Quiz

ਗੁਰੂ ਤੇਗ ਬਹਾਦਰ ਜੀ ਪ੍ਰਸ਼ਨੋਤਰੀ


ਪ੍ਰ: ੧. ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆਂ ਸੀ?
ਉ: ੧ ਅਪ੍ਰੈਲ ੧੬੨੨ ਈਸਵੀ ਨੂੰ।
੨. ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ ਸੀ?
ਉ: ਅੰਮ੍ਰਿਤਸਰ ਵਿਖੇ।

੩. ਗੁਰੂ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ?
ੳ: ਗੁਰੂ ਹਰਿ ਗੋਬਿੰਦ ਸਾਹਿਬ ਜੀ।

੪. ਗੁਰੂ ਤੇਗ ਬਹਾਦਰ ਜੀ ਕਿੰਨੇ ਭੈਣ ਭਰਾ ਸਨ?
ੳ: ੬ ( ਪੰਜ ਭਰਾ ਤੇ ਇੱਕ ਭੈਣ)

੫. ਗੁਰੂ ਤੇਗ ਬਹਾਦਰ ਜੀ ਦੀ ਭੈਣ ਦਾ ਕੀ ਨਾਮ ਸੀ?
ੳ: ਬੀਬੀ ਵੀਰੋ ਜੀ।

੬. ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਕੀ ਸੀ?
ੳ: ਤਿਆਗ ਮੱਲ।

੭. ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿੰਨੀ ਉਮਰ ਵਿੱਚ ਹੋਇਆਂ ਸੀ?
ੳ: ਤਕਰੀਬਨ ੧੩ ਸਾਲ ਦੀ ਉਮਰੇ।

੮. ਭਾਈ ਲਾਲ ਚੰਦ ਜੀ ਕੌਣ ਸੀ?
ੳ: ਬੀਬੀ ਨਾਨਕੀ ਦੇ ਪਿਤਾ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸਹੁਰਾ ਸਾਹਿਬ।

੯. ਗੁਰੂ ਜੀ ਤਿਆਗ ਮੱਲ ਤੋਂ ਤੇਗ ਬਹਾਦਰ ਕਿਵੇਂ ਬਣੇ ਸਨ?
ੳ: ਗੁਰੂ ਹਰਿ ਗੋਬਿੰਦ ਸਾਹਿਬ ਦੀ ਚੌਥੀ ਜੰਗ ਜੋ ਕਰਤਾਰ ਪੁਰ ਹੋਈ ਉਸ ਵਿੱਚ ਤਿਆਗ ਮੱਲ ਨੇ ਬਹਾਦਰੀ ਤੇ ਚੁਸਤੀ ਨਾਲ ਜੋ ਤੇਗ ਚਲਾਈ ਉਸੇ ਤੋਂ ਖੁਸ਼ ਹੋ ਕੇ ਗੁਰੂ ਹਰਿ ਗੋਬਿੰਦ ਸਾਹਿਬ ਨੇ ਇਨ੍ਹਾਂ ਦਾ ਨਾ ਤੇਗ ਬਹਾਦਰ ਰੱਖ ਦਿੱਤਾ।

੧੦. ਗੁਰੂ ਹਰਿ ਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤੇਗ ਬਹਾਦਰ ਜੀ ਅਪਣੇ ਨਾਲ ਬਕਾਲੇ ਕਿਸ ਨੂੰ ਲੈ ਕੇ ਗਏ ਸਨ?
ੳ: ਅਪਣੀ ਮਾਤਾ ਬੀਬੀ ਨਾਨਕੀ ਜੀ ਅਤੇ ਸੁਪੱਤਨੀ ਮਾਤਾ ਗੁਜਰੀ ਜੀ ਨੂੰ।

੧੧. ਰਵਾਇਤੀ ਇਤਿਹਾਸ ਮੁਤਾਬਿਕ ਤੇਗ ਬਹਾਦਰ ਜੀ ਬਾਬੇ ਬਕਾਲੇ ੨੦-੨੧ ਸਾਲ ਭੋਰੇ ਵਿੱਚ ਹੀ ਰਹੇ ਸਨ। ਕੀ ਇਹ ਸਹੀ ਹੈ?
ਉ: ਨਹੀ ਜੀ।

