-
ਕੋਈ ਮਖੌਲ ਥੋੜੈ
ਹੱਕ ਸੱਚ ਦੀ ਚੱਲੀ ਲੜਾਈ ਏ, ਕੋਈ ਮਖੌਲ ਥੋੜੈ। ਅੱਜ ਜਨਤਾ ਹੋਛ ਵਿੱਚ ਆਈ ਏ, ਕੋਈ ਮਖੌਲ ਥੋੜੈ। ਰਾਜ ਬੀਜੇਪੀ ਦਾ ਹੁਣ ਆਇਆ ਏ, ਕੋਈ ਮਖੌਲ ਥੋੜੈ। ਕਿਸਾਨ ਸੁੱਤਾ ਇਨ੍ਹੇ ਜਗਾਇਆ ਏ, ਕੋਈ ਮਖੌਲ ਥੋੜੈ। ਸਰਮਾਏਦਾਰ ਨੇ ਪੈਸਾ ਕਮਾਇਆ ਏ, ਕੋਈ ਮਖੌਲ ਥੋੜੈ। ਮੂਰਖ ਕਿਸਾਨ ਨੂੰ ਇਸ ਬਣਾਇਆ ਏ, ਕੋਈ ਮਖੌਲ ਥੋੜੈ। ਸਰਮਾਏਦਾਰਾਂ ਨੂੰ ਸਰਕਾਰ ਚਮਕਾਂਵਦੀ ਏ, ਕੋਈ ਮਖੌਲ ਥੋੜੈ। ਇਹ ਕਿਸਾਨਾਂ ਨੂੰ ਹਮੇਸ਼ਾ ਹੀ ਦਬਾਂਵਦੀ ਏ, ਕੋਈ ਮਖੌਲ ਥੋੜੈ। ਲੀਡਰ ਸਿਆਸਤ ਹੀ ਸਦਾ ਚਮਕਾਂਵਦਾ ਏ, ਕੋਈ ਮਖੌਲ ਥੋੜੈ। ਜਨਤਾ ਨੂੰ ਆਪਸ ਵਿੱਚ ਪਿਆ ਲੜਾਂਵਦਾ ਏ, ਕੋਈ ਮਖੌਲ ਥੋੜੈ। ਚੱਲਦੀ ਸੱਚ-ਝੂਠ ਦੀ ਸਦਾ ਲੜਾਈ ਏ, ਕੋਈ ਮਖੌਲ ਥੋੜੈ। ਲੀਡਰਾਂ ਕੁਰਸੀ ਨੂੰ ਜੱਫੀ ਸਦਾ ਪਾਈ ਏ, ਕੋਈ ਮਖੌਲ ਥੋੜੈ।ਜਾਗਰੂਕ, ਕਿਸਾਨ-ਮਜ਼ਦੂਰ ਜਗਾਂਵਦਾ…