ਮਸੇ ਰੰਗੜ ਦਾ ਕਤਲ ( Quiz)
ਮੱਸੇ ਰੰਗੜ ਦਾ ਸਿਰ ਕਦੋਂ ਵਢਿਆ ਸੀ?
੧ ਅਗਸਤ ੧੭੪੦
ਮੱਸੇ ਰੰਗੜ ਦਾ ਸਿਰ ਕਿਸ ਨੇ ਵਢਿਆ ਸੀ?
ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ।
ਭਾਈ ਸੁੱਖਾ ਸਿੰਘ ਦਾ ਜਨਮ ਕਦੋਂ ਹੋਇਆ ਸੀ?
੧੭੦੭ ਈ: ਨੂੰ।
ਭਾਈ ਸੁੱਖਾ ਸਿੰਘ ਕਿਸ ਪਿੰਡ ਦੇ ਵਾਸੀ ਸੀ?
ਮਾੜੀ ਕੰਬੋਕੀ
ਭਾਈ ਮਹਿਤਾਬ ਸਿੰਘ ਦਾ ਜਨਮ ਕਦੋਂ ਹੋਇਆ ਸੀ?
੧੭੧੦ ਈ : ਨੂੰ।
ਭਾਈ ਮਹਿਤਾਬ ਸਿੰਘ ਕਿਸ ਪਿੰਡ ਦੇ ਵਾਸੀ ਸੀ ?
ਮੀਰਾਂਕੋਟ
ਭਾਈ ਸੁੱਖਾ ਸਿੰਘ ਨੇ ਕਿਸ ਉਮਰ ਵਿੱਚ ਪਹਿਲੀ ਵਾਰ ਅੰਮ੍ਰਿਤ ਛਕਿਆ ਸੀ
੧੪-੧੫ ਸਾਲ ਦੀ ਉਮਰੇ।
ਭਾਈ ਸੁੱਖਾ ਦੇ ਘਰ ਵਾਲਿਆ ਨੇ ਭਾਈ ਸਾਹਿਬ ਦੇ ਕੇਸ ਡਰ ਕੇ ਕਤਲ ਕਰ ਦਿੱਤੇ ਸੀ?
True
ਭਾਈ ਸੁੱਖਾ ਸਿੰਘ ਨੇ ਫਿਰ ਕਿਸਦੇ ਜਥੇ ਵਿੱਚ ਦੁਬਾਰਾ ਅੰਮ੍ਰਿਤ ਛਕਿਆ ਸੀ?
ਸਰਦਾਰ ਸ਼ਾਮ ਸਿੰਘ ਜੀ ਦੇ।
ਭਾਈ ਮਹਿਤਾਬ ਸਿੰਘ ਤੇ ਭਾਈ ਤਾਰੂ ਸਿੰਘ ਜੀ ਦਾ ਕੀ ਰਿਸ਼ਤਾ ਸੀ?
ਭੂਆ ਤੇ ਮਾਮੇ ਦੇ ਪੁੱਤਰ ਸਨ।
ਮੱਸੇ ਰੰਘੜ ਦਾ ਅਸਲੀ ਨਾਂ ਕੀ ਸੀ?
ਮੀਰ ਮਸਾਲ ਉਲਦੀਨ
ਸੂਬੇਦਾਰ ਜ਼ਕਰੀਆ ਖ਼ਾਨ ਨੇ ਮੱਸਾ ਰੰਘੜ ਨੂੰ ਕਿਸ ਸ਼ਹਿਰ ਦਾ ਕੋਤਵਾਲ ਨਿਯੁਕਤ ਕੀਤਾ ਸੀ?
ਅੰਮ੍ਰਿਤਸਰ ਦਾ।
ਜ਼ਕਰੀਆ ਖਾਨ ਨੂੰ ਕਿਸ ਨੇ ਕਿਹਾ ਸੀ ਕੇ ਸਿੱਖਾ ਕੋਲੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ?
ਨਾਦਰ ਸ਼ਾਹ ਅਬਦਾਲੀ ਨੇ।
ਜ਼ਕਰੀਆਂ ਖਾਨ ਦੇ ਰਾਜ਼ ਨੂੰ ਕਿਸ ਤੋ ਖਤਰਾ ਸੀ?
ਸਿੱਖਾ ਕੋਲੋਂ
ਜ਼ਕਰੀਆਂ ਖਾਨ ਨੇ ਕੀ ਸੁਨੇਹਾ ਭੇਜਿਆ ਸੀ?
ਸਿੱਖਾਂ ਨੂੰ ਹਰ ਹਾਲਤ ਵਿੱਚ ਖਤਮ ਕਰ ਦਿਉ
ਜਕਰੀਆ ਖਾਨ ਨੇ ਕਿਸ ਸਰੋਵਰ ਨੂੰ ਪੂਰਨ ਦਾ ਫੁਰਮਾਨ ਜਾਰੀ ਕੀਤਾ ਗਿਆ?
ਅੰਮ੍ਰਿਤ ਸਰੋਵਰ
ਮੱਸੇ ਰੰਗੜ ਨੇ ਹਰਿਮੰਦਰ ਸਾਹਿਬ ਦੀ ਕਿਵੇਂ ਬੇਅਦਬੀ ਕੀਤੀ ਸੀ?
