• Gurmat vichaar

    ਭਗਤ ਧੰਨਾ ਜੀ

    ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਭਗਤ ਧੰਨਾ ਜੀ ਜੱਟ ਵੰਸ਼ ਨਾਲ ਸਬੰਧਤ ਸਨ। ਉਹ ਰਾਜਪੁਤਾਨਾ (ਰਾਜਸਥਾਨ) ਦੇ ਕੋਲ ਟਾਂਗ ਦੇ ਇਲਾਕੇ ਧੁਆਂ ਪਿੰਡ  ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਜਨਮ ਸੰਤ 1473 (ਸੰਨ 1416) ਵਿੱਚ ਹੋਇਆ। ਉਨ੍ਹਾਂ  ਦੇ ਮਾਤਾ-ਪਿਤਾ ਨਿਰਧਨ (ਗਰੀਬ) ਸਨ। ਬਚਪਨ ਤਾਂ ਖੇਡਣ ਕੁੱਦਣ ਵਿੱਚ ਬਤੀਤ ਹੋਇਆ ਪਰ ਜਿਵੇਂ ਹੀ  ਯੁਵਾ ਅਵਸਥਾ ਵਿੱਚ ਪਰਵੇਸ਼  ਕੀਤਾ ਤਾਂ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਪਸ਼ੂ ਚਰਾਉਣ ਲਈ ਲਗਾ ਦਿੱਤਾ। ਭਗਤ ਜੀ ਅਪਣੀ ਪੂਰੀ ਜ਼ੁੰਮੇਵਾਰੀ ਸਮਝਦੇ ਹੋਏ ਅਪਣੇ ਕੰਮ ਨੂੰ ਬੜੇ ਚਾਉ ਨਾਲ ਕਰਦੇ ਅਤੇ ਰੱਬੀ ਰਜ਼ਾ ਵਿੱਚ ਬਤੀਤ ਕਰਦੇ ਸਨ।ਮਨਘੰੜਤ ਕਹਾਣੀ: ਭਗਤ ਜੀ ਦੇ ਜੀਵਨ ਨਾਲਇੱਕ ਮਨਘੜਤ ਕਹਾਣੀ ਜੋੜ ਦਿੱਤੀ ਗਈ ਹੈ ਜਿਸ ਅਧਾਰ ਕੀ…

  • Poems

    ਪਾਹੁਲ ਖੰਡੇ ਦੀ

    ਪਾਹੁਲ ਖੰਡੇ ਦੀ ਗੁਰੂ ਛਕਾ ਦੇ ਤੂੰ। ਮੇਰਾ ਸਿੱਖੀ ਸਿਦਕ ਨਿਭਾ ਦੇ ਤੂੰ। ਲੋੜ ਪੈਣ ਤੇ ਸੀਸ ਚੜਾਵਾਂ ਗਾ। ਮੈਂ ਰਹਿਤ ਕੱਕਿਆਂ ਦੀ ਪਾਵਾਂ ਗਾ। ਗੁਰੂ ਗ੍ਰੰਥ ਨੂੰ ਗੁਰੂ ਮਨਾਵਾਂ ਗਾ। ਦਰ ਹੋਰ ਕਿਸੇ ਨਹੀਂ ਜਾਵਾਂ ਗਾ। ਤੜਕੇ ਉੱਠ ਕੇ ਬਾਣੀ ਗਾਵਾਂ ਗਾ। ਤੇਰਾ ਰੱਜ ਕੇ ਸ਼ੁਕਰ ਮਨਾਵਾਂ ਗਾ। ਮਨ, ਬਾਣੀ ਸਮਝਣ ਨੂੰ ਲਾਵਾਂ ਗਾ। ਜੀਵਨ ਇਸ ਅਨੁਸਾਰ ਬਣਾਵਾਂ ਗਾ। ਆਧਾਰ, ਗੁਰਬਾਣੀ ਹੀ ਬਣਾਵਾਂ ਗਾ। ਬਾਹਰ, ਇਸ ਤੋਂ ਕਦੇ ਨਾ ਜਾਵਾਂ ਗਾ। ਵਿਕਾਰ ਸਾਰੇ ਮੂਲ ਭਜਾਵਾਂ ਗਾ। ਦੂਰੀ ਤੈਥੋਂ ਮੂਲ ਨਹੀਂ ਪਾਵਾਂ ਗਾ। ਸਦਾ ਕਿਰਤੀ ਬਣ ਕੇ ਖਾਵਾਂ ਗਾ। ਦਸਵੰਧ ਦਰ ਤੇਰੇ ਤੇ ਚੜਾਵਾਂ ਗਾ। ਲੋੜਵੰਦ ਦੇ ਮੂੰਹ ਵਿੱਚ ਪਾਵਾਂ ਗਾ। ਪਰ ਤੈਨੂੰ, ਕਦੇ ਨਹੀਂ ਭੁਲਾਵਾਂ ਗਾ। ਨਾ ਮੈਂ ਡਰਾਂ…