• Poems

    ਨਵਾਂ ਸਾਲ

    ਦਾਤਾ ! ਤੁਸਾਂ ਖੇਲ ਹੈ ਕਿਆ ਰਚਾਇਆ। 2020 ਸੰਘਰਸ਼ ਚ ਹੈ, ਸਭ ਲੰਘਾਇਆ। 2021 ਸਾਲ ਨਵਾਂ, ਹੋਰ ਹੈ ਚੜ ਕੇ ਆਇਆ। ਆਸ ਹੈ ਖੁਸ਼ੀਆਂ ਭਰ ਕੇ, ਨਾਲ ਲਿਆਇਆ। ਸੰਘਰਸ਼, ਮਜ਼ਦੂਰ ਕਿਸਾਨ ਨੇ ਜੋ ਰਚਾਇਆ। ਉਹਦਾ ਖ਼ਾਤਮਾ ਬਹੁਤ ਨੇੜੇ ਲੱਗਦਾ ਆਇਆ। ਏਕਾ ਮਜ਼ਦੂਰ ਕਿਸਾਨ ਦਾ, ਤੂੰ ਹੀ ਤਾਂ ਬਣਾਇਆ। ਤਾਂ ਹੀ ਤਾਂ ਇਹਨੇ, ਸਰਕਾਰ ਨੂੰ ਵਖਤਾਂ ਪਾਇਆ। ਸਰਕਾਰ ਦੇ ਨੱਕ ਚ ਦਮ ਤੂੰ, ਇੱਦਾਂ ਕਰਾਇਆ। ਤਾਂ ਹੀ ਸਰਕਾਰ ਨੇ, ਕਿਸਾਨਾਂ ਤਾਈਂ ਬੁਲਾਇਆ। ਹੁਣ ਲੱਗਦੈ ! ਦਿਹਾੜਾ ਜਿੱਤ ਦਾ ਨੇੜੇ ਹੀ ਆਏਗਾ। ਨਵਾਂ ਸਾਲ, ਸਭ ਕੋਈ ਜਸ਼ਨਾਂ ਨਾਲ ਹੀ ਮਨਾਏਗਾ। ਸੱਚ ਤੇ ਝੂਠ ਸਦਾ ਲੜਦਾ ਹੈ ਆਇਆ। ਪਰ ਸੱਚ ਨੇ ਝੂਠ ਸਦਾ ਹੀ ਹੈ ਢਾਹਿਆ। ਸਮਝ ਮੁਲਤਾਨੀ ਤਾਈਂ, ਏ ਹੈ ਆਇਆ। ਜੋ…

  • Poems

    ਪੁੱਤ ਕਿਸਾਨ ਦੇ

    ਪੁੱਤ ਜੋ ਕਿਸਾਨ ਦੇ, ਉਹ ਕਿਸਾਨ ਨਾਲ ਖੜਨ ਗੇ। ਗੁਰੂ ਦੇ ਜੋ ਸਿੰਘ ਨੇ, ਉਹ ਜ਼ੁਲਮ ਨਾਲ ਲੜਨ ਗੇ। ਨਾ ਇਹ ਕਦੇ ਡਰਦੇ, ਤੇ ਨਾਹੀ ਡਰਾਉਂਦੇ ਨੇ। ਸੱਚ ਨਾਲ ਖੜ ਕੇ ਤੇ, ਜਾਲਮ ਨੂੰ ਭਜਾਉਂਦੇ ਨੇ। ਪੁੱਤ ਗੋਬਿੰਦ ਸਿੰਘ ਦੇ, ਭਾਈ ਨਲੂਏ ਦੇ ਸਦਾਉਂਦੇ ਨੇ। ਸ਼ਾਂਤੀ ਦੇ ਪੁਜਾਰੀ , ਪਰ ਕ੍ਰਿਪਾਨਾਂ ਗਲਾਂ ਚ ਪਾਉਂਦੇ ਨੇ। ਹੱਕ ਜੇ ਕੋਈ ਖੋਹਦਾ ਹੈ, ਤਾਂ ਉਹਦੇ ਅੱਗੇ ਅੜਦੇ ਨੇ। ਮੌਤ ਤੋਂ ਨਹੀਂ ਡਰਦੇ, ਸਦਾ ਜਾਲਮ ਅੱਗੇ ਖੜਦੇ ਨੇ। ਹਾਰਨਾ ਨਹੀ ਸਿੱਖਿਆ ਇਹਨਾਂ, ਗੁਰਬਾਣੀ ਦੀ ਗੁੜ੍ਹਤੀ ਏ। ਸਰਕਾਰ ਤਾਂ ਭੁਲੇਖਾ ਖਾ ਗਈ, ਸ਼ਾਇਦ ਕੌਮ ਅਜੇ ਸੁੱਤੀ ਏ। ਸੋਚ ਲੈ ਸਰਕਾਰੇ, ਇਹ ਮੁਲਤਾਨੀ ਸਮਝਾਉਂਦਾ ਏ। ਲੰਘ ਜਾਏ ਜੋ ਵੇਲਾ, ਮੁੜ ਹੱਥ ਨਹੀਂ ਓ ਆਉਂਦਾ ਏ। ਸ਼ਾਂਤੀ…

