ਪੁੱਤ ਕਿਸਾਨ ਦੇ
ਪੁੱਤ ਜੋ ਕਿਸਾਨ ਦੇ, ਉਹ ਕਿਸਾਨ ਨਾਲ ਖੜਨ ਗੇ।
ਗੁਰੂ ਦੇ ਜੋ ਸਿੰਘ ਨੇ, ਉਹ ਜ਼ੁਲਮ ਨਾਲ ਲੜਨ ਗੇ।
ਨਾ ਇਹ ਕਦੇ ਡਰਦੇ, ਤੇ ਨਾਹੀ ਡਰਾਉਂਦੇ ਨੇ।
ਸੱਚ ਨਾਲ ਖੜ ਕੇ ਤੇ, ਜਾਲਮ ਨੂੰ ਭਜਾਉਂਦੇ ਨੇ।
ਪੁੱਤ ਗੋਬਿੰਦ ਸਿੰਘ ਦੇ, ਭਾਈ ਨਲੂਏ ਦੇ ਸਦਾਉਂਦੇ ਨੇ।
ਸ਼ਾਂਤੀ ਦੇ ਪੁਜਾਰੀ , ਪਰ ਕ੍ਰਿਪਾਨਾਂ ਗਲਾਂ ਚ ਪਾਉਂਦੇ ਨੇ।
ਹੱਕ ਜੇ ਕੋਈ ਖੋਹਦਾ ਹੈ, ਤਾਂ ਉਹਦੇ ਅੱਗੇ ਅੜਦੇ ਨੇ।
ਮੌਤ ਤੋਂ ਨਹੀਂ ਡਰਦੇ, ਸਦਾ ਜਾਲਮ ਅੱਗੇ ਖੜਦੇ ਨੇ।
ਹਾਰਨਾ ਨਹੀ ਸਿੱਖਿਆ ਇਹਨਾਂ, ਗੁਰਬਾਣੀ ਦੀ ਗੁੜ੍ਹਤੀ ਏ।
ਸਰਕਾਰ ਤਾਂ ਭੁਲੇਖਾ ਖਾ ਗਈ, ਸ਼ਾਇਦ ਕੌਮ ਅਜੇ ਸੁੱਤੀ ਏ।
ਸੋਚ ਲੈ ਸਰਕਾਰੇ, ਇਹ ਮੁਲਤਾਨੀ ਸਮਝਾਉਂਦਾ ਏ।
ਲੰਘ ਜਾਏ ਜੋ ਵੇਲਾ, ਮੁੜ ਹੱਥ ਨਹੀਂ ਓ ਆਉਂਦਾ ਏ।
ਸ਼ਾਂਤੀ ਦੀ ਹੱਦੋਂ ਬਾਅਦ, ਖੰਡਾ ਸਿੰਘ ਫੜਨ ਗੇ।
ਫਿਰ ਪੁੱਤ ਜੋ ਕਿਸਾਨ ਦੇ,ਕਿਸਾਨ ਨਾਲ ਖੜਨ ਗੇ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ ੬੪੭੭੭੧੪੯੩੨