ਨਿਆਰਾ ਗੁਰੂ
ਗੁਰੂ ਤੂੰ ਨਿਆਰਾ, ਤੇ ਨਿਆਰਾ ਤੇਰਾ ਖਾਲਸਾ।
ਪੁੱਤਾਂ ਤੋਂ ਵੀ ਵੱਧ ਕੇ ਪਿਆਰਾ ਤੇਰਾ ਖਾਲਸਾ।
ਪੱਜ ਘੁੱਟ ਦੇ ਕੇ ਤੇ ਬਣਾਇਆ ਤੂੰ ਹੈ ਖਾਲਸਾ।
ਵਿਸਾਖੀ ਦੇ ਦਿਨ, ਸਜਾਇਆ ਤੂੰ ਹੈ ਖਾਲਸਾ।
ਪੰਜ ਕੱਕੇ ਇਹਦੇ ਤੂੰ, ਸਰੀਰ ਤੇ ਸਜਾਏ ਨੇ।
ਪਹਿਲਾਂ ਸੀਸ ਲੈ ਕੇ, ਫਿਰ ਸਿੰਘ ਤੂੰ ਸਜਾਏ ਨੇ।
ਅੰਮ੍ਰਿਤ ਵੇਲੇ ਉਠ, ਬਾਣੀ ਗਾਏ ਤੇਰਾ ਖਾਲਸਾ।
ਸੰਗਤ ਦੇ ਵਿੱਚ,ਹਰ ਰੋਜ,ਜਾਏ ਤੇਰਾ ਖਾਲਸਾ।
ਕਿਰਤ ਦਸਾਂ ਨੌਹਾਂ ਦੀ, ਕਮਾਏ ਤੇਰਾ ਖਾਲਸਾ।
ਉਸ ਚੋ ਵੀ ਵੰਡ ਕੇ ਇਹ, ਖਾਏ ਤੇਰਾ ਖਾਲਸਾ।
ਜ਼ੁਲਮ ਅੱਗੇ ਸਦਾ ਅੜੇ, ਖੜੇ ਤੇਰਾ ਖਾਲਸਾ।
ਗੁਰੂ ਤੂੰ ਨਿਆਰਾ, ਤੇ ਨਿਆਰਾ ਤੇਰਾ ਖਾਲਸਾ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।