-
ਮਜ਼ਦੂਰ ਕਿਸਾਨ ਏਕਤਾ
ਪੰਜਾਬੀਓ ਜਿੱਤ ਕੇ ਘਰਾਂ ਨੂੰ ਜਾਇਓ। ਅੱਗੋਂ ਵੋਟਾਂ ਸਮਝ ਕੇ ਪਾਇਓ। ਬਾਬੇ ਨਾਨਕ ਦੀ ਸੋਚ ਅਪਣਾਇਓ। “ਘਾਲਿ ਖਾਇ ਕਿਛੁ ਹਥਹੁ ਦੇਇ” ਨੂੰ ਦੇਖਿਓ ਕਿਤੇ ਭੁੱਲ ਨਾ ਜਾਇਓ। ਭਾਈਚਾਰੇ ਨੂੰ ਖ਼ੂਬ ਵਧਾਇਓ। ਜ਼ਾਤਾਂ ਵਿੱਚ ਫਿਰ ਵੰਡ ਨਾ ਜਾਇਓ। ਜੁਮਲੇਬਾਜ਼ਾਂ ਨੂੰ ਮੂੰਹ ਨਾ ਲਾਇਓ। ਦੇਖਿਓ ਫਿਰ ਨਾ ਧੋਖਾ ਖਾਇਓ। ਜ਼ਮੀਨਾਂ ਬੱਚੀਆਂ ਜ਼ਮੀਰ ਬਚਾਇਓ। ਲੀਡਰ ਧੋਖੇਬਾਜ਼ ਭਜਾਇਓ। ਪੰਜਾਬੀਓ ਉਹੀ ਪੰਜਾਬ ਬਣਾਇਓ। ਸ਼ੇਰੇ-ਏ-ਪੰਜਾਬ ਦਾ ਰਾਜ ਲਿਆਇਓ। ਹਥਹੁ ਛਿੜਕਿਆ ਹੱਥ ਨਹੀਂ ਆਉਣਾ। ਮੁਲਤਾਨੀ ਫਿਰ ਤੋਂ ਪਊ ਪਛਤਾਉਣਾ। ਪੰਜਾਬੀਓ ਜਿੱਤ ਕੇ ਘਰਾਂ ਨੂੰ ਜਾਇਓ। ਅੱਗੋ ਵੋਟਾਂ ਸਮਝ ਕੇ ਪਾਇਓ। ਧੰਨਵਾਦ ਸਾਹਿਤ। ਬਲਵਿੰਦਰ ਸਿੰਘ ਮੁਲਤਾਨੀ। ਬਰੈਂਪਟਨ ਕਨੇਡਾ। ਫ਼ੋਨ – ੬੪੭੭੭੧੪੯੩੨