੧੨. ਗੁਰੂ ਸਾਹਿਬ ਦੀ ਭੋਰੇ ਵਾਲੀ ਗੱਲ ਨੂੰ ਕਿਸ ਆਧਾਰ ਤੇ ਗਲਤ ਕਹਿ ਸਕਦੇ ਹਾਂ?
ੳ: ਗੁਰੂ ਕੀਆ ਸਾਖੀਆਂ ਅਨੁਸਾਰ ਗੁਰੂ ਤੇਗ ਬਹਾਦਰ ਜੀ ਇੰਨ੍ਹਾਂ ਸਮਿਆਂ ਵਿੱਚ ਉਹ ਵੱਖ ਪ੍ਰਚਾਰ ਦੌਰਿਆਂ ਤੇ ਵੀ ਰਹੇ ਸਨ।

੧੩. ਕੀ ਗੁਰਬਾਣੀ ਭੋਰੇ ਵਿੱਚ ਬੈਠ ਕੇ ਜਾਂ ਜੰਗਲ਼ਾ ਵਿੱਚ ਜਾ ਕੇ ਤਪੱਸਿਆ ਕਰਨ ਨੂੰ ਮਾਨਤਾ ਦਿੰਦੀ ਹੈ?
ੳ: ਨਹੀਂ ਜੀ।

੧੪. ਜਦ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਦੌਰਿਆਂ ਲਈ ਨਿਕਲੇ ਤਾਂ ਉਨ੍ਹਾਂ ਅਪਣੀ ਮਾਤਾ ਅਤੇ ਪਤਨੀ ਨੂੰ ਕਿੱਥੇ ਛੱਡਿਆਂ ਸੀ?
ੳ: ਇਹ ਦੋਨੋ ਹੀ ਗੁਰੂ ਜੀ ਦੇ ਨਾਲ ਹੀ ਸਨ ਬਲਕਿ ਉਨ੍ਹਾਂ ਦਾ ਸਾਲਾ ਕ੍ਰਿਪਾਲ ਚੰਦ ਵੀ ਨਾਲ ਸੀ।

੧੫. ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਕਿਸ ਗੁਰੂ ਨੇ ਬਖ਼ਸ਼ੀ ਸੀ? ਉਨ੍ਹਾਂ ਦੇ ਪਿਤਾ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ, ਉਨ੍ਹਾਂ ਦੇ ਭਤੀਜੇ ਗੁਰੂ ਹਰਿ ਰਾਏ ਸਾਹਿਬ ਨੇ ਜਾਂ ਪੋਤਰੇ ਗੁਰੂ ਹਰਿ ਕ੍ਰਿਸ਼ਨ ਨਹੀਂ ਨੇ?
ੳ: ਪੋਤਰੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ।

੧੬. ਗੁਰੂ ਹਰਿ ਕ੍ਰਿਸ਼ਨ ਨੇ ਅੱਗੇ ਗੁਰਿਆਈ ਬਖਸ਼ਿਸ਼ ਕਿਸ ਤਰ੍ਹਾਂ ਕੀਤੀ ਸੀ?
ੳ: ਗੁਰੂ ਜੀ ਨੇ ਸਿਰਫ ਸੰਕੇਤ ਕੀਤਾ ਸੀ “ ਬਾਬਾ ਬਕਾਲੇ”

੧੭. ਕਿਸ ਸਿੱਖ ਨੇ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਸੀ?
ੳ: ਭਾਈ ਮੱਖਣ ਸ਼ਾਹ ਲੁਬਾਣੇ ਨੇ।

੧੮. ਮੱਖਣ ਸ਼ਾਹ ਲੁਬਾਣੇ ਦਾ ਜਦ ਜਹਾਜ਼ ਤੁਫ਼ਾਨ ਕਾਰਨ ਡੋਲ ਰਿਹਾ ਸੀ ਤਾਂ ਉਸ ਨੇ ਕੀ ਅਰਦਾਸ ਕੀਤੀ ਸੀ?
ੳ: ਮੱਖਣ ਸ਼ਾਹ ਲੁਬਾਣੇ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਕੋਲ ਗੁਰੂ ਦਸਵੰਧ ੫੦੦ ਮੋਹਰ ਆਪ ਦੀ ਇਮਾਨਤ ਪਈ ਹੈ ਅਗਰ ਬੇੜਾ ਕਿਨਾਰੇ ਲੱਗ ਜਾਏ ਤਾਂ ਮੈਂ ਆਪਣੇ ਸਿਰੋਂ ਇਹ ਕਰਜਾ ( ਦਸਵੰਧ) ਸਭ ਤੋਂ ਪਹਿਲਾਂ ਉਤਾਰਾਂਗਾ।

