conversation,  Quiz

ਗੁਰੂ ਅੰਗਦ ਦੇਵ ਜੀ ( Quiz)

1.ਗੁਰੂ ਅੰਗਦ ਦੇਵ ਜੀ ਨੇ ਸਿੱਖ ਪੰਥ ਦੀ ਅਗਵਾਈ ਕਦੋਂ ਤੋਂ ਕਦੋਂ ਤੱਕ ਕੀਤੀ।
1539 ਈ. ਤੋਂ ਲੈ ਕੇ 1552 ਈ ਤੱਕ

2.ਉਸ ਸਮੇ ਭਾਰਤ ਦਾ ਬਾਦਸ਼ਾਹ ਕੌਣ ਸੀ।
ਹਮਾਯੂੰ

3.ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਾਆ
ਮਤੇ ਦੀ ਸਰਾਂ , ਜਿਲਾ ਫਿਰੋਜਪੁਰ

4.ਗੁਰੂ ਜੇ ਦੇ ਮਾਤਾ ਪਿਤਾ ਦਾ ਨਾਂ ਕੀ ਸੀ।
ਬਾਬਾ ਫੇਰੂ ਮਲ ਤੇ ਮਾਤਾ ਦਇਆ

5.ਜਦੋਂ ਬਾਬਰ ਨੇ ਮਤੇ ਦੀ ਸਰਾ ਬਰਬਾਦ ਕਰ ਦਿੱਤੀ, ਬਾਬਾ ਫੇਰੂ ਮਲ ਜੀ ਆਪਣੇ ਪਰਿਵਾਰ ਨੂੰ ਕਿੱਥੇ ਲੈ ਕਿ ਗਏ।
ਪਿੰਡ ਹਰੀਕੇ ਤੇ ਫਿਰ ਖਡੂਰ ਸਾਹਿਬ ਆ ਵਸੇ

6.ਗੁਰੂ ਜੀ ਦਾ ਵਿਆਹ ਕਿਸ ਨਾਲ ਅਤੇ ਕਦੋਂ ਹੋਇਆਂ।
15 ਸਾਲ ਦੀ ਉਮਰ ਵਿਚ 1519 ਈ ਵਿਚ ਮਾਤਾ ਖੀਵੀ, ਸਪੁੱਤਰੀ ਦੇਵੀ ਚੰਦ ਪਿੰਡ ਸੰਘਰ ਨੇੜੇ ਖਡੂਰ ਵਿਖੇ ਹੋਇਆ

7. ਗੁਰੂ ਜੀ ਦੇ ਕਿੰਨੇ ਬੱਚੇ ਸਨ।
ਦੋ ਪੁਤਰ ਦਾਸੂ ਤੇ ਦਾਤੂ ਜੀ ਤੇ ਦੋ ਧੀਆਂ, ਬੀਬੀ ਅਨੋਖੀ ਤੇ ਬੀਬੀ ਅਮਰੋ ਜੀ

8.ਬਾਬਾ ਫੇਰੂ ਮੱਲ ਜੀ ਕਦੋਂ ਚੜ੍ਹਾਈ ਕੀਤੀ ਸੀ?
1526 ਈ.

9.ਭਾਈ ਲਹਿਣਾ ਜੀ ਨੇ ਯਾਤਰਾ ਦੌਰਾਨ ਕਿਸ ਤੋਂ ਬਾਣੀ ਸੁਣੀ।
ਭਾਈ ਜੋਧਾ ਜੀ

10. ਗੁਰੂ ਨਾਨਕ ਦੇਵ ਆਪਣੇ ਚਾਰ ਪ੍ਰਚਾਰ ਦੌਰੇ ਕਰਨ ਤੋਂ ਬਾਦ ਕਿੱਥੇ ਠਹਿਰੇ ਸਨ?
ਕਰਤਾਰ ਪੁਰ

11. ਕੀ ਗੁਰੂ ਨਾਨਕ ਸਾਹਿਬ ਜੀ ਖ਼ੁਦ ਭਾਈ ਲਹਿਣਾ ਜੀ ਦੇ ਘੋੜੇ ਦੀ ਲਗਾਮ ਪਕੜ ਕੇ ਲਿਆਏ ਸਨ?
ਹਾਂ ਜੀ।

