• Poems

    ਗੱਲ ਗੁਰੂ ਨਾਨਕ ਦੀ ਜਾਣੀਆ

    ਜਾਣੀਆ ਬਈ ਜਾਣੀਆ, ਗੱਲ ਗੁਰੂ ਨਾਨਕ ਦੀ ਜਾਣੀਆ। ਕਿਰਤ ਕਰਨ ਤੇ ਵੰਡ ਛੱਕਣ, ਗੱਲ ਨਾਮ ਜਪਣ ਦੀ ਜਾਣੀਆ। ਜਾਣੀਆ ਬਈ ਜਾਣੀਆ, ਭੂਮੀਏ ਇਹ ਗੱਲ ਜਾਣੀਆ। ਉਸ ਸਿੱਖਿਆ ਲੈ ਕੇ ਗੁਰੂ ਦੇ ਕੋਲੋਂ, ਪੂਰੀ ਕਰ ਵਖਾਣੀਆ। ਜਾਣੀਆ ਬਈ ਜਾਣੀਆ,ਭਾਈ ਸੱਜਣ ਇਹ ਗੱਲ ਜਾਣੀਆ। ਜੋ ਮਾਰਨ ਪਹਿਲਾਂ ਆਇਆ ਸੀ, ਤੇ ਪਿਛੋਂ ਚਰਨ ਲਗਾਣੀਆ। ਜਾਣੀਆ ਬਈ ਜਾਣੀਆ, ਮਲਿਕ ਭਾਗੋ ਇਹ ਗੱਲ ਜਾਣੀਆ। ਲੋਕਾਂ ਦਾ ਖ਼ੂਨ ਜੋ ਪੀਂਦਾ ਸੀ, ਉਸ ਅਕਲ ਗੁਰੂ ਤੋਂ ਜਾਣੀਆ। ਜਾਣੀਆ ਬਈ ਜਾਣੀਆ, ਕੌਡੇ ਨੇ ਇਹ ਗੱਲ ਜਾਣੀਆ। ਜੋ ਤਲ ਲੋਕਾਂ ਨੂੰ ਖਾਦਾ ਸੀ, ਗੁਰੂ ਨਾਨਕ ਉਸ ਸਮਝਾਣੀਆ। ਜਾਣੀਆ ਬਈ ਜਾਣੀਆ,ਵਲੀ ਕੰਧਾਰੀ ਇਹ ਗੱਲ ਜਾਣੀਆ। ਹੰਕਾਰ ਦੇ ਵਿੱਚ ਜੋ ਕੜਿਆ ਸੀ, ਨਾਨਕ ਤੋਂ ਨਾਮ ਪਛਾਣੀਆ। ਨਹੀਂ ਜਾਣੀ ਬਈ ਨਹੀਂ ਜਾਣੀ,…