ਭਗਤ ਧੰਨਾ ਜੀ ਪ੍ਰਸ਼ਨੋਤਰੀ
੧. ਭਗਤ ਧੰਨਾ ਜੀ ਦਾ ਜਨਮ ਕਦੋਂ ਹੋਇਆ?
ਉ: ਸੰਨ ੧੪੧੫ ਈ:
੨. ਭਗਤ ਧੰਨਾ ਜੀ ਕਿੱਥੋਂ ਦੇ ਰਹਿਣ ਵਾਲੇ ਸਨ?
ਉ: ਧੂੰਆਂ ਪਿੰਡ ਦੇ।
੩. ਭਗਤ ਧੰਨਾ ਜੀ ਕੀ ਕਾਰੋਬਾਰ ਕਰਦੇ ਸਨ?
ਉ: ਖੇਤੀ ਬਾੜੀ।
੪. ਭਗਤ ਧੰਨਾ ਜੀ ਨੇ ਗੁਰਦੀਖਿਆ ਕਿਸ ਤੋਂ ਲਈ ਸੀ?
ਉ: ਸੁਆਮੀ ਰਾਮਾ ਨੰਦ ਜੀ।
੫. ਭਗਤ ਧੰਨਾ ਜੀ ਦੇ ਕਿਨ੍ਹੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ?
ਉ: ਤਿੰਨ।
੬. ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਧੰਨਾ ਜੀ ਦੀ ਬਾਣੀ ਕਿਨ੍ਹੇ ਰਾਗਾਂ ਵਿੱਚ ਦਰਜ ਹੈ?
ਉ: ਦੋ ਰਾਗਾਂ ਵਿੱਚ।
੭. ਆਮ ਪ੍ਰਚੱਲਤ ਕਹਾਣੀ ਅਨੁਸਾਰ ਭਗਤ ਧੰਨਾ ਜੀ ਨੇ ਪੱਥਰ ਵਿੱਚੋ ਰੱਬ ਪਾਇਆ ਸੀ। ਕੀ ਇਹ ਸਹੀ ਹੈ?
ਉ: ਨਹੀਂ ਜੀ।
੮. ਕੀ ਕਿਸੇ ਉੱਪਰ ਵੀ ਸ਼ਰਧਾ ਧਾਰਨ ਨਾਲ ਮੁਰਾਦ ਪੂਰੀ ਹੋ ਸਕਦੀ ਹੈ?
ਉ: ਨਹੀਂ ਜੀ।
੯. ਗੁਰਮਤਿ ਵਿੱਚ ਸ਼ਰਧਾ ਦਾ ਕਿਹੜਾ ਰੂਪ ਪ੍ਰਵਾਨਿਆਂ ਗਿਆ ਹੈ?
ਉ: ਯਥਾਰਥ ਰੂਪ ਹੀ ਪ੍ਰਵਾਨ ਹੈ।
੧੦. ਭਗਤ ਧੰਨਾ ਜੀ ਦੀ ਅਪਣੀ ਬਾਣੀ ਅਨੁਸਾਰ ਉਨ੍ਹਾਂ ਨੂੰ ਰੱਬ ਦੀ ਪ੍ਰਾਪਤੀ ਕਿਸ ਤਰ੍ਹਾ ਹੋਈ ਸੀ?
ਉ: ਗੁਰੂ ਨੇ ਉਨ੍ਹਾਂ ਨੂੰ ਨਾਮ ਧੰਨ ਦਿੱਤਾ ਸੋ ਸੰਤਾ ਅਥਵਾ ਗੁਰੂ ਦੀ ਸੰਗਤ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋਈ।
੧੧. ਗੁਰੂ ਅਰਜਨ ਦੇਵ ਜੀ ਨੂੰ ਭਗਤ ਧੰਨਾ ਜੀ ਦੇ ਸ਼ਬਦ ਦੇ ਨਾਲ ਰਲਾ ਕੇ ਅਪਣਾ ਸ਼ਬਦ ਲਿਖਣ ਦੀ ਲੋੜ ਕਿਉਂ ਪਈ?
