ਪਾਹੁਲ ਖੰਡੇ ਦੀ
ਪਾਹੁਲ ਖੰਡੇ ਦੀ ਗੁਰੂ ਛਕਾ ਦੇ ਤੂੰ।
ਮੇਰਾ ਸਿੱਖੀ ਸਿਦਕ ਨਿਭਾ ਦੇ ਤੂੰ।
ਲੋੜ ਪੈਣ ਤੇ ਸੀਸ ਚੜਾਵਾਂ ਗਾ।
ਮੈਂ ਰਹਿਤ ਕੱਕਿਆਂ ਦੀ ਪਾਵਾਂ ਗਾ।
ਗੁਰੂ ਗ੍ਰੰਥ ਨੂੰ ਗੁਰੂ ਮਨਾਵਾਂ ਗਾ।
ਦਰ ਹੋਰ ਕਿਸੇ ਨਹੀਂ ਜਾਵਾਂ ਗਾ।
ਤੜਕੇ ਉੱਠ ਕੇ ਬਾਣੀ ਗਾਵਾਂ ਗਾ।
ਤੇਰਾ ਰੱਜ ਕੇ ਸ਼ੁਕਰ ਮਨਾਵਾਂ ਗਾ।
ਮਨ, ਬਾਣੀ ਸਮਝਣ ਨੂੰ ਲਾਵਾਂ ਗਾ।
ਜੀਵਨ ਇਸ ਅਨੁਸਾਰ ਬਣਾਵਾਂ ਗਾ।
ਆਧਾਰ, ਗੁਰਬਾਣੀ ਹੀ ਬਣਾਵਾਂ ਗਾ।
ਬਾਹਰ, ਇਸ ਤੋਂ ਕਦੇ ਨਾ ਜਾਵਾਂ ਗਾ।
ਵਿਕਾਰ ਸਾਰੇ ਮੂਲ ਭਜਾਵਾਂ ਗਾ।
ਦੂਰੀ ਤੈਥੋਂ ਮੂਲ ਨਹੀਂ ਪਾਵਾਂ ਗਾ।
ਸਦਾ ਕਿਰਤੀ ਬਣ ਕੇ ਖਾਵਾਂ ਗਾ।
ਦਸਵੰਧ ਦਰ ਤੇਰੇ ਤੇ ਚੜਾਵਾਂ ਗਾ।
ਲੋੜਵੰਦ ਦੇ ਮੂੰਹ ਵਿੱਚ ਪਾਵਾਂ ਗਾ।
ਪਰ ਤੈਨੂੰ, ਕਦੇ ਨਹੀਂ ਭੁਲਾਵਾਂ ਗਾ।
ਨਾ ਮੈਂ ਡਰਾਂ ਤੇ ਨਾ ਹੀ ਡਰਾਵਾਂ ਗਾ।
ਸਦਾ ਜ਼ੁਲਮ ਸਾਹਵੇਂ ਡਟ ਜਾਵਾਂ ਗਾ।
ਦੂਰੀ ਕੁਰਹਿਤਾਂ ਤੋਂ ਮੈਂ ਬਣਾਵਾਂ ਗਾ।
ਤੇਰਾ ਸਿੱਖੀ ਸਿਦਕ ਨਿਭਾਵਾਂ ਗਾ।
ਤੇਰੇ ਦਰ ਦੀ ਸੇਵ ਕਮਾਵਾਂ ਗਾ।
ਤੇ ਜੀਵਨ ਸਫਲ ਬਣਾਵਾਂ ਗਾ।
ਦਾਤਾ, ਇਸ ਨੂੰ ਸਫਲ ਬਣਾ ਦੇ ਤੂੰ।
ਲੜ ਮੁਲਤਾਨੀ ਤਾਈ ਫੜਾ ਦੇ ਤੂੰ।
ਇਹ ਸੀਸ ਲੇਖੇ ਵਿੱਚ ਲਾ ਦੇ ਤੂੰ।
ਪਾਹੁਲ ਖੰਡੇ ਦੀ ਗੁਰੂ ਛਕਾ ਦੇ ਤੂੰ।
ਬਲਵਿੰਦਰ ਸਿੰਘ ਮੁਲਤਾਨੀ।
ਬਰੈਂਪਟਨ, ਕਨੇਡਾ।
ਫ਼ੋਨ ੬੪੭੭੭੧੪੯੩੨