ਬਾਣੇ ਨਾਲ ਪਿਆਰ
ਬਾਣੇ ਨਾਲ ਪਿਆਰ
ਮੈਂ ਪੁੱਤਰ ਗੁਰੂ ਦਸ਼ਮੇਸ਼ ਦਾ, ਮੈਨੂੰ ਬਾਣੇ ਨਾਲ ਪਿਆਰ।
ਮਾਤਾ ਸਾਹਿਬ ਕੌਰ ਮੇਰੀ ਮਾਂ ਹੈ, ਜੋ ਮੈਨੂੰ ਕਰੇ ਪਿਆਰ।
ਅਜੀਤ ਜੁਝਾਰ ਸ਼ਹੀਦ ਹੋਏ, ਚਮਕੌਰ ਦੀ ਜੰਗ ਚ ਵੀਰ।
ਉਹ ਹਰ ਪਲ ਮੇਰੇ ਨਾਲ ਨੇ, ਤੇ ਕਰਦੇ ਰਹਿਣ ਤਕਰੀਰ।
ਜੋਰਾਵਰ ਤੇ ਫ਼ਤਿਹ ਸਿੰਘ, ਜੋ ਚਿਣ ਗਏ ਵਿੱਚ ਦੀਵਾਰ।
ਮੇਰੇ ਰੋਲ ਮਾਡਲ ਉਹ ਬਣ ਗਏ, ਮੁਲਤਾਨੀ ਕਰੇ ਪੁਕਾਰ।
ਮੈਂ ਪੁੱਤਰ ਗੁਰੂ ਦਸ਼ਮੇਸ਼ ਦਾ, ਮੈਨੂੰ ਬਾਣੇ ਨਾਲ ਪਿਆਰ।
ਭੁੱਲ ਚੁੱਕ ਮੁਆਫ
ਬਲਵਿੰਦਰ ਸਿੰਘ ਮੁਲਤਾਨੀ
ਫ਼ੋਨ ੬੪੭੭੭੧੪੯੩੨
ਬਰੈਂਪਟਨ, ਕੈਨੇਡਾ।