conversation

ਪੈਂਤੀ ਅੱਖਰੀ


ੳ – ਉੱਤਮ ਅਵਸਰ ਆਇਆ
ਅ – ਅਮਲ ਹੈ ਲੇਖੇ ਪਾਇਆ
ੲ – ਈਸ਼ਵਰ ਦੀ ਵਡਿਆਈ
ਸ – ਸਤਿਗੁਰ ਸ਼੍ਰਣੀ ਆਈਂ
ਹ – ਹਰਿ ਹਰਿ ਹਰਿ ਸਦ ਕਰੀਏ
ਕ- ਕਰਮ ਮੰਦਾ ਨਾ ਕਰੀਏ
ਖ – ਖੱਟ ਕਮਾਈ ਖਾਈਏ
ਗ – ਗੋਬਿੰਦ ਦੇ ਗੁਣ ਗਾਈਏ
ਘ – ਘਰਿ ਕਲੇਸ਼ ਨਾ ਪਾਈਏ
ਙ – ਙਿਆਨੀ ਦੀ ਮਤਿ ਪਾਈਏ
ਚ – ਚੜੇ ਸੰਗਤ ਦੀ ਰੰਗਤ
ਛ – ਛੱਡ ਸਾਕਤ ਦੀ ਸੰਗਤ
ਜ – ਜਾਣ ਕੇ ਗੱਲਤ ਨਾ ਕਰਨਾ
ਝ – ਝੂਠ ਦਾ ਲੜ ਨਹੀਂ ਫੜਨਾ
ਞ – ਞਤਨ ਕੁਵੈੜੇ ਛੱਡ ਦੇ
ਟ – ਟਾਲ-ਮਟੋਲ ਵੀ ਛੱਡ ਦੇ
ਠ – ਠੱਗੀ ਵੱਗੀ ਛੱਡ ਦੇ
ਡ – ਡਰ ਕੇ ਸਿੰਘ ਨਾ ਭੱਜਦੇ
ਢ – ਢੇਰੀ ਢਾਉਣੀ ਛੱਡ ਦੇ
ਣ – ਰਣ ਤੋਂ ਸਿੰਘ ਨ ਭੱਜਦੇ
ਤ – ਤੂੰ ਤੂੰ ਕਰ ਤੂੰ ਹੋ ਜਾ
ਥ – ਥੋੜ ਦਿਲਾ ਨਾ ਹੋ ਜਾ
ਦ – ਦਾਤਾ ਦੇਵਣਹਾਰਾ
ਧ – ਧੰਨ ਸੁ ਗੁਰ ਕਰਤਾਰਾ
ਨ – ਨਿਵਣਾ ਸਿੱਖ ਲੈ ਬੰਦਿਆ
ਪ – ਪਾਪ ਤੂੰ ਛੱਡ ਦੇ ਬੰਦਿਆ
ਫ – ਫਲ ਦੀ ਆਸ ਨਾ ਰੱਖੀਂ
ਬ – ਬੰਦਗੀ ਚੇਤੇ ਰੱਖੀਂ
ਭ – ਭੇਡ ਚਾਲ ਨਹੀਂ ਫੜਨੀ
ਮ – ਮੈਂ ਮੇਰੀ ਨਹੀਂ ਕਰਨੀ
ਯ – ਯਾਰ ਮਾਰ ਨਹੀਂ ਕਰਨੀ
ਰ – ਰੱਬ ਤੇ ਡੋਰੀ ਧਰਨੀ
ਲ – ਲਾਲਚ ਨਾ ਕਰ ਬੰਦਿਆ
ਵ – ਵਾਹਿਗੁਰੂ ਜਪ ਲੈ ਬੰਦਿਆ
ੜ – ੜੱੜਕ ਨਾ ਰੱਖੀ ਕੋਈ
ਸ਼ – ਸ਼ੱਕੀ ਕਦੇ ਨਾ ਹੋਈਂ
ਗੁਰੂ ਕਹੇ ਜੋ ਮੰਨੀਂ ਸੋਈ
ਮੁਲਤਾਨੀ ਗਾਫਲ ਕਦੇ ਨਾ ਹੋਈਂ ।

ਭੁੱਲ ਚੁੱਕ ਲਈ ਮੁਆਫੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ (6477714932 )

Leave a Reply

Your email address will not be published. Required fields are marked *