-
ਮੇਰਾ ਦੇਸ਼
ਜਿਸ ਦੇਸ਼ ਕਿਰਸਾਨੀ, ਸੜਕੀਂ ਰੁਲ਼ ਜੇ, ਜਿਸ ਦੇਸ਼ ਸਿਆਸੀ, ਵਾਅਦੇ ਭੁੱਲ ਜੇ, ਜਿੱਥੇ ਕਾਰਪੋਰੇਟਾਂ ਨੂੰ, ਕੋਈ ਰੋਕ ਨਹੀਂ ਸਕਦਾ’ ਉਹ ਦੇਸ਼ ਮੇਰਾ, ਕਦੇ ਹੋ ਨਹੀਂ ਸਕਦਾ। ਜਿੱਥੇ ਮਿਹਨਤ-ਕਸ਼ ਹੈ, ਭੁੱਖਾ ਮਰਦਾ, ਜਿੱਥੇ ਵਿਹਲੜ ਹੈ ਪਿਆ, ਮੌਜਾਂ ਕਰਦਾ, ਜਿੱਥੇ ਸੱਚ ਨਾਲ ਕੋ, ਖੜੋ ਨਹੀਂ ਸਕਦਾ, ਉਹ ਦੇਸ਼ ਮੇਰਾ, ਕਦੀ ਹੋ ਨਹੀ ਸਕਦਾ। ਜਿੱਥੇ ਧਰਮਾਂ ਦੇ ਨਾ ਤੇ, ਦੰਗੇ ਹੋਵਣ, ਜਿੱਥੇ ਜਾਤ-ਪਾਤ ਦੇ ਨਾਂ ਤੇ, ਪੰਗੇ ਹੋਵਣ, ਜਿੱਥੇ ਮਾਂ ਦੇ ਪੁੱਤ, ਕੋਈ ਬਚਾ ਨਹੀਂ ਸਕਦਾ, ਉਹ ਦੇਸ਼ ਮੇਰਾ, ਕਦੇ ਹੋ ਨਹੀਂ ਸਕਦਾ। ਜਿੱਥੇ, ਪੱਤਰਕਾਰੀ ਦਾ ਝੂਠ ਪਿਆ, ਨੰਗਾ ਹੋਵੇ, ਜਿੱਥੇ ਥਾਂ ਥਾਂ ਤੇ ਪਿਆ, ਦੰਗਾ ਹੋਵੇ, ਜਿੱਥੇ ਸੱਚਾ ਨੇਤਾ, ਅੱਗੇ ਆ ਨਹੀਂ ਸਕਦਾ, ਉਹ ਦੇਸ਼ ਮੇਰਾ ਕਦੇ, ਹੋ ਨਹੀਂ ਸਕਦਾ। ਜਿੱਥੇ ਵਾੜ…
-
ਨਿਆਰਾ ਗੁਰੂ
ਗੁਰੂ ਤੂੰ ਨਿਆਰਾ, ਤੇ ਨਿਆਰਾ ਤੇਰਾ ਖਾਲਸਾ। ਪੁੱਤਾਂ ਤੋਂ ਵੀ ਵੱਧ ਕੇ ਪਿਆਰਾ ਤੇਰਾ ਖਾਲਸਾ। ਪੱਜ ਘੁੱਟ ਦੇ ਕੇ ਤੇ ਬਣਾਇਆ ਤੂੰ ਹੈ ਖਾਲਸਾ। ਵਿਸਾਖੀ ਦੇ ਦਿਨ, ਸਜਾਇਆ ਤੂੰ ਹੈ ਖਾਲਸਾ। ਪੰਜ ਕੱਕੇ ਇਹਦੇ ਤੂੰ, ਸਰੀਰ ਤੇ ਸਜਾਏ ਨੇ। ਪਹਿਲਾਂ ਸੀਸ ਲੈ ਕੇ, ਫਿਰ ਸਿੰਘ ਤੂੰ ਸਜਾਏ ਨੇ। ਅੰਮ੍ਰਿਤ ਵੇਲੇ ਉਠ, ਬਾਣੀ ਗਾਏ ਤੇਰਾ ਖਾਲਸਾ। ਸੰਗਤ ਦੇ ਵਿੱਚ,ਹਰ ਰੋਜ,ਜਾਏ ਤੇਰਾ ਖਾਲਸਾ। ਕਿਰਤ ਦਸਾਂ ਨੌਹਾਂ ਦੀ, ਕਮਾਏ ਤੇਰਾ ਖਾਲਸਾ। ਉਸ ਚੋ ਵੀ ਵੰਡ ਕੇ ਇਹ, ਖਾਏ ਤੇਰਾ ਖਾਲਸਾ। ਜ਼ੁਲਮ ਅੱਗੇ ਸਦਾ ਅੜੇ, ਖੜੇ ਤੇਰਾ ਖਾਲਸਾ। ਗੁਰੂ ਤੂੰ ਨਿਆਰਾ, ਤੇ ਨਿਆਰਾ ਤੇਰਾ ਖਾਲਸਾ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।
-
ਸਿੰਘ ਸਜਾ ਲੈ
ਦਾਤਾ, ਮੈਨੂੰ ਸਿੰਘ ਸਜਾ ਲੈ। ਮੇਰੀ ਇਹ ਅਰਦਾਸ ਪੁਗਾ ਲੈ। ਪੰਜ ਘੁੱਟ ਅੰਮ੍ਰਿਤ ਦੇ ਪਿਆ ਲੈ। ਰਹਿਤ ਅਪਣੀ ਖ਼ੁਦ ਪੁਗਾ ਲੈ। ਕੱਛ, ਕੜਾ, ਕ੍ਰਿਪਾਨ ਮੈਂ ਪਾਵਾਂ। ਕੰਘਾ, ਕੇਸਾਂ ਦੇ ਵਿੱਚ ਲਾਵਾਂ। ਕੰਘਾ ਦੋਨੋ ਵਕਤ ਮੈਂ ਵਾਹਵਾਂ। ਸਿਰ ਸੋਹਣੀ ਦਸਤਾਰ ਸਜਾਵਾਂ। ਬਾਣੀ ਪੜ ਸਕੂਲ ਨੂੰ ਜਾਵਾਂ। ਰਸਤੇ ਵਿੱਚ ਨਾ ਠੋਕਰ ਖਾਵਾਂ। ਸੱਚ ਬੋਲ ਸਤਿਕਾਰ ਮੈਂ ਪਾਵਾਂ। ਏਕਸ ਸਿੰਘ ਫਿਰ ਨਾਮ ਕਹਾਵਾਂ। ਮੈਨੂੰ ਅਪਣੇ ਚਰਨੀਂ ਲਾ ਲੈ। ਦਾਤਾ, ਮੈਨੂੰ ਸਿੰਘ ਸਜਾ ਲੈ।