12. ਕੀ ਭਾਈ ਲਹਿਣਾ ਜੀ ਗੁਰੂ ਜੀ ਦੇ ਵਿਚਾਰ ਸੁਣ ਕੇ ਕਰਤਾਰ ਪੁਰ ਹੀ ਰਹਿ ਗਏ ਸਨ?
ਹਾਂ ਜੀ।

13. ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਚਿਕੜ ਵਾਲੀ ਪੰਡ ਕਿਉਂ ਚੁਕਵਾਈ ਸੀ?
ਕਿਉਂਕਿ ਗੁਰੂ ਸਾਹਿਬ ਉਂਨਾਂ ਦਾ ਇਮਤਿਹਾਨ ਲੈ ਰਹੇ ਸਨ ਕਿ ਉਹ ਗੁਰੂ ਹੁਕਮ ਮਨ ਕਰਕੇ ਕਮਾਉਂਦੇ ਹਨ ਜਾਂ ਨਹੀਂ।

14. ਭਾਈ ਲਹਿਣਾ ਜੀ ਨੇ ਕਰਤਾਰ ਪੁਰ ਕਿੰਨੇ ਸਾਲ ਸੇਵਾ ਕੀਤੀ ਸੀ?
7 ਵਰੇ (1532 – 1539 )

15. ਭਾਈ ਲਹਿਣਾ ਜੀ ਕਿਹੜੀ ਸੇਵਾ ਕਰਦੇ ਸੀ?
ਸਾਰਾ ਦਿਨ ਸੰਗਤਾਂ ਦੀ ਸੇਵਾ , ਖੇਤੀ ਬਾੜੀ ਦਾ ਕੰਮ ਕਰਦੇ ,ਤੇ ਗੁਰੂ ਸਾਹਿਬ ਦੇ ਹਰ ਅਗਲੇ ਹੁਕਮ ਦੀ ਬਿਨਾ ਕਿਸੇ ਕਿੰਤੂ ਪਰੰਤੂ ਤੋਂ ,ਤਿਆਰ -ਬਰ ਤਿਆਰ ਰਹਿੰਦੇ ਸਨ?

16. ਗੁਰੂ ਜੀ ਨੇ ਭਾਈ ਲਹਿਣਾ ਜੀ ਦੀਆ ਜੋ ਪ੍ਰਖਿਆਵਾਂ ਲਈਆ ਸਨ, ਕੋਈ ਤਿੰਨ ਦਾ ਜ਼ਿਕਰ ਕਰੋ?
ਖਾਹ ਦੀ ਪੰਡ ਚੁਕਣੀ , ਚਿਕੜ ਵਿਚੋਂ ਕਟੋਰਾ ਕਢਣਾ ,ਮੋਈ ਹੋਈ ਚੂਹੀ ਧਰਮਸਾਲ ਤੋਂ ਬਾਹਰ ਸੁਟਣੀ।

17. ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਿਆਿਈ ਸੌਂਪਦੇ ਸਮੇਂ ਕੀ ਕਿਹਾ?
ਉਨਾਂ ਨੂੰ ਆਪਣੇ ਅੰਗ ਲਗਾਕੇ ਨਾਮ ਅੰਗਦ ਰਖ ਦਿੱਤਾ?