ੳ: ਕਿਉਂਕਿ ਉਸ ਸਮੇਂ ਵੀ ਭਗਤ ਜੀ ਬਾਰੇ ਕੁਝ ਸ਼੍ਰੇਣੀਆਂ ਵੱਲੋਂ ਇਹੀ ਪ੍ਰਚਾਰਿਆਂ ਜਾ ਰਿਹਾ ਸੀ ਕਿ ਭਗਤ ਜੀ ਨੇ ਪੱਥਰ ਚੋ ਰੱਬ ਪਾਇਆ ਹੈ।
੧੨. ਗੁਰੂ ਅਰਜਨ ਦੇਵ ਜੀ ਅਨੁਸਾਰ ਭਗਤ ਧੰਨਾ ਜੀ ਨੇ ਕਿਸ ਤਰ੍ਹਾਂ ਰੱਬ ਪਾਇਆ ਸੀ?
ਉ: ਗੁਰੂ ਜੀ ਅਨੁਸਾਰ ਭਗਤ ਧੰਨਾ ਜੀ ਨੇ ਨਾਮ ਦੇਵ, ਕਬੀਰ, ਰਵਿਦਾਸ, ਸੈਣ ਜੀ ਦੀ ਸੋਭਾ ਸੁਣੀ ਤਾਂ ਉਨ੍ਹਾਂ ਦੇ ਮਨ ਅੰਦਰ ਉਤਸ਼ਾਹ ਪੈਦਾ ਹੋ ਗਿਆ ਅਤੇ ਉਹ ਰੱਬੀ ਬੰਦਗੀ ਵਿੱਚ ਜੁੱਟ ਗਏ ਅਤੇ ਰੱਬ ਜੀ ਦੀ ਪ੍ਰਾਪਤੀ ਕਰ ਲਈ।
੧੩. ਭਗਤ ਰਵਿਦਾਸ ਜੀ ਕੀ ਕੰਮ ਕਰਦੇ ਸਨ?
ਉ: ਉਹ ਰੋਜ਼ ਪਿੰਡ ਦਾ ਢੇਰ ਢੋਹਦੇ ਸਨ।
੧੪. ਭਗਤ ਸੈਣ ਜੀ ਕੀ ਕੰਮ ਕਰਦੇ ਸਨ?
ਉ: ਪਿੰਡ ਵਾਲਿਆ ਦੀਆ ਬੁੱਤੀਆਂ ਕੱਢਦੇ ਸਨ।
੧੫. ਭਗਤ ਸੈਣ ਜੀ ਦੀ ਗਿਣਤੀ ਭਗਤਾ ਵਿੱਚ ਕਿਵੇਂ ਹੋ ਗਈ?
ਉ: ਜਦ ਭਗਤ ਸੈਣ ਜੀ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਨਾਮ ਟਿਕ ਗਿਆ ਤਾਂ ਉਨ੍ਹਾ ਦਾ ਸਤਿਕਾਰ ਵੱਧ ਗਿਆ ਤੇ ਉਹ ਭਗਤਾ ਵਿੱਚ ਗਿਣੇ ਜਾਣ ਲੱਗੇ।
੧੬. ਭਾਈ ਗੁਰਦਾਸ ਜੀ ਦੀ ਕਿਸ ਵਾਰ ਵਿੱਚ ਭਗਤ ਧੰਨਾ ਜੀ ਦਾ ਜ਼ਿਕਰ ਆਉਂਦਾ ਹੈ?
ਉ: ਦਸਵੀਂ ਵਾਰ ਦੀ ੧੩ਵੀ ਪਉੜੀ ਵਿੱਚ।
੧੭. ਭਾਈ ਗੁਰਦਾਸ ਜੀ ਅਨੁਸਾਰ ਭਗਤ ਧੰਨਾ ਨੇ ਰੱਬ ਨੂੰ ਮਿਲਣਾ ਦਾ ਕਿਹੜਾ ਰਸਤਾ ਪੰਡਤ ਨੂੰ ਦੱਸਿਆ?
ਉ: ਚਤੁਰਾਈਆਂ ਛੱਡ ਕੇ ਭੋਲੇ-ਭਾਲੇ ਜੀਵਨ ਬਿਤਾਉਣ ਵਾਲਾ ਰਸਤਾ।
੧੮. ਜਦ ਧੰਨਾ ਜੀ ਨੇ ਖ਼ੁਦ ਅਤੇ ਗੁਰੂ ਸਾਹਿਬ ਨੇ ਸਪੱਸ਼ਟ ਕਰ ਦਿੱਤਾ ਕਿ ਧੰਨਾ ਜੀ ਨੇ ਪੱਥਰ ਚੋ ਨਹੀਂ ਬਲਕਿ ਪ੍ਰਮਾਤਮਾ ਦੀ ਬੰਦਗੀ ਕਰਕੇ ਰੱਬ ਪ੍ਰਾਪਤ ਕੀਤਾ ਹੈ ਫਿਰ ਇਹ ਮਨ-ਘੜਤ ਕਹਾਣੀ ਕਿਸਨੇ ਤੇ ਕਿਉਂ ਪ੍ਰਚੱਲਤ ਕਰ ਦਿੱਤੀ?