  • conversation

    ਗੁਰੂ ਗੋਬਿੰਦ ਸਿੰਘ ਜੀ

    ਤੂੰ ਕਿਹੋ ਜਿਹਾ ਬਾਪ ਸੀ, ਤੇ ਕਿਹੋ ਜਿਹਾ ਪੁੱਤ ਸੀ। ਸੱਚ ਤੇਰਾ ਬਾਪ ਰਿਹਾ, ਤੇ ਤੂੰ ਸੱਚ ਦਾ ਹੀ ਪੁੱਤ ਸੀ। ਕਿਸੇ ਉੱਤੇ ਆਣ ਬਣੀ ਤਾਂ, ਤੂੰ ਬਾਪ ਘਰੋਂ ਤੋਰ ਦਿੱਤਾ। ਤਿੰਨ ਥਾਂ ਪਰਵਾਰ ਹੋਇਆ, ਸਿਰਸਾ ਨੇ ਰੋੜ੍ਹ ਦਿੱਤਾ। ਚਮਕੌਰ ਦੇ ਮੈਦਾਨ ਵਿੱਚ, ਵੱਡੇ ਪੁੱਤਾਂ ਤਾਈ ਤੋਰਿਆ ਸੀ। ਸਿੰਘਾਂ ਨੂੰ ਤੂੰ, ਉਨ੍ਹਾਂ ਉੱਤੇ ਕੱਫਣ ਪਾਉਣੋਂ ਵੀ ਹੋੜਿਆ ਸੀ। ਛੋਟਿਆਂ ਦੀ ਖ਼ਬਰ ਮਾਹੀਆ, ਰੋਂਦਿਆਂ ਸੁਣਾਉਂਦਾ ਜਦ। ਤੂੰ ਤਾਂ ਮੇਰੇ ਸਤਿਗੁਰਾ, ਉਸ ਤਾਈਂ ਵੀ ਵਰਾਉਂਦਾ ਤਦ। ਮਾਤਾ ਜਦ ਪੁੱਛਿਆਂ ਸੀ, ਕਿੱਥੇ ਨੇ ਚਾਰੇ ਪੁੱਤ ਸਾਡੇ। ਹੱਸਦਿਆਂ ਤੂੰ ਆਖ ਦਿੱਤੈ,ਆ ਬੈਠੇ ਸਾਰੇ ਪੁੱਤ ਸਾਡੇ। ਆਪਾਂ ਉਸੇ ਗੁਰੂ ਦੇ ਹੀ, ਜੇ ਪੁੱਤ ਅਖਵਾਉਂਦੇ ਹਾਂ। ਸਿੱਖੀ ਦੇ ਅਸੂਲਾਂ ਤੋਂ, ਫਿਰ ਕਿਉਂ ਘਬਰਾਉਂਦੇ ਹਾਂ। ਹੱਲਾ ਅੱਜ…