Quiz

ਗੁਰੂ ਅਰਜਨ ਦੇਵ ਜੀ (quiz)

1.ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?
15 ਅਪ੍ਰੈਲ 1563 ਈ ਦੇ ਵਿੱਚ

2. ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ?
ਗੋਇੰਦਵਾਲ ਸਾਹਿਬ ਵਿਖੇ

3. ਆਪ ਜੀ ਦੇ ਮਾਤਾ/ਪਿਤਾ ਕੌਣ ਸਨ?
ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ

4. ਆਪ ਜੀ ਦੇ ਕਿੰਨੇ ਭੈਣ ਭਰਾ ਸਨ?
2 ਭਰਾ,ਬਾਬਾ ਪ੍ਰਿਥੀ ਚੰਦ ਅਤੇ ਬਾਬਾ ਮਹਾਂਦੇਵ

5. ਕੀ ਬਾਬਾ ਪ੍ਰਿਥੀ ਚੰਦ ਜੀ ਗੁਰਗੱਦੀ ਚਾਹੁੰਦੇ ਸਨ?
ਹਾਂਜੀ

6. ਗੁਰੂ ਅਰਜਨ ਦੇਵ ਜੀ ਨੂੰ ਭੱਟਾਂ ਦੀ ਬਾਣੀ ਵਿੱਚ ਕਿਸ ਨਾਮ ਦੇ ਨਾਲ ਸੰਬੋਧਨ ਕੀਤਾ ਗਿਆ ਹੈ?
ਪ੍ਰਤੱਖ ਹਰ

7. ਗੁਰੂ ਰਾਮਦਾਸ ਜੀ ਨੇ ਆਪਣੇ ਬੱਚਿਆਂ ਨੂੰ ਪਰਖਣ ਲਈ ਕੀ ਕੀਤਾ?
ਉਹਨਾਂ ਨੂੰ ਵਿਆਹ ਤੇ ਜਾਣ ਲਈ ਕਿਹਾ

8. ਗੁਰੂ ਰਾਮਦਾਸ ਜੀ ਨੇ ਕਿਸ ਸਬੰਧੀ ਦੇ ਵਿਆਹ ਤੇ ਜਾਣ ਲਈ ਕਿਹਾ?
ਆਪਣੇ ਤਾਏ ਦੇ ਮੁੰਡੇ ਦੇ ਵਿਆਹ ਤੇ

9. ਗੁਰੂ ਰਾਮਦਾਸ ਜੀ ਦੀ ਗੱਲ ਮੰਨਕੇ, ਗੁਰੂ ਅਰਜਨ ਦੇਵ ਜੀ ਨੇ ਕੀ ਕਿਹਾ?
ਮੇਰਾ ਤੁਹਾਡੇ ਦਰਸ਼ਨਾਂ ਬਿਨਾ ਜਿਓਣਾ ਔਖਾ ਹੈ

8. ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਵਿਆਹ ਤੇ ਜਾਣ ਤੋਂ ਪਹਿਲਾਂ, ਕੀ ਹੁਕਮ ਦਿੱਤਾ?
ਸਤਿਸੰਗ ਕਰਨਾ ਹੈ, ਅਤੇ ਜਦ ਤਕ ਅਸੀਂ ਨਾ ਬੁਲਾਈਏ ਤਦ ਤਕ ਵਾਪਸ ਨਹੀਂ ਆਉਣਾ

9. ਗੁਰੂ ਅਰਜਨ ਦੇਵ ਜੀ ਦੀਆਂ ਗੁਰੂ ਰਾਮਦਾਸ ਜੀ ਨੂੰ ਕਿੰਨੀਆਂ ਲਿਖੀਆਂ ਚਿਠੀਆਂ ਸਨ ?
ਤਿੰਨ।

10. ਗੁਰੂ ਰਾਮਦਾਸ ਜੀ ਨੇ ਗੁਰਿਆਈ ਦੇਣ ਤੋਂ ਪਹਿਲਾ ਕੀ ਮਹਿਸੂਸ ਕੀਤਾ ਸੀ ?
ਉਹਨਾਂ ਮਹਿਸੂਸ ਕੀਤਾ ਗੁਰਿਆਈ ਦਾ ਭਾਰ ਉਹੀ ਸੰਭਾਲ਼ ਸਕਦਾ ਹੈ ਜਿਸ ਵਿੱਚ ਧੀਰਜ ਤੇ ਨਿਮਰਤਾ ਹੋਵੇ।

11. ਗੁਰੂ ਰਾਮਦਾਸ ਜੀ ਕਦੋਂ ਜੋਤੀ ਜੋਤ ਸਮਾਏ?
1 ਸਤੰਬਰ 1581 ਈ

12. ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ?
19 ਜੂਨ 1595 ਈ

13. ਪ੍ਰਿਥੀ ਚੰਦ ਨੇ ਕਿੰਨੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ
3 ਵਾਰੀ

