ਗੁਰੂ ਅਮਰਦਾਸ ਜੀ ( Quiz )
ਪ. ੧. ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ?
ੳ. ਬਾਸਰਕੇ , ਜਿਲਾ ਅਮ੍ਰਿਤਸਰ
ਪ. ੨. ਗੁਰੂ ਅਮਰਦਾਸ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਕੀ ਨਾਮ ਸਨ ?
ੳ. ਬਾਬਾ ਤੇਜ ਭਾਨ ਤੇ ਮਾਤਾ ਸੁਲਖਣੀ ਜੀ
ਪ. ੩. ਕੀ ਗੁਰੂ ਅਮਰਦਾਸ ਜੀ ਆਪਣੇ ਪਿਤਾ ਦੇ ਕੰਮ ਵਿਚ ਹਥ ਵਟਾਉਂਦੇ ਸਨ ?
ੳ. True
ਪ. ੪. ਗੁਰੂ ਅਮਰਦਾਸ ਜੀ ਦਾ ਵਿਵਾਹ ਕਦੋਂ ਹੋਇਆ ?
ੳ. ੧੫੦੩
ਪ. ੫. ਗੁਰੂ ਅਮਰਦਾਸ ਜੀ ਦਾ ਵਿਵਾਹ ਕਿਸ ਨਾਲ ਹੋਇਆ?
ੳ. ਮਨਸਾ ਦੇਵੀ ਨਾਲ ਹੋਇਆ ਸੀ
ਪ. ੬. ਰਾਮ ਕੌਰ (ਮਨਸਾ ਦੇਵੀ ) ਦੇ ਪਿਤਾ ਜੀ ਦਾ ਕੀ ਨਾਮ ਸੀ?
ੳ. ਸਨਖਤਰੇ ਦੇਵੀ ਚੰਦ ਬਹਿਲ
ਪ. ੭. ਗੁਰੂ ਅਮਰਦਾਸ ਜੀ ਦੇ ਕਿੰਨੇ ਬੱਚੇ ਹੋਏ ਸਨ ?
ੳ. ੪
ਪ. ੮. ਗੁਰੂ ਅਮਰਦਾਸ ਜੀ ਸਿੱਖੀ ਵੱਲ ਪ੍ਰਭਾਵਿਤ ਕਿਸ ਤਰ੍ਹਾਂ ਹੋਏ ਸਨ?
ੳ. ਬੀਬੀ ਅਮਰੋ ਜੀ ਗੁਰਬਾਣੀ ਸੁਣ ਕੇ।
ਪ. ੯. ਗੁਰੂ ਅਮਰਦਾਸ ਜੀ ਨੇ ਅਕਬਰ ਤੋਂ ਕਿਹੜਾ ਕਨੂੰਨ ਪਾਸ ਕਰਵਾਇਆਂ ਸੀ?
ੳ. ਸਤੀ ਪ੍ਰਥਾ ਖਤਮ ਕਰਵਾਈ, ਧਾਰਮਿਕ ਯਾਤਰਾ ਤੇ ਕਰ ਮੁਆਫ ਕਰਵਾਇਆ ਸੀ।
ਪ. ੧੦. ਉਹਨਾਂ ਨੇ ਕਿੰਨੇ ਸਾਲ ਪਣੀ ਢੋਣ ਦੀ ਸੇਵਾ ਕੀਤੀ ?
ੳ. ੧੨ ਸਾਲ ਸੇਵਾ ਕੀਤੀ
ਪ. ੧੧. ਗੁਰੂ ਅਮਰਦਾਸ ਜੀ ਨੂੰ ਗੁਰਿਆਈ ਕਦੋਂ ਮਿਲੀ ਸੀ ?
ੳ. ਜਨਵਰੀ 1552
ਪ. ੧੨. ਗੁਰੂ ਸਾਹਿਬ ਚੁਪ ਚਪੀਤੇ ਬਿਨਾ ਕਿਸੇ ਨੂੰ ਦਸੇ ਬਾਸਰਕੇ ਕਿਉਂ ਚਲੇ ਗਏ ਸੀ ?
