History

ਚਮਕੌਰ ਸਾਹਿਬ ਦਾ ਅਣਗੋਲਿਆ ਇਤਿਹਾਸ

✍ *ਚਮਕੌਰ ਸਾਹਿਬ ਦੇ ਇਤਿਹਾਸ ਦਾ ਅਣਗੌਲਿਆ ਪੰਨਾ ਜੋ ਬਹੁਤਿਆਂ ਨੇ ਅਜੇ ਤੱਕ ਨਹੀਂ ਪੜ੍ਹਿਆ ….ਆਉ ਆਪਾ ਪੜਚੋਲ ਕਰੀਏ ?*

⛳ ਗੁਰਦੁਆਰਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਸਾਹਮਣੇ ਮੁੱਖ ਦਵਾਰ ਉਪਰ ਜੋਗੀ ਅੱਲ੍ਹਾਂ ਯਾਰ ਖ਼ਾਂ ਦੇ ਕਾਲੇ ਅੱਖਰਾਂ ਵਿੱਚ ਲਿਖੇ ਹੋਏ ਸ਼ਬਦ ਇਸ ਅਸਥਾਨ ਦੀ ਇਤਿਹਾਸਕ ਮਹਤੱਤਾ ਨੂੰ ਬਾਖੂਬੀ ਬਿਆਨ ਕਰ ਜਾਂਦੇ ਹਨ-
*”ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ। ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਿਯੇ।”*

ਚਮਕੌਰ ਦੀ ਧਰਤੀ ਉੱਪਰ ਹੋਈ ਸੰਸਾਰ ਦੇ ਇਤਿਹਾਸ ਦੀ ਸਭ ਤੋਂ ” ਅਸਾਂਵੀ ਅਤੇ ਇਕਪਾਸੜ ਜੰਗ-ਸਾਕਾ ਚਮਕੌਰ ” ਦੇ ਇਤਿਹਾਸ ਨੂੰ ਰੂਪਮਾਨ ਕਰਦੀ ਯਾਦਗਾਰ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਹੋਂਦ ਵਿੱਚ ਆਉਣ ਦੀ ਗਾਥਾ ਵੀ ਸਿੱਖ ਇਤਿਹਾਸ ਦਾ ਇੱਕ ਵਿਸਮਾਦੀ ਪੰਨਾ ਹੈ।

ਸਾਕਾ ਚਮਕੌਰ ਸਾਹਿਬ ਦਾ ਇਤਿਹਾਸਕ ਸਥਾਨ ਬਹੁਤ ਲੰਬਾ ਸਮਾਂ ਗੁਪਤ ਹੀ ਰਿਹਾ। ਸ੍ਰ. ਕਰਮ ਸਿੰਘ ਹਿਸਟੋਰੀਅਨ ਵਲੋਂ ਲਿਖਤ ਪੁਸਤਕ *‘ਬਹੁਮੁੱਲੇ ਇਤਿਹਾਸਕ ਲੇਖ`* ਵਿੱਚ ਇਸ ਸਬੰਧੀ ਵੇਰਵਾ ਦਰਜ ਹੈ। ਚਮਕੌਰ ਦੀ ਜੰਗ ਦੇ ਸ਼ਹੀਦਾਂ ਦੀ ਕਤਾਰ ਵਿੱਚ ਜਾ ਖੜੀ ਹੋਣ ਵਾਲੀ ਬੀਬੀ ਸ਼ਰਨ ਕੌਰ, ਜੋ ਸਾਰੇ ਸ਼ਹੀਦਾਂ ਦੇ ਪਵਿੱਤਰ ਸਰੀਰਾਂ ਨੂੰ ਇੱਕਠਾ ਕਰਕੇ ਉਨ੍ਹਾਂ ਦਾ ਸਸਕਾਰ ਕਰਦੀ-2 ਆਪ ਵੀ ਉੱਥੇ ਹੀ ਸ਼ਹੀਦ ਹੋ ਗਈ ਸੀ। ਸਸਕਾਰ ਉਪਰੰਤ ਉਹ ਸੁਭਾਗੀ ਤੇ ਪਵਿੱਤਰ ਬਿਭੂਤੀ ਕਿਸੇ ਗੁਰਮੁਖ ਪ੍ਰੇਮੀ ਨੇ ਇੱਕਠੀ ਕਰਕੇ ਜਮੀਨ ਵਿੱਚ ਟੋਆ ਪੁੱਟ ਕੇ ਉੱਥੇ ਹੀ ਦੱਬ ਦਿੱਤੀ ਸੀ।

