ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ (Quiz)
ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਜਨਮ ਕਦੋਂ ਹੋਇਆਂ?
– ੭ ਜੁਲਾਈ ੧੬੫੬ ਈ: ਵਿਚ
ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਪਿਤਾ ਦਾ ਨਾਂ ਦੱਸੋ?
– ਗੁਰੂ ਹਰਿ ਰਾਇ ਸਾਹਿਬ ਤੇ ਮਾਤਾ ਕਿਸ਼ਨ ਕੌਰ
ਗੁਰੂ ਹਰਿ ਰਾਇ ਸਾਹਿਬ ਦੇ ਕਿੱਨੇ ਪੁੱਤਰ ਸਨ।
– ਦੋ, ਰਾਮ ਰਾਇ ਤੇ ਹਰਿ ਕ੍ਰਿਸ਼ਨ।
ਕਿੱਨੀ ਸਾਲ ਦੀ ਉਮਰ ਵਿਚ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਸਾਰੀਆਂ ਬਾਣੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਨੇਕ ਸ਼ਬਦ ਜਬਾਨੀ ਯਾਦ ਹੋ ਗਏ ਸਨ?
– ਚਾਰ ਸਾਲ
ਗੁਰੂ ਹਰਿ ਰਾਇ ਸਾਹਿਬ ਜੀ ਨੇ ਅਗਲੇ ਗੁਰੂ ਦੀ ਪਰਖ ਕਿਵੇਂ ਕੀਤੀ?
– ਗੁਰੂ ਹਰਿ ਰਾਇ ਸਾਹਿਬ ਨੇ ਉਸ ਨੂੰ ਇਕ ਸੁਈ ਦਿਤੀ ਤੇ ਕਿਹਾ ਜਦ ਦੋਨੋ ਪੁਤਰ ਪਾਠ ਕਰਦੇ ਹੋਣ ਇਹ ਸੁਈ ਪੈਰ ਦੇ ਤਲੇ ਵਿਚ ਖਬੋ ਦੇਣਾ ਜਿਸ ਨੂੰ ਪਾਠ ਕਰਦਿਆਂ ਇਸ ਦੀ ਦਰਦ ਨਾ ਹੋਵੇ ,ਧਿਆਨ ਪੂਰੀ ਤਰਹ ਸਿਮਰਨ ਵਿਚ ਹੋਵੇ ਉਹੀ ਗੁਰਿਆਈ ਦੇ ਲਾਇਕ ਹੈ।
ਸੁਈ ਵਾਲੇ ਇਮਤਿਹਾਨ ਵਿਚੋਂ ਕਉਣ ਪਾਸ ਹੋਏ?
– ਗੁਰੂ ਹਰਕ੍ਰਿਸ਼ਨ ਸਾਹਿਬ
ਕੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕੋਮਲ ਛੋਹ, ਮਿਠੇ ਬੋਲ, ਆਤਮਿਕ ਤੇ ਅਧਿਆਤਮਿਕ ਸ਼ਕਤੀ ਤੇ ਨੂਰਾਨੀ ਸ਼ਕਤੀ ਨਾਲ ਰੋਗੀਆਂ ਦੀ ਬਿਮਾਰੀ ਤਾਰੇ ਕੋਈ ਫਰਕ ਪੈਦਾ ਸੀ?
– ਹਾਂ ਜੀ, ਰੋਗੀਆਂ ਦੀ ਅੱਧੀ ਬਿਮਾਰੀ ਕੱਟ ਜਾਂਦੀ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ ਦੀ ਪਹਿਲੀ ਪਉੜੀ ਵਿਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਾਰੇ ਕੀ ਫੁਰਮਾਇਆ ਹੈ?
– ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ
ਸ਼ਾਹਜਹਾਨ ਦੇ ਪੁਤਰ ਦਾ ਕੀ ਨਾਂ ਸੀ?
– ਦਾਰਾ ਸ਼ਿਕੋਹ
ਕੀ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਦੀ ਮਕਾਰੀ ਕਰਕੇ ਸਖਤ ਬੀਮਾਰ ਪੈ ਗਿਆ ਸੀ?
