ਚਮਕੌਰ ਦੀ ਗੜੀ
ਬਨੇਰੇ ਗੜੀ ਦੇ ਭਾਵੇਂ ਨੇ ਬਹੁਤ ਕੱਚੇ, ਇਰਾਦੇ ਸਭ ਸਿੰਘਾਂ ਦੇ ਨੇ ਬਹੁਤ ਸੱਚੇ।
ਫੌਜ ਮੁਗਲਾਂ ਦੀ ਭਾਵੇਂ ਬਹੁਤ ਭਾਰੀ ਸੀ,ਅੰਦਰ ਗਿਣਤੀ ਦੇ ਸਿੰਘ ਸਿਰਫ ਚਾਲੀ ਸੀ।
ਬਾਹਰ ਕੁੱਟਿਲ ਨੀਤੀ ਪਏ ਚੱਲਦੇ ਸੀ, ਅੰਦਰ ਬਾਣੀ ਅਨੁਸਾਰ ਸਿੰਘ ਚੱਲਦੇ ਸੀ।
ਜੰਗ ਝੂਠ ਤੇ ਸੱਚ ਦਾ ਹੋਣ ਲੱਗਾ, ਖ਼ੂਨ ਯੋਧਿਆਂ ਦਾ ਹੈ ਚੋਣ ਲੱਗਾ।
ਗੁਰੂ, ਸਵਾ ਲੱਖ ਨਾਲ ਇੱਕ ਲੜਾਉਣ ਲੱਗਾ, ਗੋਬਿੰਦ ਸਿੰਘ ਹੈ ਤਾਹੀਂ ਕਹਾਉਣ ਲੱਗਾ।
ਗੜੀ ਚੋਂ ਪੰਚਾਂ ਜੋ ਹੁਕਮ ਸੁਣਿਆ ਸੀ, ਗੁਰਾਂ ਉਸ ਤਾਈਂ ਖ਼ੂਬ ਪੁਗਾਇਆ ਸੀ।
ਗੁਰੂ ਮੁਗਲਾਂ ਦੇ ਹੱਥ ਨਾ ਆਿੲਆ ਸੀ, ਉਨ੍ਹਾਂ ਜਿਉਂਦਾ ਹੀ ਫੜਨਾ ਚਾਹਿਆ ਸੀ।
ਕੈਦ ਸੱਚ ਨੂੰ ਕੋਈ ਨਹੀਂ ਕਰ ਸੱਕਿਆ, ਜ਼ੁਲਮ ਸੱਚ ਦੇ ਅੱਗੇ ਨਹੀਂ ਖੜ ਸੱਕਿਆ।
ਝੂਠ ਸੱਚ ਨੂੰ ਦਬਾਉਣਾ ਸਦਾ ਚਾਂਵਦਾ ਹੈ, ਸੱਚ ਸਦਾ ਹੀ ਨਿੱਖਰ ਕੇ ਆਂਵਦਾ ਹੈ।
ਜੰਗ ਅੱਜ ਤੱਕ ਉਹੋ ਹੀ ਚੱਲਦੀ ਹੈ, ਤੇ ਇਹ ਸਦਾ ਹੀ ਰਹਿਣੀ ਵੀ ਚੱਲਦੀ ਹੈ।
ਜ਼ਾਲਮ ਜੁਲਮ ਕਰਣੋ ਨਹੀਂ ਰੁਕ ਸੱਕਦਾ, ਖਾਲਸਾ ਜੁਲਮ ਦੇ ਅੱਗੇ ਨਹੀਂ ਝੁਕ ਸਕਦਾ।
ਮੁਲਤਾਨੀ, ਪੂਰਨੇ ਗੁਰਾਂ ਪਾਏ ਬਹੁਤ ਪੱਕੇ, ਇਰਾਦੇ ਖਾਲਸੇ ਦੇ ਤਾਹੀਂ ਹਨ ਬਹੁਤ ਸੱਚੇ।
ਬਨੇਰੇ ਗੜੀ ਦੇ ਭਾਵੇਂ ਨੇ ਬਹੁਤ ਕੱਚੇ, ਇਰਾਦੇ ਖਾਲਸੇ ਦੇ ਵੀ ਨੇ ਬਹੁਤ ਸੱਚੇ।
ਭੁੱਲ ਚੁੱਕ ਮੁਆਫ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ ਕਨੇਡਾ।
ਫ਼ੋਨ-6477714932