ਇਸ ਪਵਿੱਤਰ ਅਸਥਾਨ ਦੀ ਸਿਦਕੀ ਸਰਦਾਰ ਦਿਆਲ ਸਿੰਘ ਜੀ ਰਈਸ (ਵਾਸੀ ਬੇਲਾ ਜਿਲ੍ਹਾ ਰੋਪੜ) ਨੇ ਖੋਜ ਕੀਤੀ। ਸ੍ਰ. ਦਿਆਲ ਸਿੰਘ ਨੇ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ, ਨਿਤਨੇਮ ਕਰਕੇ ਚਮਕੌਰ ਸਾਹਿਬ ਆ ਕੇ ਆਪਣੇ ਕੋਲੋਂ ਮਾਇਆ ਖਰਚ ਕੇ, ਪੁਟਾਈ ਕਰਵਾ-ਕਰਵਾ ਕੇ ਸ਼ਹੀਦਾਂ ਦੀ ਬਿਭੂਤੀ ਵਾਲੇ ਅਸਥਾਨ ਨੂੰ ਲੱਭਿਆ। ਫਿਰ ਆਪਣੇ ਖਰਚੇ ਤੇ ਆਪਣੀ ਨਿਗਰਾਨੀ ਹੇਠ ਇਮਾਰਤੀ ਸਮਾਨ ਇੱਕਤਰ ਕਰਕੇ, ਰਾਜਾਂ ਮਜਦੂਰਾਂ ਦੀਆਂ ਨਿਤ-ਪ੍ਰਤੀ ਦਿਹਾੜੀਆਂ ਭਰਕੇ ਇਸ ਪਵਿੱਤਰ ਅਸਥਾਨ ਤੇ ਪਹਿਲੀ ਉਸਾਰੀ ਨੂੰ ਮੁਕੰਮਲ ਕਰਵਾਇਆ।

ਇਸ ਸਥਾਨ ਤੇ ਬਣੇ ਧਰਮ ਅਸਥਾਨ ਦੀ ਆਰੰਭਤਾ ਵਾਲੇ ਦਿਨ ਸੰਗਤ ਨੇ ਸਰਦਾਰ ਜੀ ਨੂੰ ਉਂਨਾਂ ਦੀ ਸੇਵਾ ਬਦਲੇ ਸਿਰੋਪਾਉ ਦੇਣ ਦੀ ਪੇਸ਼ਕਸ਼ ਕੀਤੀ, ਜੋ ਉਨਾਂ ਨੇ ਨਿਮਰਤਾ ਸਹਿਤ ਅਸਵੀਕਾਰ ਕਰ ਦਿੱਤੀ। ਸਮਾਪਤੀ ਉਪਰ ਗ੍ਰੰਥੀ ਸਿੰਘ ਜਦੋਂ ਅਰਦਾਸ ਕਰਨ ਲਈ ਖੜਾ ਹੋਇਆ ਤਾਂ ਸਰਦਾਰ ਜੀ ਨੇ ਅਰਦਾਸੀੇਏ ਦੇ ਕੰਨ ਵਿੱਚ ਕੁੱਝ ਬੇਨਤੀ ਕੀਤੀ। ਗ੍ਰੰਥੀ ਸਿੰਘ ਠਠੰਭਰ ਗਿਆ ਤੇ ਅਜਿਹੀ ਅਰਦਾਸ ਕਰਨ ਤੋਂ ਮਨ੍ਹਾ ਕਰ ਗਿਆ। ਸਰਦਾਰ ਦਿਆਲ ਸਿੰਘ ਨੇ ਉਠ ਕੇ ਆਪ ਗਲ ਵਿੱਚ ਪੱਲ੍ਹਾ ਪਾ ਕੇ ਅਰਦਾਸ ਕੀਤੀ। ਇਹ ਉਹ ਹੈਰਾਨੀਜਨਕ ਸ਼ਬਦ ਸਨ ਜਿੰਨਾਂ ਕਰਕੇ ਗ੍ਰੰਥੀ ਸਿੰਘ ਨੂੰ ਅਰਦਾਸ ਕਰਨ ਦੀ ਹਿੰਮਤ ਨਹੀ ਸੀ ਪਈ-
*ਸ਼ਹੀਦਾਂ ਦੇ ਸਰਤਾਜ, ਚੋਜੀ ਪ੍ਰੀਤਮ ਕਲਗੀਆਂ ਵਾਲਿਆ, ਮੇਰੀ ਕੋਈ ਔਲਾਦ ਨਾ ਹੋਵੇ ,ਮੇਰਾ ‘ਦਿਆਲ ਸਿੰਘ’ ਦਾ ਬੰਸ ਨਾਸ ਹੋ ਜਾਵੇ।*