14. ਪ੍ਰਿਥੀ ਚੰਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਉਂ ਮਾਰਨਾ ਚਾਉਂਦਾ ਸੀ?
ਤਾਂਕੇ ਉਸ ਦਾ ਪੁੱਤਰ, ਮੇਹਰਬਾਨ ਅਗਲਾ ਗੁਰੂ ਬਣ ਸਕੇ।

15. ਪ੍ਰਿਥੀ ਚੰਦ ਨੇ ਕਿਸ ਬੰਦੇ ਨੂੰ ਗੁਰੂ ਅਰਜਨ ਦੇਵ ਜੀ ਤੇ ਹਮਲਾ ਕਰਨ ਲਈ ਮਨਾਇਆ?
ਸੁਲਹੀ ਖਾਂ

16. ਪ੍ਰਿਥੀ ਚੰਦ ਸੁਲਹੀ ਖਾਨ ਨੂੰ ਗੁਰੂ ਜੀ ਤੇ ਹਮਲਾ ਕਰਨ ਤੋਂ ਪਹਿਲਾਂ ਕਿਸ ਜਗਾਹ ਤੇ ਲੈਕੇ ਗਿਆ ਸੀ?
ਆਪਣੇ ਇੱਟਾਂ ਦੇ ਭੱਠੇ ਤੇ

17.ਸੁਲਹੀ ਖਾਨ ਦੀ ਮੌਤ ਕਿਵੇਂ ਹੋਈ?
ਉਸਦਾ ਘੋੜਾ ਗਰਮੀ ਤੋਂ ਡਰਕੇ ਸੁਲਹੀ ਖਾਨ ਦੇ ਸਮੇਤ ਬਲਦੇ ਭੱਠੇ ਵਿੱਚ ਜਾ ਵੜਿਆ

18. ਲਾਹੌਰ ਦੇ ਵਿੱਚ ਕਦੋਂ ਭੁੱਖਮਰੀ ਹੋਈ ਸੀ?
1597 ਈ ਦੇ ਵਿੱਚ

19. ਗੁਰੂ ਜੀ ਕਿਸ ਕੰਮ ਨੂੰ ਰੋਕ ਕੇ ਲਾਹੌਰ ਗਏ ਸਨ?
ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਬਣਾਉਣ ਦੀ ਸੇਵਾ।

20. ਗੁਰੂ ਜੀ ਨੇ ਲਾਹੌਰ ਦੇ ਲੋਕਾਂ ਦੀ ਮਦਦ ਕਰਨ ਲਈ ਕੀ ਕੀਤਾ?
ਬੌਲੀ ਬਣਵਾਈ, ਦਵਾਈ ਦਾ ਇੰਤੇਜਾਮ ਕੀਤਾ ਅਤੇ ਲੰਗਰ ਲਗਵਾਏ

21. ਅਕਬਰ ਗੁਰੂ ਜੀ ਨੂੰ ਗੋਇੰਦਵਾਲ ਵਿੱਚ ਕਦੋਂ ਮਿਲਣ ਆਇਆ?
1598 ਈ

22. ਗੁਰੂ ਜੀ ਨੇ ਸਿੱਖੀ ਪ੍ਰਚਾਰ ਲਈ ਡੇਰਾ ਬਾਬਾ ਨਾਨਕ, ਕਰਤਾਰ ਪੁਰ, ਕਲਾਨੌਰ ਦੇ ਪ੍ਰਚਾਰ ਦੌਰੇ ਤੇ ਕਦੋਂ ਗਏ ਸੀ?
1599 ਈ ਦੇ ਵਿੱਚ

23. ਗੁਰੂ ਜੀ ਜਦ ਰਾਮਸਰ ਦੇ ਸਥਾਨ ਤੇ ਪੋਥੀ ਸਾਹਿਬ ਦੀ ਸੰਪਾਦਨਾਂ ਕਰ ਰਹੇ ਸਨ ਤਾਂ ਅਪਣੀ ਬਾਣੀ ਦਰਜ ਕਰਾਉਣ ਲਈ ਕੌਣ ਪਹੁੰਚਿਆ ਸੀ?
ਪੀਲੂ, ਕਾਹਨਾ, ਛੱਜੂ ਤੇ ਸ਼ਾਹ ਹੁਸੈਨ।

24. ਗੁਰੂ ਅਰਜਨ ਦੇਵ ਜੀ ਨੇ ਕਦੋ ਆਦਿ ਗਰੰਥ ਦੀ ਸੰਪਾਦਨਾ ਕੀਤੀ?
1604 ਈ: ਨੂੰ।

25. ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗ੍ਰੰਥੀ ਕਿਸ ਨੂੰ ਨਿਯੁਕਤ ਕੀਤਾ ਸੀ?
ਬਾਬਾ ਬੁੱਢਾ ਜੀ ਨੂੰ।

26. ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਕੀ ਹੁਕਮ ਆਇਆ ?
“ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮ ਕਰਾਵਣਿ ਆਇਆ ਰਾਮ।”

27. ਕਿਸ ਸੂਫੀ ਫ਼ਕੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ?
ਸਾਈਂ ਮੀਆਂ ਮੀਰ ਜੀ ਨੇ

28. ਜਹਾਂਗੀਰ ਗੁਰੂ ਸਾਹਿਬ ਦੇ ਵਿਰੋਧ ਵਿੱਚ ਕਿਉਂ ਹੋ ਗਿਆ?
ਜਦੋਂ ਵਰੋਧੀਆਂ ਨੇ ਉਸਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ

29. ਚੰਦੂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਕਿਸ ਦੇ ਨਾਲ ਕਰਨਾ ਸੀ?
ਆਪਣੀ ਬੇਟੀ ਦੇ ਨਾਲ

30. ਚੰਦੂ ਨੇ ਗੁਰੂ ਘਰ ਨੂੰ ਕੀ ਕਿਹਾ,ਅਤੇ ਆਪਣੇ ਘਰ ਬਾਰੇ ਕੀ ਕਿਹਾ?
ਗੁਰੂ ਘਰ ਇੱਕ ਮੋਰੀ ਅਤੇ ਅਪਣੇ ਘਰ ਨੂੰ ਚੁਬਾਰਾ।

31. ਸੰਗਤ ਨੇ ਗੁਰੂ ਜੀ ਨੂੰ ਰਿਸ਼ਤੇ ਬਾਰੇ ਕੀ ਕਿਹਾ?
ਕੀ ਇਹ ਰਿਸ਼ਤਾ ਠੁਕਰਾ ਦਿੱਤਾ ਜਾਵੇ

32. ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਸ ਦੀ ਤਾਰੀਫ ਗੁਰੂ ਗਰੰਥ ਸਾਹਿਬ ਜੀ ਦੇ ਵਿੱਚ ਲਿਖਣ ਨੂੰ ਕਿਹਾ?
ਹਜ਼ਰਤ ਮੁਹੰਮਦ

33. ਕੀ ਗੁਰੂ ਜੀ ਨੇ ਹਜ਼ਰਤ ਮੁਹੰਮਦ ਬਾਰੇ ਗੁਰੂ ਗਰੰਥ ਸਾਹਿਬ ਦੇ ਵਿੱਚ ਤਾਰੀਫ ਲਿਖੀ?
ਨਹੀਂ

34. ਜਹਾਂਗੀਰ ਨੇ ਗੁਰੂ ਜੀ ਤੇ ਕੀ ਇਲਜ਼ਾਮ ਲਾਇਆ?
ਕੀ ਗੁਰੂ ਜੀ ਨੇ ਉਸ ਦੇ ਬਾਗੀ ਪੁੱਤਰ ਖੁਸਰੋ ਦੀ ਮਦਦ ਕੀਤੀ

35. ਗੁਰੂ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ?
ਤੱਤੀ ਤਵੀ ਤੇ ਬਿਠਾਕੇ ਸਿਰ ਵਿੱਚ ਤੱਤੀ ਰੇਤ ਪਾਈ ਗਈ,ਫੇਰ ਉਬਲਦੀ ਦੇਗ਼ ਵਿੱਚ ਪਾਕੇ ਸ਼ਹੀਦ ਕੀਤਾ ਗਿਆ

36. ਗੁਰੂ ਜੀ ਨੂੰ ਕਿੰਨੇ ਦਿਨ ਤਸੀਹੇ ਦਿੱਤੇ?
6 ਦਿਨ ਲਗਾਤਾਰ।

37. ਗੁਰੂ ਅਰਜਨ ਦੇਵ ਜੀ ਕਦੋਂ ਜੋਤੀ-ਜੋਤ ਸਮਾਏ?
16 ਮਈ, 1606 ਈ

38. ਗੁਰੂ ਜੀ ਦੇ ਸ਼ਹੀਦੀ ਅਸਥਾਨ ਤੇ ਕਿਹੜਾ ਗੁਰੂਦਵਾਰਾ ਬਣਿਆ ਹੈ?
ਗੁਰੂਦਵਾਰਾ ਡੇਹਰਾ ਸਾਹਿਬ

39. ਗੁਰੂ ਜੀ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ?
ਸ਼ਹੀਦਾਂ ਦੇ ਸਰਤਾਜ

40. ਗੁਰੂ ਅਰਜਨ ਦੇਵ ਜੀ ਦੇ ਕਿੰਨੇ ਸ਼ਬਦ ਗੁਰੂ ਗਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ?
2312 ਸ਼ਬਦ

Leave a Reply

Your email address will not be published. Required fields are marked *