ਉ: ਸੁਆਰਥੀ ਲੋਕ ਜੋ ਭੋਲੇ ਭਾਲੇ ਲੋਕਾਂ ਨੂੰ ਅਗਿਆਨਤਾ ਵੱਸ ਕਰਕੇ ਲੁੱਟਣਾ ਚਾਹੁੰਦੇ ਹਨ ਉਨ੍ਹਾਂ ਇਹ ਕਹਾਣੀ ਬਣਾ ਲਈ।
੨੦. ਗੁਰੂ ਸਾਹਿਬ ਦੇ ਸਪੱਸ਼ਟ ਕਰਨ ਦੇ ਬਾਵਜੂਦ ਸਿੱਖ ਕਿਵੇਂ ਟੱਪਲਾ ਖਾ ਗਏ?
ਉ: ਕਿਉਂਕਿ ਸਿੱਖਾਂ ਨੇ ਖ਼ੁਦ ਗੁਰਬਾਣੀ ਨੂੰ ਬਹੁਤ ਘੱਟ ਵਿਚਾਰਿਆ ਹੈ ਅਤੇ ਡੇਰੇਦਾਰਾਂ ਨੇ ਅਪਣੇ ਸੁਆਰਥ ਖ਼ਾਤਰ ਭਾਈ ਗੁਰਦਾਸ ਜੀ ਦੀ ਵਾਰ ਅੰਦਰ ਵਾਰਤਾਲਾਪ ਦੇ ਗਲਤ ਅਰਥ ਕਰਕੇ ਕਹਾਣੀ ਬਣਾ ਦਿੱਤੀ।
੨੧. ਕੀ ਗੁਰਬਾਣੀ ਅਨੁਸਾਰ ਮੂਰਤੀ ਪੂਜਾ ਕੀਤੀ ਜਾ ਸਕਦੀ ਹੈ?
ਉ: ਬਿਲਕੁਲ ਨਹੀਂ ਜੀ।
੨੨. ਜੇ ਸਿੱਖ ਮੂਰਤੀ ਪੂਜਾ ਕਰ ਨਹੀਂ ਸਕਦੇ ਤਾਂ ਫਿਰ ਕੀ ਗੁਰੂਆਂ ਦੀਆ ਮੂਰਤਾਂ ਘਰਾਂ ਵਿੱਚ ਲਾਉਣੀਆਂ ਜਾਇਜ਼ ਹਨ?
ਉ: ਨਹੀਂ ਜੀ, ਬਿਲਕੁਲ ਮਨਮਤਿ ਹੈ।
੨੩. ਕਬੀਰ ਜੀ ਦਾ ਪੱਥਰ ਦੀ ਮੂਰਤੀ ਨੂੰ ਨਿਰਜਿੰਦ ਅਤੇ ਫੁੱਲ ਨੂੰ ਜਿੰਦਾ ਕਹਿਣਾ ਠੀਕ ਹੈ?
ਉ: ਬਿਲਕੁਲ ਠੀਕ ਹੈ ਜੀ।
੨੪. ਸਾਨੂੰ ਭਗਤ ਧੰਨਾ ਜੀ ਦੀ ਜੀਵਨੀ ਤੋਂ ਕੀ ਸਿਖਿਆ ਮਿਲਦੀ ਹੈ?
ਉ: ਸਾਨੂੰ ਮੂਰਤੀਆ ਪੂਜਣ ਦੀ ਬਜਾਏ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਮਿਹਨਤ ਦੀ ਰੋਟੀ ਕਮਾਉਣੀ ਚਾਹੀਦੀ ਹੈ।
੨੫. ਸਿੱਖੀ ਦੇ ਤਿੰਨ ਮੁਢਲੇ ਸਿਧਾਂਤ ਕੀ ਹਨ?
ਉ: ਨਾਮ ਜਪਣਾ, ਕਿਰਤ ਕਰਨਾ, ਵੰਡ ਛੱਕਣਾ।