ਗੁਰੂ ਹਰਗੋਬਿੰਦ ਸਾਹਿਬ ਜੀ (Quiz)
1. ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ?
– 19 ਜੂਨ 1595 ਈ. ਦੇ ਵਿੱਚ
2. ਗੁਰੂ ਜੀ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ?
– ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ
3. ਗੁਰੂ ਜੀ ਦਾ ਜਨਮ ਕਿੱਥੇ ਹੋਇਆ?
– ਪਿੰਡ ਵਡਾਲੀ, ਜ਼ਿਲਾ ਅੰਮ੍ਰਿਤਸਰ
4. ਨਾਨਕਸ਼ਾਹੀ ਕੈਲੰਡਰ ਕਦੋਂ ਲਾਗੂ ਹੋਇਆ ਸੀ?
– 2003 ਦੇ ਵਿੱਚ
5. ਗੁਰੂ ਹਰਿ ਗੋਬਿੰਦ ਜੀ ਦੇ ਕਿੰਨੇ ਪੁੱਤਰ ਸਨ?
– ਪੰਜ ਪੁੱਤਰ
6. ਆਪ ਜੀ ਦੀ ਸੁਪੁਤ੍ਰੀ ਦਾ ਨਾਮ ਕੀ ਸੀ?
– ਬੀਬੀ ਵੀਰੋ ਜੀ
7. ਵਾਹਿਗੁਰੂ ਨੂੰ ਯਾਦ ਕਰਨ ਦੇ ਨਾਲ-ਨਾਲ, ਗੁਰ ਅਰਜਨ ਦੇਵ ਜੀ ਸਿਖਾਂ ਨੂੰ ਕਿਸ ਪ੍ਰਕਾਰ ਦੀ ਵਿੱਦਿਆ ਪੜਾਉਣਾ ਚਾਹੁੰਦੇ ਸਨ?
– ਸ਼ਸਤਰ ਵਿਦਿਆ
8. ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿੱਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਕਿਸ ਨੇ ਕੀਤੀ ਸ ?
– ਬਾਬਾ ਬੁੱਢਾ ਜੀ
9. ਆਪ ਜੀ ਨੂੰ ਬਾਬਾ ਬੁੱਢਾ ਜੀ ਨੇ ਕਿਹੜਾ ਨਾਮ ਦਿੱਤਾ ਸੀ?
– ਮਹਾਂਬਲੀ ਯੋਧਾ
10. ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਕਦੋਂ ਮਿਲੀ?
– 25 ਮਈ 1606 ਈ. ਨੂੰ
11. ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਕਿੰਨੀ ਉਮਰ ਵਿੱਚ ਮਿਲੀ?
– 11 ਸਾਲ ਦੀ ਉਮਰ ਵਿੱਚ
12. ਅਕਾਲ ਬੁੰਗੇ ਲਈ ਥੜੇ ਕਦੋਂ ਬਣਾਏ ਗਏ ਸਨ?
– 15 ਜੂਨ 1606 ਈ. ਨੂੰ
13. ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਦਾ ਨਾਮ ਕੀ ਸੀ?
– ਅਬਦੁੱਲਾ
14. ਗੁਰੂ ਜੀ ਨੇ ਕਿਹੜੀਆਂ ਦੋ ਤਲਵਾਰਾਂ ਪਹਿਨੀਆਂ ਸਨ?
– ਮੀਰੀ ਅਤੇ ਪੀਰੀ ਦੀਆਂ।
15. ਮੀਰੀ ਅਤੇ ਪੀਰੀ ਦਾ ਕੀ ਮਤਲਬ ਹੈ?
– ਮੀਰੀ-ਸ਼ਕਤੀ ਅਤੇ ਪੀਰੀ-ਭਗਤੀ
16. ਕਿਸ ਸਿੱਖ ਨੇ ਨੌਂਜੁਆਨਾ ਦੀ ਸ਼ਸਤਰ ਵਿੱਦਿਆ ਦੀ ਸੇਵਾ ਸਾਂਭੀ?
– ਭਾਈ ਬਿਧਿ ਚੰਦ ਜੀ ਨੇ
17. ਮੁਸਲਮਾਨ ਆਪ ਜੀ ਦੀ ਫੌਜ ਵਿਚ ਕਿਉਂ ਭਰਤੀ ਹੋਏ ਸਨ?
– ਕਿਉਂਕਿ ਕਾਲ ਦੇ ਸਮੇ ਵਿੱਚ ਗਰੀਬਾਂ ਦੀ ਮੁਸਲਮਾਨ ਹਕੂਮਤ ਨੇ ਮੱਦਦ ਨਹੀਂ ਕੀਤੀ ਸੀ
18. 1612 ਦੇ ਵਿੱਚ ਗੁਰੂ ਜੀ ਨੇ ਕਿਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ?
– ਦੁਆਬੇ ਅਤੇ ਮਾਲਵੇ ਦੇ ਵਿੱਚ
19. ਅੰਮ੍ਰਿਤਸਰ ਦੀ ਰੱਖਿਆ ਵਾਸਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀ ਕੀਤਾ?
– ਲੋਹਗੜ੍ਹ ਦਾ ਕਿਲਾ ਬਣਵਾਇਆ
20. ਜਹਾਂਗੀਰ ਨੇ ਗੁਰੂ ਜੀ ਨੂੰ ਕਦੋਂ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਸੀ?
