ਸਿੰਘ ਸਜਾ ਲੈ
ਦਾਤਾ, ਮੈਨੂੰ ਸਿੰਘ ਸਜਾ ਲੈ।
ਮੇਰੀ ਇਹ ਅਰਦਾਸ ਪੁਗਾ ਲੈ।
ਪੰਜ ਘੁੱਟ ਅੰਮ੍ਰਿਤ ਦੇ ਪਿਆ ਲੈ।
ਰਹਿਤ ਅਪਣੀ ਖ਼ੁਦ ਪੁਗਾ ਲੈ।
ਕੱਛ, ਕੜਾ, ਕ੍ਰਿਪਾਨ ਮੈਂ ਪਾਵਾਂ।
ਕੰਘਾ, ਕੇਸਾਂ ਦੇ ਵਿੱਚ ਲਾਵਾਂ।
ਕੰਘਾ ਦੋਨੋ ਵਕਤ ਮੈਂ ਵਾਹਵਾਂ।
ਸਿਰ ਸੋਹਣੀ ਦਸਤਾਰ ਸਜਾਵਾਂ।
ਬਾਣੀ ਪੜ ਸਕੂਲ ਨੂੰ ਜਾਵਾਂ।
ਰਸਤੇ ਵਿੱਚ ਨਾ ਠੋਕਰ ਖਾਵਾਂ।
ਸੱਚ ਬੋਲ ਸਤਿਕਾਰ ਮੈਂ ਪਾਵਾਂ।
ਏਕਸ ਸਿੰਘ ਫਿਰ ਨਾਮ ਕਹਾਵਾਂ।
ਮੈਨੂੰ ਅਪਣੇ ਚਰਨੀਂ ਲਾ ਲੈ।
ਦਾਤਾ, ਮੈਨੂੰ ਸਿੰਘ ਸਜਾ ਲੈ।