ੳ.ਕਿਉਂਕਿ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਵਿਰੋਧੀਆਂ ਦੀਆ ਗੱਲਾਂ ਵਿੱਚ ਆ ਕੇ ਗੁਰੂ ਜੀ ਨਾਲ ਈਰਖਾ ਕਰਨ ਲੱਗ ਪਏ ਸਨ।
ਪ. ੧੩.ਬਾਬਾ ਬੁਢਾ ਜੀ ਕਿਸ ਤਰਾਂ ਕੋਠੇ ਦੇ ਅੰਦਰ ਦਾਖਲ ਹੋਣ ਸਮੇਂ ਗੁਰੂ ਸਾਹਿਬ ਦੀ ਹੁਕਮ ਅਦੂਲੀ ਤੋਂ ਬੱਚੇ ਸਨ?
ੳ: ਕੋਠੇ ਦੇ ਪਿਛਲੇ ਪਾਸਿਓਂ ਸੰਨ ਲਾ ਕੇ ਅੰਦਰ ਦਾਖਲ ਹੋ ਗਏ।
ਪ: ੧੪. ਜੁਲਾਹੀ ਨੇ ਜੁਲਾਹੇ ਨੂੰ ਗੁਰੂ ਅਮਰਦਾਸ ਜੀ ਬਾਰੇ ਕੀ ਅਪ ਸ਼ਬਦ ਬੋਲੇ ਸਨ?
ੳ: ਅਮਰੂ ਨਿਥਾਵਾ।
ਪ. ੧੫. ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਸਿੰਘਾਸਣ ਤੇ ਬੈਠਿਆ ਦੇਖ ਬਰਦਾਸ਼ਤ ਨਾ ਕਰਦਿਆਂ ਦਾਤੂ ਨੇ ਕੀ ਕੀਤਾ ਸੀ?
ੳ. ਲੱਤ ਮਾਰੀ ਸੀ
ਪ. ੧੬. ਗੁਰੂ ਅਮਰਦਾਸ ਸਾਹਿਬ ਨੇ ਕਿਹੜਾ ਨਗਰ ਵਸਾਇਆ ਸੀ?
ੳ. ਗੋਇੰਦਵਾਲ ਸਾਹਿਬ
ਪ. ੧੭. ਗੁਰੂ ਸਾਹਿਬ ਨੇ ਲੰਗਰ ਪ੍ਰਥਾ ਨੂੰ ਮਜਬੂਤ ਕਰਨ ਲਈ ਸੰਗਤਾਂ ਨੂੰ ਕੀ ਹੁਕਮ ਕੀਤਾ ਸੀ?
ੳ. ਪਹਿਲੇ ਪੰਗਤ ਪਾਛੇ ਸੰਗਤ।
ਪ. ੧੮. ਕਿਹੜਾ ਮੁਗਲ ਹਾਕਮ ਗੁਰੂ ਸਹਿਬ ਨੂੰ ਮਿਲਣ ਵਾਸਤੇ ਗੋਇੰਦਵਾਲ ਸਾਹਿਬ ਆਇਆ ਤੇ ਪੰਗਤ ਵਿਚ ਬੈਠਕੇ ਲੰਗਰ ਵੀ ਛਕਿਆ?
ੳ. ਅਕਬਰ
ਪ. ੧੯. ਅਕਬਰ ਨੇ ਮਾਤਾ ਭਾਨੀ ਜੀ ਦੇ ਨਾਮ
22 ਪਿੰਡਾ (ਝਬਾਲ) ਦਾ ਇਲਾਕਾ ਕਿਉਂ ਕਰ ਦਿੱਤਾ ਸੀ?
ੳ: ਗੁਰੂ ਸਾਹਿਬ ਨੇ ਉਸ ਵੱਲੋਂ ਦਿੱਤੀ ਜਗੀਰ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਬੀਬੀ ਭਾਨੀ ਜੀ ਜੀ ਅਪਣੀ ਧੀ ਕਹਿ ਕੇ ੨੨ ਪਿੰਡਾ ਦਾ ਇਲਾਕਾ ਉਸ ਦੇ ਨਾਲ-ਲਗ ਕਰ ਦਿੱਤਾ।
ਪ. ੨੦. ਅਕਬਰ ਨੇ ਕਿਹੜੇ ਕਿਸਾਨਾ ਨੂੰ ਟੈਕਸ ਤੋਂ ਛੂਟ ਦੇ ਦਿਤੀ ਸੀ?
ੳ. ਕਾਲ ਤੋਂ ਪੀੜਤ ਕਿਸਾਨਾ ਨੂੰ
ਪ. ੨੧. ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਬਾਓਲੀ ਕਿਉਂ ਬਣਵਾਉਣੀ ਪਈ?