– 1612 ਦੇ ਵਿੱਚ
21. ਕਿੰਨੇ ਰਾਜੇ ਗੁਆਲੀਅਰ ਦੇ ਕਿਲ੍ਹੇ ਚੋ ਗੁਰੂ ਜੀ ਦਾ ਚੋਲਾ ਫੜਕੇ ਰਿਹਾ ਹੋਏ ਸਨ?
– 52 ਰਾਜੇ
22. ਘਾਹੀ ਸਿੱਖ ਗੁਰੂ ਹਰਿਗੋਬਿੰਦ ਸਾਹਿਬ ਦੀ ਬਜਾਏ ਜਹਾਂਗੀਰ ਦੇ ਦਰਬਾਰ ਕਿਵੇ ਪਹੁੰਚ ਗਿਆ ਸੀ?
– ਪਹਿਰੇ ਦਾਰਾ ਨੇ ਉਸ ਨੂੰ ਜਹਾਂਗੀਰ ਦੇ ਤੰਬੂ ਵਿੱਚ ਭੇਜ ਦਿੱਤਾ ਸੀ।
23. ਜਹਾਂਗੀਰ ਨੇ ਘਾਹੀ ਸਿੱਖ ਦਾ ਸਿਦਕ ਪਰਖਣ ਲਈ ਕਿ ਕਿਹਾ?
– ਤੂੰ ਜਿੰਨੀਆਂ ਚਾਹੇਂ ਇਸ ਘਾਹ ਦੀ ਪੰਡ ਦੇ ਬਦਲੇ ਮੋਹਰਾਂ ਲੈ ਸਕਦਾਂ ਏਂ
24. ਗੁਰੂ ਹਰਿਗੋਬਿੰਦ ਜੀ ਨੇ ਕਿੰਨੀਆਂ ਜੰਗਾਂ ਲੜੀਆਂ ਸਨ?
– ਚਾਰ
25. ਪਹਿਲੀ ਜੰਗ ਕਦੋਂ ਹੋਈ?
– 1629 ਦੇ ਵਿੱਚ
26. ਪਹਿਲੀ ਜੰਗ ਦਾ ਕਾਰਣ ਕੀ ਸੀ?
– ਸਿਖਾਂ ਨੇ ਸ਼ਾਹੀ ਫੌਜਾਂ ਦਾ ਬਾਜ ਫੜ ਲਿਆ ਸੀ
27. ਦੂਸਰੀ ਜੰਗ ਕਿਥੇ ਹੋਈ?
– ਹਰਗੋਬਿੰਦਪੁਰ ਵਿਖੇ
28. ਤੀਸਰੀ ਜੰਗ ਦਾ ਕਾਰਣ ਕੀ ਸੀ?
– ਤੁਰਕਾਂ ਨੇ ਕਾਬਲ ਦੀ ਸੰਗਤ ਤੋ ਗੁਰੂ ਸਾਹਿਬ ਲਈ ਲਿਆਂਦੇ ਘੋੜੇ ਖੋਹ ਲਏ ਸੀ ਜੋ ਭਾਈ ਬਿਧਿ ਚੰਦ ਜੀ ਨੇ ਛੁਡਵਾ ਦਿਤੇ ਸੀ
29. ਇਸ ਜੰਗ ਦੀ ਯਾਦ ਵਿੱਚ ਕਿਸ ਨਾਮ ਦਾ ਸਰੋਵਰ ਬਣਵਾਇਆ?
– ਗੁਰੂਸਰ
30. ਚੌਥੀ ਲੜਾਈ ਕਿੱਥੇ ਹੋਈ?
– ਕਰਤਾਰਪੁਰ ਵਿਖੇ
31. ਗੁਰੂ ਤੇਗ਼ ਬਹਾਦਰ ਜੀ ਦੀ ਚੌਥੀ ਜੰਗ ਦੇ ਸਮੇ ਕਿੰਨੀ ਉਮਰ ਸੀ?
– 14 ਸਾਲਾਂ ਦੀ ਉਮਰ
32. ਗੁਰੂ ਜੀ ਕਿੰਨੀਆਂ ਜੰਗਾਂ ਜਿੱਤੀਆਂ ਸਨ
– ਸਾਰੀਆਂ ਜੰਗਾਂ ਜਿੱਤੀਆਂ ਸਨ(4)
33. ਗੁਰੂ ਜੀ ਨੇ ਕਿਸ ਨੂੰ ਗੁਰਿਆਈ ਸੌੰਪੀ ਸੀ?
– ਗੁਰੂ ਹਰ ਰਾਏ ਸਾਹਿਬ ਜੀ,ਬਾਬਾ ਗੁਰਦਿੱਤਾ ਜੀ ਸਪੁੱਤਰ ਨੂੰ।
34. ਗੁਰੂ ਜੀ ਕਿੰਨੀ ਉਮਰ ਵਿੱਚ ਜੋਤਿ ਜੋਤ ਸਮਾਏ ਸੀ?
– 49
35. ਘਾਹੀ ਵਾਲੀ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
– ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਿੱਖ ਨੇ ਗਲਤੀ ਜਾਂ ਭੁਲੇਖੇ ਨਾਲ ਵੀ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਰ ‘ਤੇ ਨਹੀਂ ਜਾਣਾ। ਦੂਸਰੀ ਸਿੱਖਿਆ ਮਿਲਦੀ ਹੈ ਕਿ ਸਿੱਖ ਨੇ ਤਾਂ ਕੀ ਵਿਕਣਾ ਸੀ ਉਸ ਦਾ ਘਾਹ ਵੀ ਵਿਕਾਊ ਨਹੀਂ ਹੁੰਦਾ।