– ਹਾਂ ਜੀ
ਕੀ ਗੁਰੂ ਹਰਿ ਰਾਇ ਸਾਹਿਬ ਦੇ ਦਵਾਖਾਨੇ ਦੀਆਂ ਦਵਾਈਆਂ ਨਾਲ ਦਾਰਾ ਸ਼ਿਕੋਹ ਹੋਰ ਬਿਮਾਰ ਹੋ ਗਿਆ?
– ਨਹੀਂ ਜੀ , ਪੂਰੀ ਤਰ੍ਹਾਂ ਠੀਕ ਹੋ ਗਿਆ ਸੀ।
ਔਰੰਗਜ਼ੇਬ ਨੇ ਜਦ ਗਦੀ ਹਾਸਿਲ ਕਰਨ ਲਈ ਕੀ ਕੀਤਾ?
– ਆਪਣੇ ਭਰਾਵਾਂ ਨੂੰ ਬੁਰੀ ਤਰਹ ਕਤਲ ਕਰਵਾ ਕੇ ਪਿਓ ਨੂੰ ਆਗਰੇ ਦੇ ਕਿਲਾ ਵਿਚ ਨਜਰਬੰਦ ਕਰ ਦਿਤਾ।
ਔਰੰਗਜੇਬ ਨੇ ਗੁਰੂ ਹਰਿ ਰਾਇ ਸਹਿਬ ਨੂੰ ਆਪਣੇ ਹਥ ਨਾਲ ਚਿਠੀ ਲਿਖਕੇ ਕਿਸ ਦੇ ਹਥ ਭੇਜੀ ਸੀ?
– ਸ਼ਿਵ ਦਿਆਲ ਹੱਥ।
ਕੀ ਗੁਰੂ ਜੀ ਔਰੰਗਜੇਬ ਦੇ ਸੱਦੇ ਤੇ ਚਲੇ ਗਏ ਸਨ?
– ਨਹੀਂ ਜੀ।
ਜਦ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਗੁਰੂ ਸਾਹਿਬ ਦੇ ਬੁਲਾਣ ਵਾਸਤੇ ਕਿਹਾ, ਅਤੇ ਗੁਰੂ ਜੀ ਨੇ ਕਿਸ ਨੂੰ ਭੇਜਿਆ ਸੀ?
– ਆਪਣੇ ਵਡੇ ਪੁਤਰ ਰਾਮ ਰਾਇ ਨੂੰ ਹਿਦਾਇਤਾ ਦੇ ਸਾਹਿਤ ਭੇਜ ਦਿੱਤਾ ,” ਸਚ ਤੋਂ ਮੂੰਹ ਨਹੀ ਮੋੜਨਾ. ਕਿਸੇ ਤੋ ਡਰਨਾ ਨਹੀਂ ,ਤੇ ਹਰ ਸਵਾਲ ਦਾ ਸਹੀ ਸਹੀ ਉੱਤਰ ਦੇਣਾ’।
ਰਾਮਰਾਇ ਨੇ ਮਿਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਦੀ ਬਜਾਏ ਕੀ ਕਿਹਾ ਸੀ?
– ਬਾਦਸ਼ਾਹ ਦੀ ਖੁਸ਼ੀ ਲੈਣ ਲਈ ਮਿਟੀ ਬੇਈਮਾਨ ਕੀ , ਕਹਿ ਦਿਤਾ।
ਗੁਰੂ ਸਾਹਿਬ ਨੂੰ ਜਦ ਪਤਾ ਲੱਗਾ ਕਿ ਰਾਮ ਰਾਏ ਨੇ ਗੁਰਬਾਣੀ ਦੀ ਤੁਕ ਬਦਲੀ ਹੈ ਤਾ ਉਨ੍ਹਾਂ ਨੇ ਕੀ ਹਿਦਾਇਤ ਕਰ ਦਿੱਤੀ?