੧੯. ਮੱਖਣ ਸ਼ਾਹ ਲੁਬਾਣਾ ਬਕਾਲੇ ਦੀ ਧਰਤੀ ਤੇ ਪਹੁੰਚ ਕੇ ਕੀ ਵੇਖਦਾ ਹੈ?
ੳ: ਮੱਖਣ ਸ਼ਾਹ ਉੱਥੇ ੨੨ ਗੁਰੂ ਬਣੇ ਵੇਖਦਾ ਹੈ ਤੇ ਹੈਰਾਨ ਰਹਿ ਜਾਂਦਾ ਹੈ।

੨੦. ਮੱਖਣ ਸ਼ਾਹ ਲੁਬਾਣਾ ਫਿਰ ਗੁਰੂ ਦੀ ਪਹਿਚਾਣ ਕਿਵੇਂ ਕਰਦਾ ਹੈ?
ੳ: ਮੱਖਣ ਸ਼ਾਹ ਗੁਰੂ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਆਪ ਹੀ ਕੋਈ ਰਸਤਾ ਦਿਖਾਉ ਤਾਂ ਉਸ ਨੂੰ ਵਿਚਾਰ ਆਇਆ ਕਿ ੨-੨ ਮੋਹਰਾ ਰੱਖਦਾ ਹਾਂ ਜੋ ਸੱਚਾ ਗੁਰੂ ਹੋਵੇਗਾ ਉਹ ਆਪੇ ਹੀ ਮੰਗ ਲਏ ਗਾ। ਜਦ ਸਾਰੇ ਪਰਖੇ ਗਏ ਤਾਂ ਅਖੀਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸਿਖਾ ਦਸਵੰਧ ਸਿਰਫ ੨ ਮੋਹਰਾਂ? ਇਹ ਸੁਣਦੇ ਹੀ ਮੱਖਣ ਸ਼ਾਹ ਨੇ ਕੋਠੇ ਚੜ੍ਹ ਕੇ ਪਲੂ ਫੇਰ ਦਿੱਤਾ “ ਸਾਚਾ ਗੁਰ ਲਾਧੋ ਰੇ”।

੨੧. ਜਦ ਮੱਖਣ ਸ਼ਾਹ ਲੁਬਾਣੇ ਨੇ ਢੰਡੋਰਾ ਫੇਰਿਆ ਉਸ ਸਮੇਂ ਗੁਰੂ ਜੀ ਦੀ ਕੀ ਉਮਰ ਸੀ?
ੳ: ਲਗਭਗ ੪੩ ਸਾਲ।

੨੨. ਗੁਰੂ ਸਾਹਿਬ ਉੱਪਰ ਗੋਲੀ ਕਿਸ ਨੇ ਚਲਾਈ ਸੀ?
ੳ: ਸ਼ੀਹੇ ਮਸੰਦ ਨੇ।

੨੩. ਸ਼ੀਹੇ ਮਸੰਦ ਨੇ ਕਿਸ ਦੇ ਕਹਿਣ ਤੇ ਗੋਲੀ ਚਲਾਈ ਸੀ?
ੳ: ਧੀਰ ਮੱਲ ਦੇ ਕਹਿਣ ਤੇ।

੨੪. ਮੱਖਣ ਸ਼ਾਹ ਤੇ ਬਾਕੀ ਸਿੱਖਾਂ ਨੇ ਧੀਰ ਮਲ ਨਾਲ ਕਿਸ ਤਰ੍ਹਾ ਦਾ ਵਿਵਹਾਰ ਕੀਤਾ ਸੀ?
ੳ: ਉਨ੍ਹਾਂ ਉਸ ਦਾ ਸਭ ਕੁਝ ਲੁੱਟ ਲਿਆ ਅਤੇ ਬੀੜ ਵੀ ਖੋਹ ਲਈ ਸੀ।