ਇਹ ਅਰਦਾਸ ਸੁਣ ਕੇ ਸੰਗਤ ਹੈਰਾਨ ਹੋ ਗਈ, ਸੰਗਤ ਦੇ ਨੇਤਰਾਂ ਵਿੱਚੋਂ ਹੰਝੂਆਂ ਦਾ ਦਰਿਆ ਵਹਿ ਤੁਰਿਆ। ਸੰਗਤ ਵਲੋਂ ਅਰਦਾਸ ਦੀ ਐਸੀ ਹੈਰਾਨੀਜਨਕ ਮੰਗ ਬਾਰੇ ਪੁਛਣ ਤੇ ਸਰਦਾਰ ਜੀ ਨੇ ਗਰੀਬੜੇ ਜਿਹੇ ਅੰਦਾਜ਼ ਵਿੱਚ ਜਵਾਬ ਦਿੱਤਾ –
*”ਗੁਰਮੁਖੋ! ਇਹ ਸ਼ਹੀਦ ਗੰਜ ਪੰਥ ਦੀ ਅਮਾਨਤ ਹੈ। ਜੇ ਮੇਰੀ ਔਲਾਦ ਹੋਈ ਤਦ ਓਹ ਇਸ ਅਸਥਾਨ ਉੱਪਰ ਆਪਣੀ ਮਾਲਕੀ ਜਤਲਾਏਗੀ ।ਹਾਲਾਂ ਕਿ ਮਾਇਆ ਦਸ਼ਮੇਸ਼ ਪਿਤਾ ਜੀ ਦੀ ਲੱਗੀ ਹੈ, ਸੇਵਾ ਉਸੇ ਨੇ ਕਰਵਾਈ ਹੈ, ਉਦਮ ਉਸੇ ਨੇ ਬਖਸ਼ਿਆ ਹੈ। ਨਾ ਮੇਰੀ ਔਲਾਦ ਹੋਵੇ, ਨਾ ਕੋਈ ਅਪਣੱਤ ਜ਼ਾਹਰ ਕਰੇ, ਅਸਥਾਨ ਕਲਗੀਆਂ ਵਾਲੇ ਦਾ ਹੀ ਰਹੇ।”*

ਇਤਿਹਾਸ ਗਵਾਹ ਹੈ ਕਿ ਅੱਜ ਸਰਦਾਰ ਦਿਆਲ ਸਿੰਘ ਦੀ ਬੰਸ ਨਹੀ ਹੈ। ਵਾਹ ਸਰਬੰਸ ਦਾਨੀਆਂ ! ਧੰਨ ਤੂੰ ਤੇ ਧੰਨ ਤੇਰੇ ਸਿਦਕੀ ਸਿੱਖ …🙏🙏 …!!

ਫੇਸ ਬੁੱਕ ਤੋਂ ਪ੍ਰਾਪਤ ਹੋਇਆ

Leave a Reply

Your email address will not be published. Required fields are marked *