ਕੰਜ਼ਰੀਆ ਵੇਸਵਾਵਾਂ ਦੇ ਨਾਚ ਕਰਾਉਣੇ ਸ਼ੁਰੂ ਕਰ ਦਿੱਤੇ ਸਨ। ਅਤੇ ਹਰਿਮੰਦਰ ਸਾਹਿਬ ਅੰਦਰ ਸ਼ਰਾਬ ਤੇ ਹੁੱਕੇ ਦੇ ਦੌਰ ਚਲਾ ਦਿੱਤੇ।
ਪ੍ਰਾਚੀਨ ਪੰਥ ਪ੍ਰਕਾਸ ਕਿਸ ਨੇ ਲਿਖਿਆ ਸੀ?
ਭਾਈ ਰਤਨ ਸਿੰਘ ਭੰਗੂ
ਭਾਈ ਰਤਨ ਸਿੰਘ ਭੰਗੂ ਕੌਣ ਸੀ?
ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ
ਜਥੇਦਾਰ ਬੁੱਢਾ ਸਿੰਘ ਜੀ ਨੂੰ ਬੇਅਦਬੀ ਦੀ ਖਬਰ ਕਿਸ ਤੋਂ ਪਤਾ ਲੱਗੀ?
ਭਾਈ ਬੁਲਾਕਾ ਸਿੰਘ ਤੋ।
ਭਾਈ ਬੁਲਾਕਾ ਸਿੰਘ ਨੇ ਮੱਸਾ ਰੰਗੜ ਦਾ ਸਿਰ ਕਿਉਂ ਨਹੀ ਵੱਢਿਆ?
ਸਿੰਘਾ ਤਕ ਖਬਰ ਪਹੁੰਚੌਣ ਵਾਸਤੇ
ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਪਹਿਲਾਂ ਕਿੱਥੇ ਰੁਕੇ ਸਨ?
ਤਰਨਤਾਰਨ ਸਾਹਿਬ ਵਿਖੇ।
ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਕਿਸ ਭੇਸ ਵਿੱਚ ਦਰਬਾਰ ਸਾਹਿਬ ਪਹੁੰਚੇ ਸਨ?
ਲੰਬਰਦਾਰ ਦੇ ਭੇਸ ਵਿੱਚ।
ਤਲਵਾਰ ਨਾਲ ਮੱਸੇ ਰੰਗੜ ਦਾ ਸਿਰ ਕਿਸ ਨੇ ਵਢਿਆ?
ਭਾਈ ਮਹਿਤਾਬ ਸਿੰਘ ਨੇ।
ਜ਼ਕਰੀਆਂ ਖਾਨ ਨੇ ਕੀ ਹੁਕਮ ਚਾੜ੍ਹ ਦਿੱਤਾ?
ਕਿ ਦੋਵੇਂ ਸਿੰਘ ਨੂੰ ਜਿੰਦਾ ਜਾਂ ਮੁਰਦਾ ਮੇਰੇ ਸਾਹਮਣੇ ਪੇਸ਼ ਕਰੋ
ਭਾਈ ਮਹਿਤਾਬ ਸਿੰਘ ਦੇ ਘਰ ਨੂੰ ਕਿਸ ਨੇ ਘੇਰਾ ਪਾ ਲਿਆ?
ਹਰਿਭਗਤ ਜੰਡਿਆਲੇ ਵਾਲਾ ਨੇ।
ਭਾਈ ਮਹਿਤਾਬ ਸਿੰਘ ਜੀ ਦੇ ਛੋਟੇ ਬੱਚੇ ਦਾ ਕੀ ਨਾਮ ਸੀ?
ਭਾਈ ਰਾਇ ਸਿੰਘ
ਭਾਈ ਰਾਇ ਸਿੰਘ ਦਾ ਕਿਸ ਨੇ ਇਲਾਜ ਕੀਤਾ ਸੀ?
ਇੱਕ ਮਾਈ ਨੇ
ਭਾਈ ਮਹਿਤਾਬ ਸਿੰਘ ਕਿਵੇ ਤੇ ਕਦੋਂ ਸ਼ਹੀਦ ਹੋਏ ਸਨ ?
ਉਨ੍ਹਾਂ ਨੂੰ 1745 ਈ: ਨੂੰ ਸੂਲੀ ਤੇ ਚਾੜ੍ਹ ਕੇ ਸ਼ਹੀਦ ਕਰ ਦਿੱਤਾ ਸੀ।
ਭਾਈ ਸੁੱਖਾ ਸਿੰਘ ਕਿਵੇ ਤੇ ਕਦੋਂ ਸ਼ਹੀਦ ਹੋਏ ਸਨ ?
1745 ਈ: ਨੂੰ ਦੁਰਾਨੀਆਂ ਦੀ ਫੌਜ ਨਾਲ ਲੜ੍ਹ ਦੇ ਹੋਏ ਸ਼ਹੀਦ ਹੋ ਗਏ ਸਨ।