ਨਵਾਂ ਸਾਲ
ਦਾਤਾ ! ਤੁਸਾਂ ਖੇਲ ਹੈ ਕਿਆ ਰਚਾਇਆ।
2020 ਸੰਘਰਸ਼ ਚ ਹੈ, ਸਭ ਲੰਘਾਇਆ।
2021 ਸਾਲ ਨਵਾਂ, ਹੋਰ ਹੈ ਚੜ ਕੇ ਆਇਆ।
ਆਸ ਹੈ ਖੁਸ਼ੀਆਂ ਭਰ ਕੇ, ਨਾਲ ਲਿਆਇਆ।
ਸੰਘਰਸ਼, ਮਜ਼ਦੂਰ ਕਿਸਾਨ ਨੇ ਜੋ ਰਚਾਇਆ।
ਉਹਦਾ ਖ਼ਾਤਮਾ ਬਹੁਤ ਨੇੜੇ ਲੱਗਦਾ ਆਇਆ।
ਏਕਾ ਮਜ਼ਦੂਰ ਕਿਸਾਨ ਦਾ, ਤੂੰ ਹੀ ਤਾਂ ਬਣਾਇਆ।
ਤਾਂ ਹੀ ਤਾਂ ਇਹਨੇ, ਸਰਕਾਰ ਨੂੰ ਵਖਤਾਂ ਪਾਇਆ।
ਸਰਕਾਰ ਦੇ ਨੱਕ ਚ ਦਮ ਤੂੰ, ਇੱਦਾਂ ਕਰਾਇਆ।
ਤਾਂ ਹੀ ਸਰਕਾਰ ਨੇ, ਕਿਸਾਨਾਂ ਤਾਈਂ ਬੁਲਾਇਆ।
ਹੁਣ ਲੱਗਦੈ ! ਦਿਹਾੜਾ ਜਿੱਤ ਦਾ ਨੇੜੇ ਹੀ ਆਏਗਾ।
ਨਵਾਂ ਸਾਲ, ਸਭ ਕੋਈ ਜਸ਼ਨਾਂ ਨਾਲ ਹੀ ਮਨਾਏਗਾ।
ਸੱਚ ਤੇ ਝੂਠ ਸਦਾ ਲੜਦਾ ਹੈ ਆਇਆ।
ਪਰ ਸੱਚ ਨੇ ਝੂਠ ਸਦਾ ਹੀ ਹੈ ਢਾਹਿਆ।
ਸਮਝ ਮੁਲਤਾਨੀ ਤਾਈਂ, ਏ ਹੈ ਆਇਆ।
ਜੋ ਹੈ ਤੁਸਾਂ ਤਾਈਂ ਲਿਖ ਕੇ ਪਹੁੰਚਾਇਆ।