– ਗੁਰੂ ਸਾਹਿਬ ਨੇ ਉਸ ਨੂੰ ਕਦੇ ਨਾ ਮਥੇ ਲਗਣ ਦੀ ਹਿਦਾਇਤ ਕਰ ਦਿੱਤੀ।
ਗੁਰਿਆਈ ਹਰਿਕ੍ਰਿਸ਼ਨ ਜੀ ਨੂੰ ਸੌਂਪਣ ਉਪਰੰਤ ਓਹ ਕਦੋਂ ਜੋਤੀ ਜੋਤ ਸਮਾ ਗਏ?
– ਗੁਰਿਆਈ ਦਾ ਵਾਰਸ ਹਰਿਕ੍ਰਿਸ਼ਨ ਜੀ ਨੂੰ ਥਾਪ ਕੇ ਗੁਰੂ ਜੀ ਦੂਜੇ ਦਿਨ ਜੋਤੀ ਜੋਤ ਸਮਾ ਗਏ।
ਕੀ ਗੁਰੂ ਹਰਿ ਰਾਏ ਜੀ ਦਾ ਸਸਕਾਰ ਸਤਲੁਜ ਦੇ ਕੰਡੇ ਤੇ ਕੀਰਤਪੁਰ ਤੋਂ ਕੁਝ ਦੂਰ ਕੀਤਾ ਗਿਆ, ਜਿਥੇ ਅਜਕਲ ਪਤਾਲ ਪੁਰੀ ਗੁਰੂਦਵਾਰਾ ਹੈ?
– ਹਾਂ ਜੀ
ਸੰਗਤਾ ਦੀ ਭੇਟਾ ਕਿਸ ਕੋਲ ਆਣੀ ਸ਼ੁਰੂ ਹੋ ਗਈ , ਜਿਸ ਵਿਚੋਂ ਅਧਿ – ਪਚਦੀ ਮਸੰਦ ਵੀ ਰਖ ਲੇਂਦੇ ਜਿਸ ਨਾਲ ਮਸੰਦ ਵੀ ਬਈਮਾਨ ਹੋ ਗਏ?
– ਰਾਮ ਰਾਇ
ਰਾਜਾ ਜੈ ਸਿੰਘ ਨੇ ਔਰੰਗਜ਼ੇਬ ਦੀ ਗਲ ਮੰਨਣ ਲਈ ਕੀ ਦੋ ਸ਼ਰਤਾਂ ਰਖੀਆਂ ਸਨ?
– ਇਕ ਗੁਰੂ ਸਾਹਿਬ ਮੇਰੇ ਬੰਗਲੇ ਵਿਚ ਠਹਿਰਨਗੇ ਤੇ ਦੂਸਰਾ ਹਕੂਮਤ ਵਲੋਂ ਉਨ੍ਹਾ ਨੂੰ ਕੋਈ ਨੁਕਸਾਨ ਨਹੀ ਪੁਚਾਇਆ ਜਾਏਗਾ।
ਗੁਰੂ ਜੀ ਕੀਰਤਪੁਰ ਤੋਂ ਦਿੱਲੀ ਲਈ ਕਦੋਂ ਰਵਾਨਾ ਹੋਏ?
– ਫਰਵਰੀ ੧੬੪੪ ਈ: ਦੇ ਦੂਸਰੇ ਹਫਤੇ ਕੀਰਤਪੁਰ ਤੋਂ ਦਿੱਲੀ ਲਈ ਰਵਾਨਾ ਹੋਏ।
ਕਿਸ ਜਗਾ ਪੰਡਿਤ ਲਾਲ ਚੰਦ ਨੇ ਗੁਰੂ ਜੀ ਨੂੰ ਗੀਤਾ ਦੇ ਅਰਥ ਕਰਨ ਲਈ ਕਿਹਾ ਸੀ?
– ਅੰਬਾਲੇ ਦੇ ਨੇੜੇ ਪੰਜੋਖੜਾ ਵਿਖੇ।
ਕੀ ਗੁਰੂ ਸਾਹਿਬ ਨੇ ਇਕ ਗੂੰਗੇ ਝਿਉਰ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਗੀਤਾ ਦੇ ਅਰਥ ਕਰਵਾ ਦਿਤੇ ਸਨ?