੨੫. ਜਦ ਗੁਰੂ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਤਾਂ ਉੱਥੋਂ ਦੇ ਪੁਜਾਰੀਆ ਨੇ ਗੁਰੂ ਸਾਹਿਬ ਦਾ ਸੁਆਗਤ ਕਿਸ ਤਰ੍ਹਾਂ ਕੀਤਾ ਸੀ?
ੳ: ਉਨ੍ਹਾਂ ਦਰਵਾਜ਼ੇ ਬੰਦ ਕਰ ਲਏ ਸਨ।

੨੬. ਔਰੰਗਜੇਬ ਹਿੰਦੂਆਂ ਉੱਪਰ ਅੱਤਿਆਚਾਰ ਕਿਉਂ ਕਰਦਾ ਸੀ?
ੳ: ਕਿਉਂਕਿ ਉਹ ਸਭ ਨੂੰ ਹੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ।

੨੭. ਔਰੰਗਜੇਬ ਨੇ ਹਿੰਦੂਆ ਉੱਪਰ ਅੱਤਿਆਚਾਰ ਕਰਨ ਲਈ ਸਭ ਤੋਂ ਪਹਿਲਾ ਕਸ਼ਮੀਰ ਹੀ ਕਿਉਂ ਚੁਣਿਆ ਸੀ?
ੳ: ਕਿਉਂਕਿ ਉਸ ਦਾ ਵਿਚਾਰ ਸੀ ਕਿ ਕਸ਼ਮੀਰ ਵਿੱਚ ਹੀ ਹਿੰਦੂ ਵਿਦਵਾਨ ਸਭ ਤੋਂ ਜ਼ਿਆਦਾ ਹਨ। ਅਗਰ ਇਹ ਮੁਸਲਮਾਨ ਬਣ ਗਏ ਤਾਂ ਬਾਕੀ ਆਪੇ ਹੀ ਬਣ ਜਾਣੇ ਹਨ।

੨੮. ਜੋ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਫ਼ਰਿਆਦ ਲੈ ਆਏ ਸਨ ਉਨ੍ਹਾਂ ਦਾ ਮੁਖੀਆ ਕੌਣ ਸੀ?
ੳ: ਪੰਡਤ ਕ੍ਰਿਪਾ ਰਾਮ।

੨੯. ਜਦ ਬਾਲ ਗੋਬਿੰਦ ਰਾਏ ਨੇ ਦਰਬਾਰ ਵਿੱਚ ਕਸ਼ਮੀਰੀ ਪੰਡਤ ਅਤੇ ਸੰਨਾਟੇ ਦਾ ਕਾਰਣ ਗੁਰੂ ਜੀ ਤੋਂ ਪੁੱਛਿਆਂ ਤਾਂ ਗੁਰੂ ਜੀ ਨੇ ਕੀ ਉਤਰ ਦਿੱਤਾ ਸੀ?
ੳ: ਗੁਰੂ ਜੀ ਨੇ ਕਿਹਾ ਇਨ੍ਹਾਂ ਦਾ ਧਰਮ ਖ਼ਤਰੇ ਵਿੱਚ ਹੈ ਜਿਸ ਲਈ ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਚਾਹੀਦੀ ਹੈ।

੩੦. ਗੁਰੂ ਜੀ ਦਾ ਉਤਰ ਸੁਣ ਕੇ ਬਾਲ ਗੋਬਿੰਦ ਰਾਏ ਨੇ ਕਿਸ ਮਹਾਨ ਪੁਰਖ ਦਾ ਨਾਮ ਤਜਵੀਜ਼ ਕੀਤਾ ਸੀ?
ੳ: ਅਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ।