18. ਗੁਰੂ ਨਾਨਕ ਜੀ ਦੇ ਪੁੱਤਰਾਂ ਨੇ ਭਾਈ ਲਹਿਣਾ ਜੀ ਨੂੰ ਗੁਰਿਆਿਈ ਮਿਲਣ ਤੇ ਕੀ ਵਿਵਹਾਰ ਕੀਤਾ?
ਗੁਰੂ ਅੰਗਦ ਸਾਹਿਬ ਵੱਲ ਪਿਠ ਕਰ ਲਈ

19. ਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਿਆਈ ਸੌਂਪ ਕੇ ਕਿੱਥੇ ਜਾਣ ਨੂੰ ਕਹਿਆ ਸੀ?
ਖਡੂਰ ਸਾਹਿਬ

20. ਗੁਰੂ ਅੰਗਦ ਦੇਵ ਜੀ ਗੁਰਿਆਿਈ ਤੋਂ ਬਾਦ ਪਹਿਲਾ ਕਿੱਥੇ ਗਏ ਸਨ?
ਪਿੰਡ ਸੰਘਰ ਜਿਥੇ ਉਨਾਂ ਦੀ ਭੂਆ ਰਹਿੰਦੀ ਸੀ ,ਮਾਤਾ ਭਿਰਾਈ ਦੇ ਘਰ ਜਾ ਠਹਿਰੇ ਸੀ।

21. ਗੁਰੂ ਅੰਗਦ ਦੇਵ ਜੀ ਨੇ ਪਿੰਡ ਛੱਡ ਕਿ ਲਾਗਲੇ ਪਿੰਡ ਖਾਨ ਰਜਾਏ ਦੀ ਜੂਹ ਤੇ ਡੇਰਾ ਕਿਉਂ ਲਾਇਆ ਸੀ?
ਕਿਉਂਕਿ ਤਪੇ ਨੇ ਲੋਕਾਂ ਵਿਚ ਫੈਲਾ ਦਿਤਾ ਕਿ ਤੁਸੀਂ ਇਕ ਗ੍ਰਹਿਸਤੀ ਨੂੰ ਗੁਰੂ ਮੰਨਿਆ ਹੈ ਇਸ ਕਰਕੇ ਦੇਵੀ ਦੇਵਤਿਆਂ ਦੀ ਕਰੋਪੀ ਕਾਰਣ ਮੀਹ ਨਹੀ ਪੈ ਰਿਹਾ।

22. ਜਦ ਗੁਰੂ ਅੰਗਦ ਦੇਵ ਜੀ ਨੂੰ ਪਤਾ ਲੱਗਾ ਕਿ ਪਿੰਡ ਵਾਲਿਆ ਨੇ ਤਪੇ ਨਾਲ ਚੰਗਾ ਸਲੂਕ ਨਹੀਂ ਕੀਤਾ ਤਾਂ ਫਿਰ ਗੁਰੂ ਜੀ ਨੇ ਉਨ੍ਹਾਂ ਨੂੰ ਕੀ ਸਿੱਖਿਆ ਦਿੱਤੀ?
ਸਜਾ ਦੇਣੀ ਹੰਕਾਰ ਦੀ ਉਪਜ ਹੈ ਜੋ ਗੁਰੂ ਘਰ ਵਿਚ ਨਹੀਂ ਸੋਭਦੀ।

23. ਗੁਰੂ ਅੰਗਦ ਸਾਹਿਬ ਦੇ ਸਮੇਂ ਲੰਗਰ ਦਾ ਨਿਗਰਾਨ ਕੌਣ ਸੀ?
ਮਾਤਾ ਖੀਵੀ ਜੀ।

24. ਇਹ ਕਿਵੇਂ ਪਤਾ ਚੱਲਿਆਂ ਕਿ ਗੁਰੂ ਅੰਗਦ ਜੀ ਦੇ ਸਮੇਂ ਲੰਗਰ ਦੇ ਨਿਗਰਾਨ ਉਨ੍ਹਾਂ ਦੀ ਧਰਮ ਪਤਨੀ ਮਾਤਾ ਖੀਵੀ ਜੀ ਸਨ?
ਭਾਈ ਸੱਤਾ ਬਲਵੰਡ ਜੀ ਦੀ ਲਿਖੀ ਵਾਰ ਤੋਂ ਜੋ ਗੁਰੂ ਗ੍ਰੰਥ ਸਾਹਿ ਵਿੱਚ ਦਰਜ ਹੈ।