– ਹਾ ਜੀ
ਜਦੋਂ ਗੁਰੂ ਸਾਹਿਬ ਪੰਜੋਖਰੇ ਤੋ ਚਲੇ ਤਾਂ ਉਨ੍ਹਾ ਨਾਲ ਹੋਰ ਕੌਣ ਸੀ?
– ਉਨ੍ਹਾ ਨਾਲ ਮਾਤਾ ਸੁਲਖਣੀ , ਭਾਈ ਦਰਗਾਹ ਮਲ ,ਭਾਈ ਦਿਆਲ ਦਾਸ , ਭਾਈ ਗੁਰਦਿਤਾ ਤੋ ਇਲਾਵਾ ਕੁਝ ਕੁ ਹੋਰ ਸਿਖ ਸਨ।
ਕੀ ਗੁਰੂ ਜੀ ਲੋਕਾਂ ਨੂੰ ਠੀਕ ਕਰਦੇ ਆਪ ਬਿਮਾਰ ਹੋ ਗਏ ਸਨ?
– ਹਾਂ ਜੀ
ਜਦੋਂ ਮਾਤਾ ਜੀ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਠੀਕ ਕਰਦੇ ਹੋ ਪਰ ਤੁਸੀਂ ਆਪਣਾ ਰੋਗ ਕਿਓਂ ਨਹੀ ਹਟਾ ਸਕਦੇ। ਤਾਂ ਗੁਰੂ ਸਾਹਿਬ ਨੇ ਕੀ ਕਿਹਾ ਸੀ?
– ਗੁਰੂ ਸਾਹਿਬ ਨੇ ਕਿਹਾ ਅਸੀਂ ਈਸ਼ਵਰ ਦੇ ਦਾਸ ਹਾਂ ਮਾਲਿਕ ਨਹੀ। ਉਸਦੀ ਇਛਾ ਅਨੁਸਾਰ ਖੁਸ਼ ਰਹਣਾ ਸਾਡਾ ਧਰਮ ਹੈ।
ਗੁਰੂ ਜੀ ਨੇ ਅੰਤਮ ਸਮੇਂ ਕਿਹੜੇ ਸਿਖਾਂ ਨੂੰ ਬੁਲਾਇਆ ਅਤੇ ਕੀ ਕਿਹਾ ਸੀ?
– ਬਾਬਾ ਗੁਰਦਿਤਾ ਜੋ ਬਾਬਾ ਬੁਢਾ ਜੀ ਦੀ ਅੰਸ ਵਿਚੋਂ ਸੀ, ਦੀਵਾਨ ਦਰਗਹ ਮਲ, ਤੇ ਭਾਈ ਦਿਆਲ ਦਾਸ ਵੀ ਸ਼ਮਲ ਸਨ। ਗੁਰੂ ਜੀ ਨੇ ਕਿਹਾ ਬਾਬਾ ਬਕਾਲੇ।
ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਕਦੋ ਜੋਤੀ ਜੋਤ ਸਮਾਏ ਸਨ?
– ਗੁਰੂ ਸਾਹਿਬ ੩੦ ਮਾਰਚ ੧੬੪੪ ਈ: ਨੂੰ ਜੋਤੀ ਜੋਤ ਸਮਾ ਗਏ।
ਗੁਰੂ ਹਰਿ ਕ੍ਰਿਸ਼ਨ ਜੀ ਦੀ ਯਾਦ ਵਿੱਚ ਕਿਹੜਾ ਗੁਰੂਦਵਾਰਾ ਬਣਿਆ ਹੋਇਆਂ ਹੈ?
ਉਨਾ ਦੀ ਯਾਦ ਵਿੱਚ ਬਾਲਾ ਸਾਹਿਬ ਗੁਰੂਦਵਾਰਾ ਬਣਿਆ ਹੋਇਆਂ ਹੈ।