੩੧. ਜਦ ਕਸ਼ਮੀਰੀ ਪੰਡਤ ਫ਼ਰਿਆਦੀ ਹੋਏ ਉਸ ਸਮੇਂ ਗੋਬਿਦ ਰਾਏ ਦੀ ਕੀ ਉਮਰ ਸੀ?
ੳ: ੯ ਸਾਲ।

੩੨. ਪੰਡਤਾਂ ਦੀ ਫ਼ਰਿਆਦ ਅਤੇ ਪੁੱਤਰ ਦਾ ਜੁਆਬ ਸੁਣ ਕੇ ਗੁਰੂ ਸਾਹਿਬ ਨੇ ਕੀ ਫੈਸਲਾ ਲਿਆ ਸੀ?
ੳ: ਗੁਰੂ ਸਾਹਿਬ ਨੇ ਕਿਹਾ ਔਰੰਗਜੇਬ ਨੂੰ ਸੁਨੇਹਾ ਭੇਜ ਦਿਉ ਕਿ ਅਗਰ ਸਾਡਾ ਗੁਰੂ ਤੇਗ ਬਹਾਦਰ ਮੁਸਲਮਾਨ ਬਣ ਗਿਆ ਤਾਂ ਅਸੀਂ ਸਾਰੇ ਮੁਸਲਮਾਨ ਬਣਨ ਲਈ ਤਿਆਰ ਹਾਂ।

੩੩. ਗੁਰੂ ਤੇਗ ਬਹਾਦਰ ਜੀ ਅਨੰਦਪੁਰ ਦੀਆ ਸੰਗਤਾਂ ਤੋਂ ਅੰਤਮ ਵਿਦਾਇਗੀ ਕਦੋਂ ਲੈਂਦੇ ਹਨ?
ੳ: ਸੰਮਤ ੧੭੩੦ ਮੁਤਾਬਿਕ ੧੬੭੩ ਈਸਵੀ ਨੂੰ।

੩੪. ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਕਿੱਥੋਂ ਹੁੰਦੀ ਹੈ?
ੳ: ਆਗਰਾ ਤੋਂ।

੩੫. ਗੁਰੂ ਸਾਹਿਬ ਦੀ ਜਾਨ ਬਖ਼ਸ਼ਣ ਲਈ ਬਾਦਸ਼ਾਹ ਕੀ ਕੀ ਸ਼ਰਤਾਂ ਰੱਖੀਆਂ ਸਨ?
ੳ: ੧. ਮੁਸਲਮਾਨ ਬਣ ਜਾਣ ੨. ਕਰਾਮਾਤ ਵਿਖਾਉਣ। ੩. ਸੀਸ ਕਟਵਾਉਣ ਲਈ ਤਿਆਰ ਹੋ ਜਾਣ।

੩੬. ਗੁਰੂ ਸਾਹਿਬ ਨੇ ਬਾਦਸ਼ਾਹ ਵੱਲੋਂ ਤਜਵੀਜ਼ ਕੀਤੀ ਕਿਹੜੀ ਸ਼ਰਤ ਕਬੂਲ ਕੀਤੀ ਸੀ?
ੳ: ਤੀਜੀ, ਸੀਸ ਕਤਲ ਕਰਵਾਉਣ ਵਾਲੀ।

੩੭. ਗੁਰੂ ਜੀ ਦੇ ਸੀਸ ਤੇ ਤਲਵਾਰ ਕਿਸ ਜੱਲਾਦ ਨੇ ਚਲਾਈ ਸੀ?
ੳ: ਸੱਈਅਦ ਜਲਾਲ ਦੀਨ ਨੇ।

੩੮. ਗੁਰੂ ਤੇਗ ਬਹਾਦਰ ਜੀ ਨੂੰ ਕੱਦ ਸ਼ਹੀਦ ਕੀਤਾ ਗਿਆ ਸੀ?
ਸੰਨ ੧੬੭੫ ਈਸਵੀ ਨੂੰ।

੩੯. ਗੁਰੂ ਜੀ ਦਾ ਸੀਸ ਲੈ ਆਨੰਦਪੁਰ ਸਾਹਿਬ ਕਿਹੜਾ ਸਿੱਖ ਆਇਆ ਸੀ?
ੳ: ਭਾਈ ਜੈਤਾ ਜੀ ( ਜੀਵਨ ਸਿੰਘ)

੪੦. ਗੁਰੂ ਜੀ ਦੇ ਧੜ ਦਾ ਸਸਕਾਰ ਕਿਸ ਨੇ ਅਤੇ ਕਿਵੇਂ ਕੀਤਾ ਸੀ?
ੳ: ਭਾਈ ਲਖੀ ਸ਼ਾਹ ਵਣਜਾਰੇ ਨੇ ਅਪਣੇ ਘਰ ਨੂੰ ਅੱਗ ਲਾ ਕੇ।

Leave a Reply

Your email address will not be published. Required fields are marked *