ੳ. ਕਿੳਕਿ ਗੁਰੂ ਸਾਹਿਬ ਸਭ ਨੂੰ ਬਰਾਬਰ ਸਮਝਦੇ ਸਨ ਜੋ ਉਚ ਜਾਤੀ ਵਾਲਿਆ ਨੂੰ ਕਬੂਲ ਨਹੀਂ ਸੀ ਇਸ ਲਈ ਗੁਰੂ ਸਾਹਿਬ ਨੂੰ ਬਾਓਲੀ ਬਣਵਾਈ।
ਪ. ੨੨. ਗੋਇੰਦਵਾਲ ਸਾਹਿਬ ਵਿਖੇ ਬਾਓਲੀ ਦਾ ਟਕ ਗੁਰੂ ਸਾਹਿਬ ਨੇ ਕਿਸ ਤੋ ਲਗਵਾਇਆ ?
ੳ. ਬਾਬਾ ਬੁਢਾ ਜੀ ਤੋਂ।
ਪ. ੨੩. ਗੋਇੰਦਵਾਲ ਸਾਹਿਬ ਸਿਖਾਂ ਦਾ ਕਿੰਨਵਾਂ ਕੇਂਦਰ ਤੇ ਤੀਰਥ ਅਸਥਾਨ ਬਣ ਗਿਆ ਸੀ ?
ੳ. ਪਹਿਲਾ
ਪ. ੨੪. ਅਮ੍ਰਿਤਸਰ ਦੀ ਉਸਾਰੀ ਲਈ ਕਿਹੜੇ ਕਿਹੜੇ ਪਿੰਡਾਂ ਦੀ ਜਮੀਨ ਖਰੀਦੀ?
ੳ. ਗੁਮਟਾਲਾ ,ਤੁੰਗ , ਸੁਲਤਾਨ ਵਿੰਡ ਤੇ ਗਿਲਵਾਨੀ ਪਿੰਡਾਂ ਦੀ
ਪ. ੨੫. ਇਸ ਜਮੀਨ ਦੀ ਮੋੜੀ ਕਦੋਂ ਤੇ ਕਿਸ ਨੇ ਗਡੀ ਸੀ ?
ੳ. 1570 ਈਸਵੀ, ਗੁਰੂ ਅਮਰਦਾਸ ਜੀ ਨੇ ਖ਼ੁਦ ਗੱਡੀ ਸੀ।
ਪ. ੨੬. ਅਮ੍ਰਿਤਸਰ ਦਾ ਪਹਿਲਾ ਨਾਂ ਕੀ ਸੀ?
ੳ. ਗੁਰੂ ਕਾ ਚੱਕ।
ਪ. ੨੭. ਗੁਰੂ ਅੰਗਦ ਦੇਵ ਜੀ ਨੇ ਕਿਸ ਨੂੰ ਲੰਗਰ ਦੇ ਮੁਖੀ ਦੀ ਸੇਵਾ ਬਖ਼ਸ਼ਸ਼ ਕੀਤੀ ਸੀ ?
ੳ. ਮਾਤਾ ਖੀਵੀ ਜੀ ਨੂੰ।
ਪ: ੨੮. ਬੀਬੀ ਭਾਨੀ ਜੀ ਦਾ ਵਿਵਾਹ ਕਿਸ ਨਾਲ ਹੋਇਆ ?
ੳ. ਭਾਈ ਜੇਠਾ ਜੀ ਨਾਲ
ਪ੨੯. ਗੁਰੂ ਸਾਹਿਬ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਲਿਖੀ ਹੋਈ ਹੈ?
ੳ. ੧੭ ਰਾਗਾਂ ਵਿੱਚ।
ਪ੩੦. ਗੁਰੂ ਸਾਹਿਬ ਜੀ ਨੇ ਕਿੰਨੇ ਸ਼ਬਦ ਲਿਖੇ ਹਨ?
ੳ. ੮੬੯
ਪ੩੧. ਓਹਨਾ ਦੀ ਬਾਣੀ ਦੇ ਕੁਝ ਸ਼ਬਦ ਕਿਹੜੇ ਭਗਤ ਦੇ ਸਲੋਕਾ ਵਿੱਚ ਆਏ ਹਨ ?
ੳ. ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ।
ਪ੩੨. ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆਂ ਸੀ
ੳ. ਸਨ ੧੪੭੯
ਪ: ੩੩. ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤ ਸਮਾਏ ਸਨ?
ੳ: ਸਤੰਬਰ ੧੫੭੪ ਈ: ਨੂੰ।