25.ਜਦ ਸੱਤਾ ਬਲਵੰਡ ਹੰਕਾਰ ਵਿੱਚ ਆ ਕੇ ਨਰਾਜ਼ ਹੋ ਗਏ ਤਾਂ ਫਿਰ ਉਹ ਵਾਪਸ ਕਿਉਂ ਆ ਗਏ ਸਨ?
ਕਿਉਂਕਿ ਜਦ ਉਨ੍ਹਾਂ ਤਾਈ ਕਿਸੇ ਨੇ ਮੂੰਹ ਨਾ ਲਾਇਆ ਅਤੇ ਉਹ ਅੰਨ-ਪਾਣੀ ਤਾਈ ਤਰਸ ਗਏ ਤਾਂ ਫਿਰ ਗੁਰੂ ਦੀ ਸ਼ਰਨ ਵਿਚ ਆਕੇ ਉਨ੍ਹਾਂ ਮਾਫ਼ੀ ਮੰਗੀ ਲਈ ਸੀ।

26.ਗੁਰੂ ਅੰਗਦ ਦੇਵ ਜੀ ਨੇ ਆਪਣੇ ਬੱਚਿਆਂ ਨੂੰ ਕੀ ਸਿਖਾਇਆ ਸੀ?
ਆਪਣਾ ਗੁਜਾਰਾ ਦੁਕਾਨਦਾਰੀ ਜਾ ਕਾਸ਼ਤਗ਼ਰੀ ਵਿਚੋਂ ਹੀ ਕਰਨਾ ਹੈ।

27.ਗੁਰੂ ਜੀ ਨੇ ਪ੍ਰਚਾਰ ਦੌਰਿਆਂ ਦੇ ਦੋਰਾਨ ਜੋ ਭਗਤਾਂ ਦੀ ਬਾਣੀ ਇਕਠੀ ਕੀਤੀ , ਆਪਣੀ ਬਾਣੀ ਰਚੀ ਕੀ ਉਸਨੂੰ ਪੋਥੀ ਵਿਚ ਦਰਜ ਕਰ ਲਿਆ ਸੀ?
ਹਾਂ ਜੀ

28.ਗੁਰੂ ਅੰਗਦ ਦੇਵ ਜੀ ਕਦੋਂ ਜੋਤੀ ਜੋਤ ਸਮਾਇ।
29 ਮਾਰਚ ,1552

29.ਗੁਰੂ ਅੰਗਦ ਸਹਿਬ ਨੇ ਕਿਨ੍ਹੇ ਸਲੋਕ ਰਚੇ ਰਚੇ ਹਨ?
63

30.ਉਹ ਸਲੋਕਾਂ ਦਾ ਕੀ ਵਿਸਤਾਰ ਹੈ?
15 ਸਲੋਕ ਆਸਾ ਦੀ ਵਾਰ , 12 ਵਾਰ ਮਾਝ , 11 ਵਾਰ ਸੂਹੀ , 9 ਵਾਰ ਸਾਰੰਗ ਤੇ 16 ਹੋਰ ਰਾਗਾਂ ਵਿਚ ਦਰਜ ਹਨ।

31. ਗੁਰੂ ਅੰਗਦ ਸਾਹਿਬ ਜੀ ਨੇ ਹੋਰ ਕੀ ਭਲਾਈ ਦੇ ਕਾਰਜ ਕੀਤੇ ਸਨ?
ਬੱਚਿਆ ਨੂੰ ਗੁਰਮੁਖੀ ਪੜਾਉਂਦੇ ਅਤੇ ਸਰੀਰ ਨੂੰ ਤਾਕਤਵਰ ਬਣਾਉਣ ਲਈ ਮੱਲ ਅਖਾੜੇ ਸਜਾਉਂਦੇ ਸਨ।

32. ਗੁਰੂ ਅੰਗਦ ਸਾਹਿਬ ਨੇ ਅਗਾਂਹ ਗੁਰਿਆਈ ਕਿਸ ਨੂੰ ਦਿੱਤੀ ਸੀ?
ਗੁਰੂ ਅਮਰਦਾਸ ਜੀ ਨੂੰ

Leave a Reply

Your email address will not be published. Required fields are marked *