖ ਕੇ ਪ੍ਰਗਟ ਹੀ ਕੀਤਾ ਹੈ। ਇਸਦੀ ਹੋਂਦ ਬਾਰੇ ਕਬੀਰ ਸਾਹਿਬ ਨੇ ਅਪਣੀ ਬਾਣੀ ਅੰਦਰ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਸ ਤਰ੍ਹਾਂ ਪ੍ਰਭਾਸ਼ਿਤ ਕੀਤਾ ਹੈ “ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ।। ( ਪੰਨਾ- ੬੫੪) ਖਾਲਸਾ ਲਫ਼ਜ਼ ਦੇ ਅਰਥ ਭਾਈ ਕਾਹਨ ਸਿੰਘ ਜੀ ਨਾਭਾ ਨੇ ਜਿੱਥੇ ਬਿਨਾ ਮਿਲਾਵਟ/ ਨਿਰੋਲ ਕੀਤੇ ਹਨ ਉੱਥੇ ਉਨ੍ਹਾਂ…