-
ਬਾਬਾ ਬੁੱਢਾ ਜੀ
ਸਿੱਖ ਇਤਿਹਾਸ ਉਹ ਮਹਾਨ ਇਤਿਹਾਸ ਹੈ ਜਿਸ ਦੇ ਹਰ ਸੁਨਹਿਰੀ ਪੰਨੇ ‘ਤੇ ਗੁਰੂ ਘਰ ਦੇ ਸੇਵਕਾਂ, ਭਗਤਾਂ, ਸੂਰਬੀਰਾਂ ਅਤੇ ਸ਼ਹੀਦਾਂ ਦੇ ਨਾਂ ਦਰਜ ਹਨ। ਜਿਨ੍ਹਾਂ ਨੇ ਸਿਰਫ ਦੇਸ਼, ਕੌਮ ਲਈ ਮਹਾਨ ਸੇਵਾਵਾਂ ਅਤੇ ਕੁਰਬਾਨੀਆਂ ਹੀ ਨਹੀਂ ਕੀਤੀਆਂ, ਸਗੋਂ ਹਊਮੈ, ਮਮਤਾ ਹਰਖ ਸੋਗ ਅਤੇ ਵੈਰੀ ਮਿੱਤਰ ਦੀ ਦਵੈਤਵਾਦੀ ਭਾਵਨਾ ਤੋਂ ਉੱਪਰ ਉੱਠ ਕੇ ਪ੍ਰਭੂ ਨਾਲ ਅਭੇਦ ਹੋ ਗਏ। ਅੱਜ ਜਿਸ ਇਤਿਹਾਸਕ ਮਹਾਪੁਰਸ਼ ਦੇ ਇਤਿਹਾਸ ਨੂੰ ਦੁਹਰਾਉਣ ਜਾ ਰਹੇ ਹਾਂ, ਉਹ ਸਨ ਸ੍ਰੀ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਆਪਣੇ ਜੀਵਨ-ਜੀਣ ਦੀ ਰਚਨਾ ਕਰਕੇ ਆਪਣੀਆਂ ਹੀ ਰੋਸ਼ਨਾਈਆਂ ਕਿਰਨਾਂ ਰਾਹੀਂ ਆਲੇ-ਦੁਆਲੇ ਨੂੰ ਰੁਸ਼ਨਾ ਦਿੱਤਾ। ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ 1506 ਈ. ਨੂੰ ਭਾਈ ਸੁੱਘਾ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ…
-
ਨਵਾਬ ਕਪੂਰ ਸਿੰਘ ਜੀ
ਸੰਨ 1726 ਵਿੱਚ ਭਾਈ ਤਾਰਾ ਸਿੰਘ ‘ਵਾ’ ਦੀ ਸ਼ਹੀਦੀ ਨੇ ਖਾਲਸੇ ਦੇ ਭਵਿੱਖ ਦਾ ਪ੍ਰੋਗਰਾਮ ਉਲੀਕਿਆ। ਸਾਰੇ ਹਾਲਾਤ ਉੱਤੇ ਵਿਚਾਰ ਕਰਨ ਲਈ ਅੰਮ੍ਰਿਤਸਰ ਵਿਖੇ ਖਾਲਸੇ ਦਾ ਇੱਕ ਇਤਿਹਾਸਕ ਇਕੱਠ ਹੋਇਆ ਜਿਸ ਵਿੱਚ ਫੈਸਲਾ ਇਹ ਕੀਤਾ ਗਿਆ ਕਿ ਸਰਕਾਰੀ ਖਜ਼ਾਨੇ, ਹਥਿਆਰ ਤੇ ਸ਼ਾਹੀ ਘੋੜੇ ਆਦਿ ਲੁੱਟੇ ਜਾਣ ਤੇ ਸਰਕਾਰ ਦੇ ਜਬਰ ਦਾ ਮੁਕਾਬਲਾ ਕੀਤਾ ਜਾਵੇ। ਇਸੇ ਸਮੇਂ ਸਿਰਦਾਰ ਕਪੂਰ ਸਿੰਘ ਜੀ ਅੰਮ੍ਰਿਤਸਰ ਪਹੁੰਚ ਕੇ ਸਿਰਦਾਰ ਦਰਬਾਰਾ ਸਿੰਘ ਦੇ ਜੱਥੇ ਵਿੱਚ ਸੇਵਾ ਲਈ ਸ਼ਾਮਲ ਹੋਏ ਸਨ। ਜਦ ਸਿੰਘਾਂ ਨੇ ਅਪਣੇ ਉਲੀਕੇ ਫ਼ੈਸਲਿਆਂ ਨੂੰ ਹਰਕਤ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਤਾ ਤੰਗ ਆ ਕੇ ਜ਼ਕਰੀਆ ਖਾਨ ਨੇ ਸੰਨ 1733 ਵਿੱਚ ਦਿੱਲੀ ਦੇ ਬਾਦਸ਼ਾਹ ਅੱਗੇ ਸਾਰੇ ਹਾਲਾਤ ਬਿਆਨ ਕੀਤੇ ਅਤੇ ਕਿਹਾ ਕਿ ਕੋਈ ਹੋਰ…
-
ਦਰਿ ਮੰਗਨਿ ਭਿਖ ਨ ਪਾਇਦਾ
ਆਸਾ ਕੀ ਵਾਰ ਦੀ ੧੬ਵੀਂ ਪਉੜੀ ਅੰਦਰ ਆਉਂਦਾ ਹੈ “ ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ”।। ਇਸਦਾ ਆਮ ਤੌਰ ਤੇ ਉਚਾਰਨ ਘਾਹੁ ਦੀ ਬਜਾਏ ਘਾਉ ਹੀ ਕੀਤਾ ਜਾਂਦਾ ਹੈ। ਜਦ ਕਿ ਘਾਉ ਦਾ ਅਰਥ ਹੈ ਜ਼ਖ਼ਮ ਅਤੇ ਘਾਹੁ ਦਾ ਅਰਥ ਹੈ ਘਾਹ ( grass)। ਇਸੇ ਤਰ੍ਹਾਂ ਹੀ ਇਸ ਦੇ ਅਰਥ ਆਮ ਤੌਰ ਤੇ ਪੜੇ ਸੁਣੇ ਜਾਂਦੇ ਹਨ ਕਿ ਜੇ ਰੱਬ ਜੀ ਅਪਣੀ ਨਜ਼ਰ ਪੁੱਠੀ ਕਰ ਲੈਣ ਤਾਂ ਉਹ ਰਾਜਿਆ ਨੂੰ ਵੀ ਘਾਹ ਖੁਆ ਦਿੰਦਾ ਹੈ। ਹਾਂ ਇਹ ਅਰਥ ਕਰਕੇ ਸਾਰੀ ਜ਼ੁਮੇਵਾਰੀ ਰੱਬ ਜੀ ਤੇ ਸੁੱਟ ਕੇ ਆਪ ਵਿਹਲੇ ਹੋ ਜਾਈਦਾ ਹੈ ਕਿ ਦੇਖੋ ਜੀ ਰੱਬ ਦੀ ਮਰਜ਼ੀ ਇਸ ਤਰ੍ਹਾਂ ਹੈ ਅਸੀਂ ਕੀ ਕਰ ਸਕਦੇ ਹਾਂ। ਪਰ ਨਹੀਂ ਗੁਰਮਤਿ ਇਹ…